ਨਵਾਂਸ਼ਹਿਰ, 30 ਨਵੰਬਰ:- ਪੰਜਾਬ ਰਾਜ ਦੀਆਂ ਸਮੂਹ ਸਹਿਕਾਰੀ ਖੰਡ ਮਿੱਲਾਂ ਦੇ
ਅਧਿਕਾਰੀਆਂ/ਕਰਮਚਾਰੀਆਂ ਦੀ 6ਵੇਂ
ਤਨਖਾਹ ਸਕੇਲ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਪੰਜਾਬ ਸਰਕਾਰ ਦੇ ਵਿੱਤ ਵਿਭਾਗ
ਅਤੇ ਸਹਿਕਾਰਤਾ ਵਿਭਾਗ ਵੱਲੋਂ ਦਿੱਤੀ ਗਈ ਪ੍ਰਵਾਨਗੀ ਸਬੰਧੀ ਕਾਮਨਕਾਡਰ ਐਸੋਸੀਏਸ਼ਨ ਦੇ
ਅਹੁੱਦੇਦਾਰ ਸੁਰਿੰਦਰ ਪਾਲ, ਜਨਰਲ ਮੈਨੇਜਰ ਸਹਿਕਾਰ ਖੰਡ ਮਿੱਲ ਨਵਾਂਸ਼ਹਿਰ ਸੁਖਵਿੰਦਰ ਸਿੰਘ
ਤੂਰ ਅਤੇ ਪੰਜਾਬ ਰਾਜ ਵਰਕਰ ਫੈਡਰੇਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਮੁੱਗੋਵਾਲ ਵੱਲੋਂ ਇੱਕ
ਮੀਟਿੰਗ ਕੀਤੀ ਗਈ ਜਿਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ
ਵਿੱਚ ਕੰਮ ਕਰ ਰਹੀ ਸਮੁੱਚੀ ਸਰਕਾਰ, ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਚੇਅਰਮੈਨ ਸੂਗਰਫੈਡ
ਪੰਜਾਬ ਨਵਦੀਪ ਸਿੰਘ ਜੀਦਾ, ਪ੍ਰਬੰਧਕ ਨਿਰਦੇਸ਼ਕ ਸੂਗਰਫੈਡ ਪੰਜਾਬ ਅਰਵਿੰਦ ਪਾਲ ਸਿੰਘ ਸੰਧੂ,
ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕਿਸ਼ਨ ਸਿੰਘ ਰੋੜੀ, ਐਮ.ਐਲ.ਏ. ਬਲਾਚੌਰ ਸੰਤੋਸ਼ ਕਟਾਰੀਆਂ,
ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਵਾਂਸ਼ਹਿਰ ਲਲਿਤ ਮੋਹਨ ਪਾਠਕ(ਬੱਲੂ ਪ੍ਰਧਾਨ), ਹਲਕਾ ਇੰਚਾਰਜ
ਆਮ ਆਦਮੀ ਪਾਰਟੀ ਬੰਗਾ ਕੁਲਜੀਤ ਸਿੰਘ ਸਰਹਾਲ, ਐਮ.ਐਲ.ਏ. ਨਵਾਂਸ਼ਹਿਰ ਨਛੱਤਰਪਾਲ ਸਿੰਘ, ਸਮੂਹ
ਮੈਂਬਰ ਬੋਰਡ ਆਫ ਡਾਇਰੈਕਟਰਜ਼, ਕਿਸਾਨ ਯੂਨੀਅਨਾਂ ਅਤੇ ਹੋਰ ਸਮੁੱਚੀ ਆਮ ਆਦਮੀ ਲੀਡਰਸ਼ਿਪ
ਜਿਨ੍ਹਾ ਵੱਲੋਂ ਮਿੱਲਾਂ ਦੇ ਕਰਮਚਾਰੀਆਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਵਾਉਣ ਵਿੱਚ ਯੋਗਦਾਨ
ਪਾਇਆ ਗਿਆ ਹੈ ਦਾ ਤਹਿ ਦਿਲੋਂ ਵੱਲੋਂ ਧੰਨਵਾਦ ਕੀਤਾ ਗਿਆ। ਇਹ ਮੰਗ ਪ੍ਰਵਾਨ ਹੋਣ ਤੇ
ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਕਮੇਟੀ ਵੱਲੋਂ ਇਹ ਬੇਨਤੀ ਕੀਤੀ ਗਈ ਕਿ ਉਨ੍ਹਾ
ਦੀਆਂ ਬਕਾਇਆ ਰਹਿੰਦੀਆਂ ਮੰਗਾਂ ਤੇ ਵੀ ਜਲਦੀ ਯੋਗ ਫੈਸਲਾ ਲੈਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨੁਰਾਗ ਕਵਾਤਰਾ, ਜੀ.ਡੀ. ਸ਼ਰਮਾ, ਮਨਦੀਪ ਸਿੰਘ
ਬਰਾੜ, ਹਰਦੇਵ ਸਿੰਘ, ਸਤਨਾਮ ਸਿੰਘ ਸੰਤਾ ਆਦਿ ਹਾਜਰ ਸਨ