ਨਵਾਂਸ਼ਹਿਰ: 15 ਨਵੰਬਰ : ਸੇਵਾ ਦੇਸ਼ ਦੀ ਜ਼ਿੰਦੜੀਏ ਬਹੁਤ ਔਖੀ, ਗੱਲਾਂ ਕਰਨੀਆਂ ਢੇਰ
ਸੁਖੱਲੀਆਂ ਨੇ। ਜਿੰਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸ਼ੀਬਤਾਂ
ਝੱਲੀਆਂ ਨੇ। ਗਦਰ' ਲਹਿਰ ਦੇ ਛੋਟੀ ਉਮਰੇ ਵੱਡਾ ਜਰਨੈਲ ਕਰਤਾਰ ਸਿੰਘ ਸਰਾਭਾ ਦੀ
ਸ਼ਹਾਦਤ ਤੇ ਉਕਤ ਸਤਰਾਂ ਬੋਲਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਅਧਿਆਪਕ
ਮਨਮੋਹਨ ਸਿੰਘ ਵਲੋਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਬੱਚਿਆਂ ਨਾਲ ਸਾਂਝੇ
ਕਰਦਿਆਂ ਕਿਹਾ ਕਿ ਕਿਵੇਂ ਨਿੱਕੀ ਉਮਰੇ ਸ ਕਰਤਾਰ ਸਿੰਘ ਸਰਾਭਾ ਨੇ ਆਪਣੇ ਜੀਵਨ ਨੂੰ
ਦੇਸ਼ ਦੇ ਲੇਖੇ ਲਾਇਆ। ਉਹਨਾਂ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਅਸੀਂ ਉਹਨਾਂ ਆਜ਼ਾਦੀ
ਦੇ ਪਰਵਾਨਿਆਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ। ਮਨਮੋਹਨ ਸਿੰਘ ਵਲੋਂ ਕਰਤਾਰ ਸਿੰਘ
ਸਰਾਭਾ ਦੇ ਜਨਮ ਤੋਂ ਲੈ ਕੇ ਫਾਂਸੀ ਤੱਕ ਦੇ ਸਫਰ ਦਾ ਜਿਕਰ ਸਵੇਰ ਦੀ ਸਭਾ ਵਿੱਚ
ਬੱਚਿਆਂ ਤੇ ਸਟਾਫ ਨਾਲ ਸਾਂਝਾ ਕੀਤਾ। ਇਸ ਮੌਕੇ ਸਕੂਲ ਮੁਖੀ ਡਾਕਟਰ ਸੁਰਿੰਦਰ ਪਾਲ
ਅਗਨੀਹੋਤਰੀ ਵਲੋਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ ਭਗਤ ਸਿੰਘ ਦੇ ਜੀਵਨ ਤੇ
ਬੋਲਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਹਨਾਂ ਬੱਚਿਆਂ ਨੂੰ ਨਸ਼ੇ ਤੇ
ਬੁਰਾਈਆਂ ਨੂੰ ਛੱਡ ਕੇ ਸ਼ਹੀਦ ਪਰਵਾਨਿਆਂ ਦੇ ਪੂਰਨਿਆਂ ਤੇ ਚੱਲਣ ਦੀ ਗੱਲ ਕਰਦਿਆਂ
ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੀਆਂ ਸ਼ਖ਼ਸੀਅਤਾਂ ਸਾਡੇ ਲਈ ਮਾਰਗ ਦਰਸ਼ਕ
ਹਨ। ਹਰਿੰਦਰ ਸਿੰਘ ਵਲੋਂ ਬੱਚਿਆਂ ਨੂੰ ਕਰਤਾਰ ਸਿੰਘ ਸਰਾਭਾ ਦੇ ਜੀਵਤ ਫਲਸਫੇ ਤੇ ਸਵਾਲ
ਜਵਾਬ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਵਲੋਂ ਇਸ ਮੌਕੇ ਕਵਿਤਾ,ਲੇਖ ਉਚਾਰਨ
ਆਦਿ ਦੀ ਭੂਮਿਕਾ ਨਿਭਾਈ ਗਈ।ਇਸ ਮੌਕੇ ਸਕੂਲ ਦੇ ਬਲਦੀਪ ਸਿੰਘ, ਜਸਵਿੰਦਰ ਸਿੰਘ ਸੰਧੂ,
ਅਸ਼ਵਨੀ ਕੁਮਾਰ, ਪ੍ਰਦੀਪ ਸਿੰਘ,ਨੀਰਜ ਬਾਲੀ,ਮੀਨਾ ਰਾਣੀ, ਰਾਜਦੀਪ ਕੌਰ, ਕਿਰਨਦੀਪ ਕੌਰ
ਆਦਿ ਹਾਜ਼ਰ ਸਨ।
ਕੈਪਸ਼ਨ: ਸ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਿਵਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ
ਅਧਿਆਪਕ ਮਨਮੋਹਨ ਸਿੰਘ ਤੇ ਹਾਜ਼ਰ ਸਕੂਲੀ ਬੱਚੇ