ਵੋਟਰ ਜਾਗਰੂਕਤਾ ਸਬੰਧੀ ਕਰਵਾਇਆ ਗਿਆ ਪੋਸਟਰ ਮੇਕਿੰਗ ਮੁਕਾਬਲਾ

ਅੰਮ੍ਰਿਤਸਰ 25 ਨਵੰਬਰ - ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰਅਫਸਰ, ਅੰਮ੍ਰਿਤਸਰ
ਦੇਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ,ਮਕਬੂਲਪੁਰਾ ਵਿਖੇ ਵੋਟਰ
ਜਾਗਰੂਕਤਾ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸਮੁਕਾਬਲੇ ਦੌਰਾਨ ਡਿਪਟੀ
ਡਾਇਰੈਕਟਰ-ਕਮ- ਡੈਡੀਕੇਟਿਡ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ, 018-ਅੰਮ੍ਰਿਤਸਰ
ਪੂਰਬੀ ਸ਼੍ਰੀਮਤੀ ਨੀਲਮ ਮਹੇ ਵੱਲੋਂ 18-20 ਸਾਲ ਦੇ ਨੌਜਵਾਨਾਂ ਨੂੰ ਆਪਣੀ ਵੋਟ
ਰਜਿਸਟਰਕਰਾਉਣ ਬਾਰੇ ਅਪੀਲ ਕੀਤੀ ਗਈ। ਇਸ ਪੋਸਟਰ ਮੇਕਿੰਗ ਮੁਕਾਬਲੇ ਦੌਰਾਨ ਡਿਪਟੀ
ਡਾਇਰੈਕਟਰ ਸ਼੍ਰੀਮਤੀਨੀਲਮ ਮਹੇ ਵੱਲੋਂ ਸਕੂਲ ਦੇ 18 ਸਾਲ ਦੇਬੱਚਿਆਂ ਨਾਲ 1-1
ਵਾਰਤਾਲਾਪ ਕੀਤੀਗਈ ਅਤੇ ਆਪਣੀ ਵੋਟ ਬਣਾਉਣ ਅਤੇ ਵੋਟ ਪਾਉਣ ਬਾਰੇ ਜਾਗਰੂਕ ਕੀਤਾ ।
ਸਕੂਲ ਦੇ ਬੱਚਿਆਂ ਨੇ ਇਸਮੁਕਾਬਲੇ ਸਬੰਧੀ ਉਤਸਾਹ ਦਿਖਾਉਂਦੇ ਹੋਏ ਵੱਧ ਚੜ੍ਹ ਕੇ ਭਾਗ
ਲਿਆ ਅਤੇ ਜੇਤੂ ਰਹਿਣ ਵਾਲੇਵਿਦਿਆਰਥੀਆਂ ਨੂੰ ਇਨਾਮ ਵੀ ਵੰਢੇ ਗਏ। ਸਰਕਾਰੀ ਹਾਈ ਸਕੂਲ,
ਮਕਬੂਲਪੁਰਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਗੋਲਡੂ ਨੇ ਇਸ ਮੁਕਾਬਲੇਵਿੱਚ ਪਹਿਲਾਂ
ਸਥਾਨ ਹਾਸਲ ਕੀਤਾ । ਇਸ ਮੌਕੇ ਸਰਕਾਰੀ ਹਾਈ ਸਕੂਲ, ਮਕਬੂਲਪੁਰਾ ਦੇ ਪ੍ਰਿੰਸੀਪਲ
ਸ਼੍ਰੀਮਤੀ ਦੀਪਿਕਾਡੀਨ, ਕੈਰੀਅਰ ਕਾਊਂਸਲਰਸ਼੍ਰੀ ਗੌਰਵ ਕੁਮਾਰ, ਜਿਲ੍ਹਾ
ਗਾਈਡੈਂਸਕਾਊਂਸਲਰ ਸ਼੍ਰੀ ਜਸਬੀਰ ਸਿੰਘ ਆਦਿ ਹਾਜਰ ਸਨ।