ਨਵਾਂਸ਼ਹਿਰ, 8 ਨਵੰਬਰ - ਸ. ਤਾਰਾ ਸਿੰਘ ਕਾਹਮਾ ਰੈਡ ਕਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਵਿਖੇ ਦੀਵਾਲੀ ਦੇ ਤਿਊਹਾਰ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੱਚੀ ਸਿਮਰਨ ਨੇ ਸੋਲੋ ਡਾਂਸ, ਦਿਕਸ਼ਾ, ਸਹਿਜਦੀਪ, ਗੁਰਲੀਨ ਕੌਰ, ਮਨੀਸ਼ਾ ਚੋਪੜਾ, ਮਾਨਸੀ ਸਿੰਘ, ਹਰਸ਼ਦੀਪ ਰਣਦੀਪ ਸਿੰਘ, ਵਰੁਣ ਕੁਮਾਰ, ਚੰਦਨ ਕੁਮਾਰ, ਸਰਬਜੀਤ ਸਿੰਘ ਨੇ ਫੈਸਨ ਸ਼ੋਅ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਹੋਰ ਬੱਚਿਆਂ ਨੇ ਵੀ ਸਭਿਆਚਾਰ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕ ਝੁਮਣ ਲਾਏ। ਅਜ਼ਾਦ ਰੰਗ ਮੰਚ ਫਗਵਾੜਾ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਕੋਰੀਓਗ੍ਰਾਫੀ ਪੇਸ਼ ਕੀਤੀ ਅਤੇ ਸ਼ਹੀਦ-ਏ.ਆਜ਼ਮ ਸ. ਭਗਤ ਸਿੰਘ ਜੀ ਦੇ ਜੀਵਨ 'ਤੇ ਵੀ ਕੋਰੀਓਗ੍ਰਾਫੀ ਪੇਸ਼ ਕੀਤੀ। ਬੱਚਿਆਂ ਦੀ ਅਜਿਹੀ ਪ੍ਰੋਫਾਰਮੈਂਸ ਦੇਖ ਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਆਪਕਾਂ ਦੀ ਸਖਤ ਮਿਹਨਤ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜ਼ਾਦ ਰੰਗ ਮੰਗ ਵਲੋਂ ਸੋਸ਼ਲ ਮੈਸੇਜ ਦਿੱਤਾ ਗਿਆ, ਇਹੋ ਜਿਹੇ ਸ਼ੋਅ ਪਿੰਡ ਪੱਧਰ 'ਤੇ ਵੀ ਜ਼ਰੂਰ ਹੋਣੇ ਚਾਹੀਦੇ ਹਨ। ਸਰਪਰਸਤ ਸ. ਤਾਰਾ ਸਿੰਘ ਕਾਹਮਾ ਰੈਡ ਕਰਾਸ ਸਪੈਸ਼ਲ ਸਕੂਲ ਬਰਜਿੰਦਰ ਸਿੰਘ ਨੇ ਡਿਪਟੀ ਕਮਿਸ਼ਨ ਦਾ ਸਮਾਗਮ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੀ ਤੀਜੀ ਦੀਵਾਲੀ ਹੈ ਜੋ ਅਸੀਂ ਇਨ੍ਹਾਂ ਸਪੈਸ਼ਲ ਬੱਚਿਆਂ ਨਾਲ ਮਨਾ ਰਹੇ ਹਾਂ। ਉਨ੍ਹਾਂ ਪ੍ਰਿੰਸੀਪਲ ਲਕਸ਼ਮੀ ਦੇਵੀ ਅਤੇ ਸਮੂਹ ਸਟਾਫ ਨੂੰ ਐਨੀ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਣ ਅਤੇ ਪ੍ਰਫਾਰਮੈਂਸ ਲਈ ਤਿਆਰ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਮਹਿਤਪੁਰ ਉਲਧਣੀ ਵਿਖੇ ਹਸਪਤਾਲ ਜੋ ਬੰਦ ਪਿਆ ਸੀ ਦੀ ਸੇਵਾ ਪ੍ਰਾਪਤ ਹੋਈ ਇਸ ਸਬੰਧੀ ਸਾਡੀ ਟੀਮ ਦੇ ਮੱਖਣ ਸਿੰਘ ਹੰਸਰੋਂ ਅਤੇ ਰਮਨ ਸਿੰਘ ਨੇ ਦਿਨ ਰਾਤ ਮਿਹਨਤ ਕਰਕੇ ਅਜਿਹੀ ਦਿਖ ਬਣਾਈ ਕਿ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕੇਗਾ ਕਿ ਇਹ ਇਕ ਚੈਰੀਟੇਬਲ ਹਸਪਤਾਲ ਹੈ। ਇਸ ਮੌਕੇ 'ਤੇ ਪੰਜਾਬ ਗੁੱਡ ਗਵਰਨੈਂਸ ਫੈਲੋ ਸੰਜਨਾ ਸਕਸੈਨਾ, ਗੁਰਚਰਨ ਅਰੋੜਾ, ਰਾਮ ਰਤਨ , ਪਰਮਿੰਦਰ ਕਿਤਨਾ, ਸੁਰਜੀਤ ਕੌਰ, ਗੁਰਚਰਨ ਸਿੰਘ, ਬੀਬਾ ਕੁਲਵੰਤ ਅਜ਼ਾਦ ਰੰਗ ਮੰਗ, ਏ.ਐਸ.ਆਈ ਪ੍ਰਵੀਨ ਕੁਮਾਰ ਸੁਰਜੀਤ ਕੌਰ, ਨਛੱਤਰ ਕੌਰ, ਪ੍ਰਿਯੰਕਾ, ਬਲਜੀਤ ਕੌਰ ,ਸ਼ੇਵਤਾ ਰਾਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।