ਸਕੂਲਾਂ ਦੇ ਵਿਦਿਆਰਥੀਆਂ ਦਾ ਹਰ 6 ਮਹੀਨੇ ਵਿੱਚ ਹੈਲਥ ਚੈਕਅੱਪ ਕਰਨ ਦੇ ਦਿੱਤੇ ਨਿਰਦੇਸ਼
ਨਵਾਂਸ਼ਹਿਰ, 23 ਨਵੰਬਰ :- ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਅਤੇ ਬਲਾਕ ਬੰਗਾ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਆਂਗਨਵਾੜੀ ਸੈਂਟਰਾਂ ਅਤੇ ਸਰਕਾਰੀ ਰਾਸ਼ਨ ਡਿਪੂ ਦੀ ਅਚਨਚੇਤ ਚੈਂਕਿੰਗ ਕਰਕੇ ਮਿਡ-ਡੇ-ਮੀਲ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਬਲਾਕ ਨਵਾਂਸ਼ਹਿਰ ਦੇ ਪਿੰਡ ਕੁਲਾਮ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਰਾਸ਼ਨ ਡਿਪੂ ਦੀ ਚੈਂਕਿੰਗ ਕੀਤੀ ਅਤੇ ਬਲਾਕ ਬੰਗਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਹਿਰਾਮ ਅਤੇ ਆਂਗਨਵਾੜੀ ਸੈਂਟਰ ਨੰਬਰ 4 ਦੀ ਚੈਂਕਿੰਗ ਕੀਤੀ। ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਚੈਂਕਿੰਗ ਦੌਰਾਨ ਮਿਡ-ਡੇ-ਮੀਲ ਰਸੋਈ, ਮੀਲ ਟੇਸਟ ਰਜਿਸਟਰ, ਬੱਚਿਆਂ ਦਾ ਹਾਜ਼ਰੀ ਰਜਿਸਟਰ, ਆਟਾ, ਚਾਵਲ, ਕਮਿਸ਼ਨ ਦਾ ਹੈਲਪਲਾਈਨ ਨੰਬਰ, ਬੱਚਿਆਂ ਅਤੇ ਮਿਡ-ਡੇ-ਮੀਲ ਵਰਕਰਾਂ ਦੇ ਹੈਲਥ ਚੈਕਅੱਪ ਦੀ ਜਾਂਚ ਕੀਤੀ। ਉਨ੍ਹਾਂ ਨੇ ਸਕੂਲਾਂ ਦੇ ਬੱਚਿਆਂ ਨਾਲ ਮਿਡ ਡੇ ਮੀਲ ਨਾਲ ਸਬੰਧਤ ਗੱਲ ਕਰਕੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਕੂਲ ਮਿਡ ਡੇ ਮੀਲ ਇੰਚਾਰਜ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਚਿਆਂ ਨੂੰ ਸਵੱਛ ਭੋਜਣ ਉਪਲਬੱਧ ਕਰਵਾਇਆ ਜਾਵੇ ਅਤੇ ਭੋਜਣ ਬਣਾਉਂਦੇ ਅਤੇ ਪਰੋਸਦੇ ਸਮੇਂ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਉਕਤ ਸਕੀਮਾਂ ਨੂੰ ਲੈ ਕੇ ਕੋਈ ਸ਼ਿਕਾਇਤ ਹੋਵੇ ਤਾਂ ਉਹ ਕਮਿਸ਼ਨ ਦੇ ਹੈਲਪਲਾਇਨ ਨੰਬਰ 9876764545 ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਸਕੂਲਾਂ ਦੇ ਵਿਦਿਆਰਥੀਆਂ ਦਾ ਹਰ 6 ਮਹੀਨੇ ਵਿੱਚ ਹੈਲਥ ਚੈਕਅੱਪ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਵੀ ਮੈਡੀਕਲ ਚੈਕਅੱਪ ਕਰਵਾਉਣ ਦੀ ਹਦਾਇਤ ਵੀ ਕੀਤੀ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਦੱਸਿਆ ਕਿ ਉਹ ਸਮੇਂ-ਸਮੇਂ ਤੇ ਅਚਨਚੇਤ ਦੌਰੇ ਕਰਦੇ ਰਹਿਣਗੇ ਤਾਂ ਕਿ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਲਗਾਤਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇੰਨ੍ਹਾਂ ਸਕੀਮਾਂ ਦੇ ਪ੍ਰਤੀ ਕੋਈ ਅਧਿਕਾਰੀ ਲਾਪਰਵਾਹੀ ਕਰੇਗਾ ਜਿਸ ਨਾਲ ਲਾਭਪਾਤਰੀਆਂ ਦਾ ਨੁਕਸਾਨ ਹੋਵੇ ਤਾਂ ਉਸਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।