ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮਨਾਈ ਦੀਵਾਲੀ

ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੰਦੇਸ਼
ਨਵਾਂਸ਼ਹਿਰ, 12 ਨਵੰਬਰ : ਆਪਸੀ ਭਾਈਚਾਰਕ ਸਾਂਝ ਅਤੇ ਤਿਉਹਾਰ ਦੀ ਖੁਸ਼ੀ ਵਿੱਚ,
ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ.ਅਖਿਲ ਚੌਧਰੀ ਨੇ ਨਵਾਂਸ਼ਹਿਰ ਪੁਲਿਸ
ਹੈੱਡਕੁਆਰਟਰ ਵਿਖੇ ਦੀਵਾਲੀ ਦੇ ਤਿਉਹਾਰ ਦਾ ਆਯੋਜਨ
ਕੀਤਾ। ਇਸ ਸਮਾਗਮ ਦੌਰਾਨ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਵਾਲੀ
ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ।
ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਨਵਾਂਸ਼ਹਿਰ ਪੁਲਿਸ ਦੀ ਕਾਰਜਪ੍ਰਣਾਲੀ ਵਿੱਚ ਪਾਏ
ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਦਰਜਾ ਚੌਥਾ ਦੇ ਸਮਰਪਿਤ ਕਰਮਚਾਰੀਆਂ ਨੂੰ
ਨਿੱਜੀ ਤੌਰ 'ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਪੁਲਿਸ ਫੋਰਸ ਦੇ
ਸੁਚਾਰੂ ਸੰਚਾਲਨ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ
ਜ਼ੋਰ ਦਿੰਦੇ ਹੋਏ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ ਰੋਸ਼ਨੀ ਦਾ ਤਿਉਹਾਰ ਹੀ ਨਹੀਂ, ਸਗੋਂ ਇਕਜੁੱਟਤਾ
ਅਤੇ ਕਦਰਦਾਨੀ ਦੀ ਰੋਸ਼ਨੀ ਵਾਲੀ ਭਾਵਨਾ ਨੂੰ ਮਨਾਉਣ ਦਾ ਸਮਾਂ ਹੈ।
ਐਸਐਸਪੀ ਚੌਧਰੀ ਨੇ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਏਕਤਾ ਅਤੇ ਸਹਿਯੋਗ ਦੀ ਮਹੱਤਤਾ
ਨੂੰ ਉਜਾਗਰ ਕੀਤਾ।
ਇਸ ਮੌਕੇ 'ਤੇ ਡੀ.ਐਸ.ਪੀ (ਹੈਡਕੁਆਟਰ) ਵਿਜੇ ਕੁਮਾਰ, ਡੀ.ਐਸ.ਪੀ. (ਡੀ)
ਪ੍ਰੇਮ ਕੁਮਾਰ, ਡੀ.ਐਸ.ਪੀ (ਸਪੈਸ਼ਲ ਬਰਾਂਚ) ਲਖਵੀਰ ਸਿੰਘ, ਡੀ.ਐਸ.ਪੀ ਅਮਰ ਨਾਥ,
ਡੀ.ਐਸ.ਪੀ. ਸ਼ਹਿਬਾਜ ਸਿੰਘ, ਡੀ.ਐਸ.ਪੀ ਨਵਾਂਸ਼ਹਿਰ ਮਾਧਵੀ ਸ਼ਰਮਾ, ਇਕਬਾਲ ਸਿੰਘ ਤੋਂ
ਇਲਾਵਾ ਹੋਰ ਵੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।