ਪੀ ਐੱਸ ਐਮ ਐਸ ਯੂ ਵੱਲੋਂ ਚਲਦੀ ਹੜਤਾਲ 17ਵੇਂ ਦਿਨ ਵਿੱਚ ਦਾਖਲ ਅਤੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਭਰਵੀਂ ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਭਗਵੰਤ ਮਾਨ ਸਰਕਾਰ ਦਾ ਫੂਕਿਆ ਗਿਆ ਪੁਤਲਾ

ਅੰਮ੍ਰਿਤਸਰ 24 ਨਵੰਬਰ 2023:---ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ
ਬਾਡੀ ਵੱਲੋ ਸਰਕਾਰੀ ਮੁਲਾਜਮਾਂ ਦੀਆਂ ਜਾਇਜ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ
ਕਰਨਾ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨਾ,ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ
ਕਰਨਾ,15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਭੱਤਿਆਂ
ਸਮੇਤ ਜਾਰੀ ਕਰਨਾ , 17.07.2020 ਤੋਂ ਬਾਅਦ ਕੇਂਦਰੀ ਪੈਟਰਨ ਤੇ ਨਵੀਂ ਭਰਤੀ ਕਰਨ ਦਾ ਪੱਤਰ
ਰੱਦ ਕਰਨਾ, ਅਤੇ 04—09—14 ਏ.ਸੀ.ਪੀ. ਸਕੀਮ ਬਹਾਲ ਕਰਨਾ,ਟਾਈਪ ਟੈਸਟ ਦੀ ਸ਼ਰਤ ਹਟਾ ਕੇ
ਕੰਪਿਊਟਰ ਕੋਰਸ ਲਾਗੂ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ,37 ਤਰਾਂ ਦੇ ਕੱਟੇ ਹੋਏ ਭੱਤੇ ਬਹਾਲ
ਕਰਨਾ ਆਦਿ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ
ਮੁਲਾਜਮਾਂ ਦੀਆਂ ਹੱਕੀ ਮੰਗਾ ਪ੍ਰਤੀ ਕੋਈ ਹਾਂ—ਪੱਖੀ ਹੁੰਗਾਰਾ ਨਾ ਦੇਣ ਕਾਰਣ, ਸੂਬਾ ਬਾਡੀ
ਵੱਲੋਂ ਮਿਤੀ: 28.11.2023 ਤੱਕ ਕਲਮਛੋੜ ਹੜਤਾਲ ਵਿੱਚ ਵਾਧਾ ਕੀਤਾ ਗਿਆ ਹੈ।
ਜਿਸ ਦੀ ਜਾਣਕਾਰੀ ਦੇਂਦੇ ਹੋਏ ਜਿਲਾ ਪ੍ਰਧਾਨ ਮਨਜਿੰਦਰ ਸਿੰਘ ਸੰਧੂ ,ਜਗਦੀਸ਼ ਠਾਕੁਰ ਜਿਲਾ
ਜਨਰਲ ਸਕੱਤਰ ਅਤੇ ਮਨਦੀਪ ਸਿੰਘ ਚੌਹਾਨ ਜਿਲਾ ਵਿੱਤ ਸਕੱਤਰ ਪੀ ਐੱਸ ਐਮ ਐਸ ਯੂ ਨੇ ਦੱਸਿਆ
ਕਿ ਮਿਤੀ 08/11/23 ਤੋਂ ਲਗਾਤਾਰ ਚਲਦੀ ਕਲਮਛੋੜ ਹੜਤਾਲ ਦੀ ਲੜੀ ਤਹਿਤ ਅੱਜ ਮਿਤੀ:
24.11.2023 ਨੂੰ 17ਵੇਂ ਦਿਨ ਵੀ ਦੇ ਜਿਲ੍ਹੇ ਦੇ ਸਮੁੱਚੇ ਦਫ਼ਤਰੀ ਕਾਮਿਆ ਵੱਲੋਂ ਕਲਮਛੋੜ
ਹੜਤਾਲ ਕੀਤੀ ਗਈ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ
ਫਰੰਟ/ਸਾਂਝਾ ਮੁਲਾਜ਼ਮ ਮੰਚ ਵਿੱਚ ਸ਼ਾਮਿਲ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋਂ
ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕਰਕੇ ਪੰਜਾਬ ਖਿਲਾਫ ਜ਼ੋਰਦਾਰ ਭਰਵੀਂ ਰੋਸ ਰੈਲੀ ਕੀਤੀ ਗਈ
ਰੈਲੀ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ ।

ਇਸ ਰੋਸ ਰੈਲੀ ਵਿੱਚ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਢਿਲੋਂ
ਜਿਲਾ ਮੁੱਖ ਬੁਲਾਰਾ,ਅਸ਼ਨੀਲ ਕੁਮਾਰ ਸ਼ਰਮਾਂ ਜਿਲਾ ਮੁੱਖ ਸਲਾਹਕਾਰ,ਗੁਰਵੇਲ ਸਿੰਘ ਸੇਖੋਂ
ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ,ਮੁਨੀਸ਼ ਕੁਮਾਰ ਸੂਦ ਅਤੇ ਸਾਹਿਬ ਕੁਮਾਰ ਜਿਲਾ ਸੀਨੀਅਰ
ਮੀਤ ਪ੍ਰਧਾਨ,ਭਰਾਤਰੀ ਜਥੇਬੰਦੀਆਂ ਦੇ ਆਗੂ ਸੁਰਜੀਤ ਸਿੰਘ ਗੋਰਾਇਆ, ਸੁਖਦੇਵ ਸਿੰਘ
ਪੰਨੂੰ,ਮਦਨਲਾਲ ਗੋਪਾਲ ,ਸੁਖਦੇਵ ਰਾਜ ਕਾਲੀਆ,ਗੁਰਪ੍ਰੀਤ ਸਿੰਘ ਰਿਆੜ,ਰਕੇਸ਼ ਕੁਮਾਰ,ਗੁਰਬਿੰਦਰ
ਸਿੰਘ ਖਹਿਰਾ,ਨਰਿੰਦਰ ਸਿੰਘ,ਪ੍ਰੇਮ ਚੰਦ,ਗੁਰਦੀਪ ਸਿੰਘ ਬਾਜਵਾ,ਕੰਵਲਜੀਤ ਸਿੰਘ,ਹੀਰਾ
ਸਿੰਘ,ਗੁਰਮੇਜ ਸਿੰਘ ਕਲੇਰ,ਪ੍ਰਭਜੀਤ ਸਿੰਘ ਵੇਰਕਾ,ਕਰਮਜੀਤ ਸਿੰਘ ਕੇ ਪੀ,ਭਵਾਨੀਫੇਰ,ਤਰਲੋਕ
ਸਿੰਘ, ਨਰਿੰਦਰ ਬੱਲ ਆਗੂ ਸਹਿਬਾਨ ਸਮੇਤ ਵੱਖ ਵੱਖ ਵਿਭਾਗਾਂ ਤੋਂ ਅਤੁੱਲ ਸ਼ਰਮਾਂ,ਕੁਲਦੀਪ
ਸਿੰਘ, ਜਰਨੈਲ ਸਿੰਘ, ਦੀਪਕ ਅਰੋੜਾ,ਮੁਨੀਸ਼ ਕੁਮਾਰ ਸ਼ਰਮਾਂ,ਗੁਰਮੁੱਖ ਸਿੰਘ ਚਾਹਲ, ਤੇਜਿੰਦਰ
ਸਿੰਘ ਛੱਜਲਵੱਡੀ,ਸੰਦੀਪ ਅਰੋੜਾ,ਬਿਕਰਮਜੀਤ ਸਿੰਘ,ਮਲਕੀਅਤ ਸਿੰਘ,ਤੇਜਿੰਦਰ ਕੁਮਾਰ,ਅਕਾਸ਼ਦੀਪ
ਮਹਾਜਨ,ਰੋਬਿੰਦਰ ਸ਼ਰਮਾਂ, ਜਗਜੀਵਨ ਸ਼ਰਮਾਂ,ਗੁਰਦਿਆਲ ਸਿੰਘ, ਰਾਹੁਲ ਸ਼ਰਮਾ,ਨਵਨੀਤ
ਸ਼ਰਮਾਂ,ਹਰਸਿਮਰਨ ਸਿੰਘ ਹੀਰਾ,ਸ਼ਮਸ਼ੇਰ ਸਿੰਘ, ਕੁਲਬੀਰ ਸਿੰਘ,ਹਸ਼ਵਿੰਦਰਪਾਲ ਸਿੰਘ,ਦਵਿੰਦਰ
ਸਿੰਘ, ਸੁਰਜੀਤ ਸਿੰਘ ਬਰਨਾਲਾ,ਜਿਮੀ ਬਧਵਾਰ, ਸੁਰਿੰਦਰ ਸਿੰਘ,ਜਗਜੀਤ ਸਿੰਘ ਆਦਿ ਬਹੁਤ ਸਾਰੇ
ਮੁਲਾਜ਼ਮ ਆਗੂ ਹਾਜ਼ਰ ਸਨ।