-ਖੇਡਾਂ ਤੋਂ ਬਿਨਾਂ ਵਿਦਿਆਰਥੀ ਜੀਵਨ ਅਧੂਰਾ: ਡਿਪਟੀ ਕਮਿਸ਼ਨਰ
-67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਟੂਰਨਾਮੈਂਟ ਦੀ ਹੋਈ ਸ਼ੁਰੂਆਤ ਸ਼ੁਰੂ
ਨਵਾਂਸਹਿਰ, 4 ਨਵੰਬਰ:ਜ਼ਿਲ੍ਹੇ ਵਿੱਚ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਉਮਰ ਵਰਗ 14 ਸਾਲ ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸ) ਜਰਨੈਲ ਸਿੰਘ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ ਸੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਨਵਜੌਤ ਪਾਲ ਸਿੰਘ ਰੰਧਾਵਾ ਵਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਖੇਡਾਂ ਸਾਨੂੰ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦੀਆ ਹਨ, ਅੱਜ ਸਮੇਂ ਦੀ ਮੁਖ ਮੰਗ ਹੈ ਕਿ ਸਾਡੇ ਵਿਦਿਆਰਥੀ ਖੇਡਾਂ ਨਾਲ ਜੁੜਨ ਤੇ ਨਸ਼ੇ ਵਰਗੀਆ ਭਿਆਨਕ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ । ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡੇ ਵਿੱਚ ਆਪਸੀ ਪਿਆਰ ਤੇ ਭਾਈਚਾਰਾ ਵੱਧਦਾ ਹੈ ਤੇ ਅਨੁਸ਼ਾਸਨ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਅੱਜ ਸਾਡਾ ਦੇਸ ਅਤੇ ਸੂਬਾ ਖੇਡਾਂ ਦੇ ਖੇਤਰ ਵਿਚ ਕਾਫੀ ਅੱਗੇ ਵੱਧ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਜੋ ਨਵੀਂ ਖੇਡ ਨੀਤੀ ਬਣਾਈ ਹੈ, ਉਸ ਦੇ ਕਾਫੀ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਤੇ ਹੁਣ ਸਕੂਲਾਂ ਵਿੱਚ ਖੇਡਾਂ ਪ੍ਰਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਾਫੀ ਝੁਕਾਅ ਹੋ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਲਈ ਕਾਫੀ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਸਕੂਲੀ ਪੱਧਰ ਲੂਤੇ ਖੇਡਾਂ ਨਾਲ ਜੁੜੇਗਾ, ਉਹ ਇੱਕ ਦਿਨ ਅੰਤਰਰਾਸਟਰੀ ਪੱਧਰ ਤੱਕ ਪਹੁੰਚੇਗਾ। ਜ਼ਿਲ੍ਹਾ ਸਿੱਖਿਆ ਅਫਸਰ(ਸ) ਜਰਨੈਲ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਬਾਹਰੋਂ ਆਈਆਂ ਟੀਮਾਂ ਨੂੰ ਜੀ ਆਇਆ ਆਖਿਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਕੁਮਾਰ ਨੇ ਧੰਨਵਾਦ ਕੀਤਾ। ਅੱਜ ਹੋਏ ਮੁਢਲੇ ਲੀਗ ਮੁਕਾਬਲਿਆਂ ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਪਟਿਆਲਾ ਨੂੰ , ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ, ਬਰਨਾਲਾ ਨੇ ਫਤਿਹਗੜ੍ਹ ਸਾਹਿਬ ਨੂੰ, ਮੋਗਾ ਨੇ ਫਰੀਦਕੋਟ ਨੂੰ, ਫਾਜਿਲਕਾ ਨੇ ਮਲੇਰਕੋਟਲਾ ਨੂੰ, ਅੰਮ੍ਰਿਤਸਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ, ਜਲੰਧਰ ਨੇ ਬਰਨਾਲਾ ਨੂੰ, ਗੁਰਦਾਸਪੁਰ ਨੇ ਫਰੀਦਕੋਟ ਨੂੰ ਹਰਾਇਆ। ਇਸ ਮੌਕੇ ਜ਼ਿਲ੍ਹਾ ਖੇਡ ਅਫਸ਼ਰ ਵੰਦਨਾ ਚੌਹਾਨ, ਪੰਜਾਬ ਗੁੱਡ ਵਗਰਨੈਸ ਫੈਲੋ ਸੰਜਨਾ ਸਕਸੈਨਾ, ਪ੍ਰਿੰ. ਅਮਰਜੀਤ ਖਟਕੜ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਦਵਿੰਦਰ ਕੌਰ , ਡੀ.ਐਮ ਖੇਡਾਂ ਜਸਬੀਰ ਸਿੰਘ ਬੈਂਸ, ਪ੍ਰਿੰ. ਰਜਨੀਸ ਕੁਮਾਰ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਨਵਦੀਪ ਸਿੰਘ, ਪ੍ਰਿੰ. ਦਿਲਬਾਗ ਸਿੰਘ ਬਛੌੜੀ, ਪ੍ਰਿੰ. ਜਸਜੀਤ ਸਿੰਘ ਰੱਤੇਵਾਲ, ਪ੍ਰਿੰ. ਪਰਮਜੀਤ ਕੌਰ ਉੜਾਪੜ, ਪ੍ਰਿੰ. ਸਿਵਾਨੀ ਸੇਤੀਆ ਹਿਆਲਾ, ਪ੍ਰਿੰ. ਰਾਜਨ ਭਾਰਦਵਾਜ ਔੜ, ਪ੍ਰਿੰ. ਰਣਜੀਤ ਕੌਰ ਹਿਆਲਾ, ਪ੍ਰਿ ਦਲਜੀਤ ਬੋਲਾ ਮੁੱਖ ਅਧਿਆਪਕ ਲਖਵੀਰ ਸਿੰਘ ਕੋਟਰਾਂਝਾਂ, ਮੁੱਖ ਅਧਿਆਪਕਾ ਸੁਨੀਤਾ ਰਾਣੀ ਨਵਾਂਪਿੰਡ ਟੱਪਰੀਆ, ਮੁੱਖ ਅਧਿਆਪਕਾ ਨੀਲਮ ਰਾਣੀ ਮਹਾਲੋਂ, ਪ੍ਰਿੰ. ਡਾ. ਬਲਜੀਤ ਕੌਰ ਜਾਡਲਾ, ਮੁੱਖ ਅਧਿਆਪਕ ਅਮਨਦੀਪ ਸਿੰਘ ਜੌਹਰ, ਮੁੱਖ ਅਧਿਆਪਕ ਨਵੀਨ ਗੁਲਾਟੀ, ਗੁਰਜੀਤ ਸਿੰਘ ਦੁਸਾਂਝ, ਪ੍ਰਿੰ. ਰਾਜ ਕੁਮਾਰੀ ਚੌਨਗਰਾ, ਅਵਤਾਰ ਸਿੰਘ, ਸੰਜੀਵ ਕੁਮਾਰ, ਅਮਨਦੀਪ , ਮੁੱਖ ਅਧਿਆਪਕ ਬਲਜੀਤ ਕੁਮਾਰ , ਸਚਿਨ ਸਰਮਾ, ਪ੍ਰਿੰ. ਰਾਣੀ ਚੱਕ ਬਿਲਗਾ, ਪ੍ਰਿੰ. ਸੰਜੀਵ ਕੁਮਾਰ, ਅਮਨਦੀਪ, ਜਗਦੀਸ਼ ਰਾਏ ਸਮੇਤ ਡੀ.ਪੀ.ਈ , ਪੀ.ਟੀ.ਆਈ, ਮੰਚ ਸੰਚਾਲਨ ਪ੍ਰਿੰ. ਅਮਰਜੀਤ ਖਟਕੜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
--