ਨਵਾਂਸ਼ਹਿਰ, 9 ਨਵੰਬਰ: ਜ਼ਿਲ੍ਹੇ ਵਿੱਚ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਉਮਰ ਵਰਗ 14 ਸਾਲ ਲੜਕੇ ਅਤੇ ਲੜਕੀਆਂ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸ) ਜਰਨੈਲ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਨਵਾਂਸਹਿਰ ਵਿਖੇ ਸਫਲਤਾ ਪੂਰਵਕ ਸਮਾਪਤ ਹੋਇਆ । ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਡਿਪਟੀ ਕਮਿਸ਼ਨਰ ਨਵਜੌਤ ਪਾਲ ਸਿੰਘ ਰੰਧਾਵਾ ਵਲੋਂ ਕੀਤਾ ਗਿਆ ਸੀ ।
ਅੱਜ ਲੜਕਿਆਂ ਦੇ ਮੁਕਾਬਲੇ ਨਿਰਵਿਘਨ ਸਮਾਪਤ ਹੋਏ, ਜਿਸ ਵਿੱਚ ਜ਼ਿਲ੍ਹਾ ਜਲੰਧਰ ਦੇ ਲੜਕਿਆ ਨੇ ਅੰਮ੍ਰਿਤਸਰ ਨੂੰ ਹਰਾ ਕੇ ਰਾਜ ਪੱਧਰੀ ਚੈਂਪੀਅਨਸ਼ਿਪ ਜਿੱਤੀ ਅਤੇ ਦੂਸਰੇ ਸਥਾਨ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ, ਤੀਸਰਾ ਸਥਾਨ ਜ਼ਿਲ੍ਹਾ ਲੁਧਿਆਣਾ ਅਤੇ ਚੌਥਾ ਸਥਾਨ ਪਟਿਆਲਾ ਦੇ ਲੜਕਿਆ ਨੇ ਪ੍ਰਾਪਤ ਕੀਤਾ । ਜੇਤੂਆ ਲੜਕਿਆਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫਸਰ (ਸ) ਜਰਨੈਲ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ ਕੁਮਾਰ ਵੱਲੋਂ ਕੀਤੀ ਗਈ ।
ਇਸ ਮੌਕੇ ਬੱਚਿਆ ਨੂੰ ਆਸ਼ੀਰਵਾਦ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸ਼ਰ (ਸ) ਜਰਨੈਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚੇ ਹੁਣ ਨੈਸ਼ਨਲ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ । ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਖਿੜਵਾਂ ਅੰਗ ਹਨ ਤੇ ਖੇਡਾਂ ਬਿਨਾਂ ਵਿਦਿਆਰਥੀ ਜੀਵਨ ਨੀਰਸ਼ ਤੇ ਅਧੂਰਾ ਹੈ। ਉਨ੍ਹਾਂ ਕਿਹਾ ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਅਤੇ ਆਪਸ ਵਿੱਚ ਪਿਆਰ ਨਾਲ ਰਹਿਣਾ ਸਿਖਾਉਂਦੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਛੋਟੇ-ਛੋਟੇ ਬੱਚੇ ਆਉਣ ਵਾਲੇ ਸਮੇਂ ਵਿੱਚ ਦੇਸ ਦਾ ਭਵਿੱਖ ਹਨ, ਇਨ੍ਹਾਂ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਦਵਿੰਦਰ ਕੌਰ, ਜ਼ਿਲ੍ਹਾ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ ਪ੍ਰਿੰ. ਅਮਰਜੀਤ ਖਟਕੜ, ਜਸਬੀਰ ਸਿੰਘ ਡੀ. ਐਮ ਸਪੋਰਟਸ, ਪ੍ਰਿੰ. ਰਜਨੀਸ ਕੁਮਾਰ , ਪ੍ਰਿੰ. ਦਿਲਬਾਗ ਸਿੰਘ ਬਛੌੜੀ, ਮੁੱਖ ਅਧਿਆਪਕ ਦਲਜੀਤ ਸਿੰਘ ਬੋਲਾ, ਪ੍ਰਿੰ. ਰਣਜੀਤ ਕੌਰ, ਪ੍ਰਿੰ. ਪਰਮਜੀਤ ਕੌਰ, ਪ੍ਰਿੰ. ਅਲਕਾ ਰਾਣੀ, ਪ੍ਰਿੰ. ਰਾਜ ਰਾਣੀ, ਮੁੱਖ ਅਧਿਆਪਕ ਲਖਵੀਰ ਸਿੰਘ, ਨਵਦੀਪ ਸਿੰਘ ਸਹਾਇਕ ਸਕੱਤਰ, ਜਗਸ਼ੀਰ ਸਿੰਘ, ਨਿਰਮਲ ਨਵਾਂਗਰਾਈਂ, ਕਰਮਜੀਤ ਕੌਰ ਬਛੋੜੀ, ਕਿਰਨ ਬਾਲਾ ਡੀ.ਪੀ.ਈ ਨਵਾਂ ਪਿੰਡ ਟੱਪਰੀਆ, ਰਜਿੰਦਰ ਕੁਮਾਰ, ਸੰਜੀਵ ਕੁਮਾਰ ਅਲਾਚੌਰ, ਰਣਜੋਧ ਸਿੰਘ , ਦੇਸਰਾਜ , ਨਰਿੰਦਰ ਕੌਰ ਨੌਰਾ, ਅਮਨਦੀਪ ਸਿੰਘ ਸੈਦਪੁਰ ਕਲਾਂ, ਅਮਨਦੀਪ ਕੌਰ , ਸਰਬਜੀਤ ਕੌਰ, ਜਸਬੀਰ ਕੌਰ , ਪੁਸ਼ਪਿੰਦਰ ਕੌਰ, ਸਿਮਰਨਜੀਤ ਕੌਰ , ਕੁਲਜਿੰਦਰ ਸਿੰਘ, ਰਣਜੋਤ ਸਿੰਘ, ਸਚਿਨ ਸ਼ਰਮਾ, ਕੁਲਵੀਰ ਲੜੋਆ, ਸੁਰਿੰਦਰ ਕੁਮਾਰ, ਰੇਖਾ ਰਾਣੀ, ਰਮੇਸ਼ ਕੁਮਾਰ ਪੀ.ਟੀ.ਆਈ ਬੰਗਾ, ਨਰੇਸ ਕੁਮਾਰ ਰੌੜੀ, ਹਰਜਿੰਦਰ ਕੁਮਾਰ ਰੌੜੀ ਤੋਂ ਇਲਾਵਾ ਬੱਚੇ ਤੇ ਖੇਡ ਪ੍ਰੇਮੀ ਮੌਜੂਦ ਸਨ।