ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਵਾਲੇ 7 ਕਿਸਾਨਾਂ ਨੂੰ ਕੀਤਾ ਸਨਮਾਨਿਤ

ਨਵਾਂਸ਼ਹਿਰ, 23 ਨਵੰਬਰ :-            ਕੁੰਬੋਟਾ ਟਰੈਕਟਰ ਏਜੰਸੀ ਨਵਾਂਸ਼ਹਿਰ ਵੱਲੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਦੌਰਾਨ ਕੰਪਨੀ ਦੇ ਮਾਲਕ ਸੁਲਖਨ ਸਿੰਘ ਨੇ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਰਾਲੀ ਨਾ ਸਾੜਨ ਅਤੇ ਆਧੁਨਿਕ ਢੰਗ ਨਾਲ ਪਰਾਲੀ ਨੂੰ ਸੰਭਾਲਣ ਵਾਲੇ ਜ਼ਿਲ੍ਹੇ ਦੇ 7 ਕਿਸਾਨਾਂ ਤਲਵਿੰਦਰ ਸਿੰਘ ੳੜਾਪੜ, ਗੁਰਕਿਰਤ ਸਿੰਘ ੳੜਾਪੜ, ਓਂਕਾਰ ਸਿੰਘ ਮੈਹਰੂਪੁਰ, ਅਮਰਜੀਤ ਸਿੰਘ ਮਲਪੁਰ, ਭੁਪਿੰਦਰ ਸਿੰਘ ੳੜਾਪੜ, ਨਰਿੰਦਰ ਸਿੰਘ ਪ੍ਰਧਾਨ ੳੜਾਪੜ, ਸੰਦੀਪ ਸਿੰਘ ਸਰਪੰਚ ਭੰਗਲਾ, ਸੁਖਜੀਤ ਸਿੰਘ ਚਾਹਲਕਲਾਂ, ਗੁਰਦੀਪ ਸਿੰਘ ਚਾਹਲਕਲਾਂ ਨੂੰ ਵਿਸ਼ੇਸ਼ ਤੌਰ ਤੇ ਟਰਾਫੀ ਅਤੇ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
                   ਇਸ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਰਾਲੀ ਨਾ ਸਾੜ ਕੇ ਨਾ ਕੇਵਲ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਇਆ ਹੈ ਬਲਕਿ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਂ ਸਰੋਤ ਬਣੇ ਹਨ। ਉਨ੍ਹਾਂ ਨੇ ਕੁੰਬੋਟਾ ਟਰੈਕਟਰ ਏਜੰਸੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ।  
                   ਕਿਸਾਨ ਤਲਵਿੰਦਰ ਸਿੰਘ ੳੜਾਪੜ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਪਰਾਲੀ ਨੂੰ ਸੰਭਾਲਣ ਦੇ ਆਧੁਨਿਕ ਤਕਨੀਕਾਂ ਦਾ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਆਧੁਨਿਕ ਤਕਨੀਕਾਂ ਦਾ ਪ੍ਰਯੋਗ ਕਰਨ। ਜਿਸ ਦੇ ਲਈ ਉਕਤ ਏਜੰਸੀ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ। ਇਸ ਮੌਕੇ ਤੇ ਜਸਕਰਨ ਸਿੰਘ, ਬਰੇਨਜੀਤ ਸਿੰਘ, ਜੋਗਿੰਦਰ ਸਿੰਘ ੳੜਾਪੜ, ਬਲਿਹਾਰ ਸਿੰਘ ਚੜਬਜਾਰਾ, ਅਸ਼ੋਕ ਕੁਮਾਰ ਧਮਾਈ, ਇੰਦਰਬੀਰ ਸਿੰਘ ਜਗਜੀਤ ਗਰੁੱਪ ਤੋਂ ਇਲਾਵਾ ਹੋਰ ਕਿਸਾਨ ਵੀ ਮੌਜੂਦ ਸਨ।