ਸਾਡੇ ਬਜ਼ੁਰਗ ਸਾਡਾ ਮਾਣ'ਮੁਹਿੰਮ ਤਹਿਤ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ
ਨਵਾਂਸ਼ਹਿਰ, 10 ਨਵੰਬਰ: 'ਸਾਡੇ ਬਜ਼ੁਰਗ ਸਾਡਾ ਮਾਣ'ਮੁਹਿੰਮ ਤਹਿਤ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ
ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਨਵਜੋਤ ਪਾਲ
ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ
ਕੰਨ, ਨੱਕ ਅਤੇ ਗਲੇ ਦਾ ਚੈਕਅੱਪ, ਅੱਖਾਂ ਦਾ ਚੈਕਅੱਪ, ਹੱਡੀਆਂ ਨਾਲ ਸਬੰਧਤ ਚੈਕਅੱਪ, ਆਮ
ਬਿਮਾਰੀਆਂ ਸਬੰਧੀ/ਜਨਰਲ ਓ.ਪੀ.ਡੀ. ਜਾਂਚ ਕੀਤੀ ਗਈ। ਕੈਂਪ ਵਿੱਚ ਬਜ਼ੂਰਗਾਂ ਦੀ ਲੋੜ ਅਨੁਸਾਰ
ਦਵਾਈਆਂ, ਨਜ਼ਰ ਦੀਆਂ ਐਨਕਾਂ, ਬੁਢਾਪਾ ਪੈਨਸ਼ਨ ਸਬੰਧੀ ਅਰਜ਼ੀ ਫਾਰਮ, ਸੀਨੀਅਰ ਸਿਟੀਜ਼ਨ ਕਾਰਡ
ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ 'ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਸਿੰਘ ਜਲਾਲਪੁਰ,
ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ, ਜ਼ਿਲਾ ਪ੍ਰਧਾਨ ਕਿਸਾਨ ਵਿੰਗ ਸੁਰਿੰਦਰ
ਸਿੰਘ ਸੰਘਾ, ਯੂਥ ਵਿੰਗ ਜ਼ੋਧਵੀਰ ਕੰਗ, ਪ੍ਰਵੇਸ਼ ਜਲਵਾਹਾ, ਬਲਾਕ ਪ੍ਰਧਾਨ ਹਰਭਿੰਦਰ ਸਿੰਘ
ਰਾਹੋਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਰੂਪ ਸਿੰਘ, ਸੀ.ਡੀ.ਪੀ.ਓ ਔੜ ਜਸਵਿੰਦਰ ਕੌਰ, ਸੀ.
ਡੀ.ਪੀ.ਓ ਜਸਵੀਰ ਕੌਰ, ਸੀ.ਡੀ.ਪੀ.ਓ ਨਵਾਂਸ਼ਹਿਰ ਜਗਰੂਪ ਸਿੰਘ, ਸੀ.ਡੀ.ਪੀ.ਓ ਬੰਗਾ ਦਵਿੰਦਰ
ਕੌਰ, ਸੀ.ਡੀ.ਪੀ.ਓ ਸੜੋਆ ਪੂਰਨ ਪੰਕਜ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ
ਮੌਜੂਦ ਸਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਰੂਪ ਸਿੰਘ, ਸੀ.ਡੀ.ਪੀ.ਓ ਔੜ
ਜਸਵਿੰਦਰ ਕੌਰ, ਸੀ.ਡੀ.ਪੀ.ਓ ਜਸਵੀਰ ਕੌਰ, ਸੀ.ਡੀ.ਪੀ.ਓ ਨਵਾਂਸ਼ਹਿਰ ਜਗਰੂਪ ਸਿੰਘ, ਸੀ.ਡੀ.ਪੀ.
ਓ ਬੰਗਾ ਦਵਿੰਦਰ ਕੌਰ, ਸੀ.ਡੀ.ਪੀ.ਓ ਸੜੋਆ ਪੂਰਨ ਪੰਕਜ ਤੋਂ ਇਲਾਵਾ ਹੋਰ ਵੀ ਵੱਖ-ਵੱਖ
ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।