ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬੇਕਰੀ ਪਦਾਰਥ ਬਣਾਉਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ
ਨਵਾਂਸ਼ਹਿਰ, 28 ਨਵੰਬਰ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਭਾਰਤੀ
ਖੇਤੀ ਖੋਜ ਪ੍ਰੀਸ਼ਦ-ਅਟਾਰੀ
ਜੋਨ-1 ਲੁਧਿਆਣਾ ਦੇ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਬੇਕਰੀ ਪਦਾਰਥ
ਬਣਾਉਣ ਸੰਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਸਿਖਲਾਈ ਦੌਰਾਨ ਡਿਮਾਨਸਟ੍ਰੇਟਰ (ਗ੍ਰਹਿ ਵਿਗਿਆਨ) ਰੇਨੂੰ ਬਾਲਾ ਨੇ ਸਿਖਿਆਰਥੀਆਂ ਨੂੰ
ਘਰੇਲੂ ਅਤੇ ਵਪਾਰਕ ਪੱਧਰ 'ਤੇ ਕੇਕ ਅਤੇ ਬਿਸਕੁਟ ਤਿਆਰ ਕਰਨਾ ਸਿਖਾਇਆ। ਇਸ ਸਿਖਲਾਈ ਦੌਰਾਨ
ਸਿਖਿਆਰਥੀਆਂ ਨੂੰ 5 ਤਰ੍ਹਾਂ ਦੇ ਕੇਕ, ਪੀਜ਼ਾ ਅਤੇ 5 ਤਰ੍ਹਾਂ ਦੇ ਬਿਸਕੁਟ ਅਤੇ ਕੁਕੀਜ਼ ਤਿਆਰ ਕਰਨ
ਦੀ ਸਿਖਲਾਈ ਦਿੱਤੀ ਗਈ ਕਿ ਬਿਨਾਂ ਆਂਡੇ ਵਾਲਾ ਕੇਕ, ਸਪੌਂਜ ਕੇਕ, ਅਖਰੋਟ ਅਤੇ ਖਜੂਰ ਕੇਕ,
ਕੜਾਹੀ ਕੇਕ, ਸੂਜੀ ਕੇਕ, ਪੀਜ਼ਾ ਬੇਸ ਅਤੇ ਸਜਾਵਟੀ ਪੀਜ਼ਾ, ਨਾਨ ਖਟਾਈ, ਆਟੇ ਦੇ ਬਿਸਕੁਟ ਅਤੇ
ਅਜਵਾਇਣ ਵਾਲੇ ਬਿਸਕੁਟ। ਇਨ੍ਹਾਂ ਸਾਰੇ ਪਦਾਰਥਾਂ ਬਾਰੇ ਮਾਈਕਰੋਵੇਵ ਓਵਨ ਅਤੇ ਕੜਾਹੀ ਵਿੱਚ
ਰਿਵਾਇਤੀ ਤਰੀਕੇ ਨਾਲ ਬਣਾਉਣਾ ਦੱਸਿਆ ਗਿਆ।ਇਸਦੇ ਨਾਲ ਹੀ ਕੇਕ ਤੇ ਆਈਸਿੰਗ ਕਰਨੀ ਵੀ ਦੱਸੀ ਗਈ
। ਉਨ੍ਹਾਂ ਨੇ ਇਸ ਪੰਜ ਦਿਨਾਂ ਸਿਖਲਾਈ ਦੋਰਾਨ ਪੌਸ਼ਟਿਕ ਆਹਾਰ ਅਤੇ ਤਿਆਰ ਉਤਪਾਦਾਂ ਦੀ
ਗੁਣਵੱਤਤਾ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਸਮਾਪਤੀ ਸਮਾਰੋਹ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ
ਲੰਗੜੋਆ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਵੱਲੋ ਸਿਖਲਾਈ ਉਪਰੰਤ ਸਰਟੀਫੀਕੇਟ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ
ਸਿਖਿਆਰਥੀਆਂ ਨੂੰ ਇਸ ਕਿੱਤਾਮੁਖੀ ਸਿਖਲਾਈ ਕੋਰਸ ਨੂੰ ਘਰੇਲੂ ਪੱਧਰ ਦੇ ਨਾਲ-ਨਾਲ ਵਪਾਰਕ ਪੱਧਰ
'ਤੇ ਵੀ ਅਪਨਾਉਣ ਲਈ ਪ੍ਰੇਰਿਆ ।ਅਖੀਰ ਵਿੱਚ ਉਨ੍ਹਾਂ ਨੇ ਸਾਰੇ ਸਿਖਿਆਰਥੀਆਂ ਨੂੰ ਇਸ ਕੋਰਸ
ਨੂੰ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਇਹ ਵੀ ਅਪੀਲ ਕੀਤੀ ਕਿ ਅਗਾਂਹ ਤੋਂ ਵੀ ਇਸੇ ਤਰ੍ਹਾਂ ਇਸ
ਕੇਂਦਰ ਦੇ ਅਗਲੇਰੇ ਉਲੀਕੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇ।