ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖ-ਰੇਖ ਹੇਠ ਤੰਬਾਕੂ ਦੇ ਮਾੜੇ ਪ੍ਭਾਵਾਂ ਸਬੰਧੀ ਜਾਗਰੂਕਤਾ ਦਿਵਸ ਮਨਾਇਆ

ਬੰਗਾ 1 ਨਵੰਬਰ : ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਮਕਸੂਦਪੁਰ-ਸੂੰਢ ਸਿਹਤ ਤੇ ਤੰਦਰੁਸਤੀ ਕੇੰਦਰ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖ-ਰੇਖ ਹੇਠ ਪੰਜਾਬ ਰਾਜ ਦਾ ਤੰਬਾਕੂ ਵਿਰੋਧੀ ਮਨਾਇਆ ਗਿਆ। ਇਸ ਮੌਕੇ ਹਾਜ਼ਰੀਨ ਨੂੰ ਡਾ. ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਹਿੰਮ ਹਫ਼ਤਾਭਰ ਚੱਲੇਗੀ ਜਿਸ ਦਾ ਮੰਤਵ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਭਾਵਾਂ ਤੋਂ ਜਾਣੂ ਕਰਵਾਉਣਾ ਹੈ। ਤੰਬਾਕੂ ਇਕ ਧੀਮਾ ਜ਼ਹਿਰ ਹੈ ਜੋ ਮਨੁੱਖ ਨੂੰ ਮੌਤ ਦੇ ਨੇੜੇ ਲੈ ਜਾਂਦਾ ਹੈ। ਬੀੜੀ-ਸਿਗਰਟ, ਜਰਦਾ, ਖੈਨੀ, ਪਾਨ ਮਸਾਲਾ ਆਦਿ ਦੀ ਲਗਾਤਾਰ ਵਰਤੋਂ ਮਨੁੱਖੀ ਸਿਹਤ 'ਤੇ ਬੁਰਾ ਅਸਰ ਪਾਉਂਦੀ ਹੈ, ਜਿਸ ਨਾਲ ਮੂੰਹ, ਮਿਹਦੇ ਤੇ ਆਂਤੜੀਆਂ ਦਾ ਕੈਂਸਰ ਹੁੰਦਾ ਹੈ। ਦੁਨੀਆਂ 'ਚ ਪੰਜ਼ਾਹ ਫ਼ੀਸਦੀ ਤੰਬਾਕੂ ਦਾ ਸੇਵਨ ਧੂੰਏ ਦੇ ਰੂਪ ਵਿਚ ਕੀਤਾ ਜਾਂਦਾ ਹੈ। ਭਾਰਤ ਵਿਚ ਕੁੱਲ ਕੈਂਸਰ 'ਚੋਂ ਮੂੰਹ ਦੇ ਕੈਂਸਰ ਦਾ 90 ਫ਼ੀਸਦੀ  ਕਾਰਨ ਤੰਬਾਕੂ ਖਾਣਾ ਹੈ। ਬੀੜੀ ਸਿਗਰਟ ਦਾ ਧੂੰਆ ਪੀਣ ਵਾਲੇ ਦੇ ਨਾਲ ਕੋਲ ਬੈਠੇ ਪਰਿਵਾਰਿਕ ਮੈਂਬਰਾਂ ਨੂੰ ਵੀ ਬਰਾਬਰ ਦਾ ਨੁਕਸਾਨ ਕਰਦਾ ਹੈ। ਤੰਬਾਕੂ ਦੀ ਵਰਤੋਂ ਨੇ ਹਵਾ ਪ੍ਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕੀਤਾ ਹੋਇਆ ਹੈ। ਹਵਾ ਪ੍ਦੂਸ਼ਣ ਦਾ ਅਸਰ ਫ਼ੇਫ਼ੜਿਆ ਦੇ ਨਾਲ ਦਿਲ, ਦਿਮਾਗ 'ਤੇ ਵੀ ਹੁੰਦਾ ਹੈ।  
           ਇਸ ਮੌਕੇ ਡਾ. ਗੁਰਤੇਜ ਸਿੰਘ ਨੇ ਸੁਰੱਖਿਅਤ ਜਣੇਪੇ ਸਬੰਧੀ ਦਸਦਿਆਂ ਕਿਹਾ ਗਰਭਵਤੀ ਔਰਤਾਂ, ਬੱਚਿਆਂ 'ਤੇ ਵੀ ਤੰਬਾਕੂ ਦਾ ਮਾੜਾ ਅਸਰ ਪੈਂਦਾ ਹੈ, ਇਸ ਲਈ ਗਰਭਵਤੀ ਔਰਤਾਂ ਨੂੰ ਬੀੜੀ ਸਿਗਰਟ ਪੀਣ ਵਾਲਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।   ਗਰਭ ਅਵਸਥਾ ਦੇ ਖ਼ਤਰਨਾਕ ਚਿੰਨ੍ਹ ਨਜ਼ਰਅੰਦਾਜ਼ ਨਾ ਹੋਣ ਜੋ ਬਾਅਦ ਵਿੱਚ ਜੱਚਾ ਬੱਚਾ ਲਈ ਜਾਨ ਦਾ ਖੌਅ ਬਣਦੇ ਹਨ। ਇਸ ਲਈ ਗਰਭਵਤੀ ਔਰਤ ਦਾ ਪਰਿਵਾਰ ਪਿੰਡ ਦੀ ਆਸ਼ਾ ਵਰਕਰ ਨਾਲ ਸਮੇ-ਸਮੇ 'ਤੇ ਤਾਲਮੇਲ ਕਾਇਮ ਰੱਖੇ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜੱਚਾ-ਬੱਚਾ ਦੀ ਸਹੀ ਦੇਖਭਾਲ ਹੋ ਸਕੇ। ਜਨਨੀ ਸੁਰੱਖਿਆ ਯੋਜਨਾ ਅਤੇ ਆਯੁਸ਼ਮਾਨ ਤਹਿਤ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਲੈਣ ਲਈ ਪੇ੍ਰਿਤ ਕੀਤਾ ਗਿਆ।
           ਇਸ ਦੇ ਨਾਲ ਹੀ ਗ਼ੈਰਸੰਚਾਰੀ ਬੀਮਾਰੀਆਂ ਜਿਵੇਂ ਕਿ ਬਲੱਡ ਪੈ੍ਸ਼ਰ, ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।  ਇਸ ਮੌਕੇ ਏ.ਐੱਨ.ਐੱਮ ਨਵਦੀਪ ਕੌਰ, ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਆਸ਼ਾ ਵਰਕਰ ਰੇਨੂੰ ਬਾਲਾ, ਹਰਜਿੰਦਰ ਕੌਰ, ਸੁਮਨ ਦੇਵੀ, ਗੁਰਪੀ੍ਤ ਕੌਰ, ਤੀਰਥ ਰਾਮ, ਗੁਰਨਾਮ ਰਾਮ, ਕਮਲਾ, ਦਲਜੀਤ ਕੌਰ ਭੁਪਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ: ਡਾ. ਗੁਰਤੇਜ ਸਿੰਘ ਲੋਕਾਂ ਨੂੰ ਤੰਬਾਕੂ ਦੇ ਕੁ-ਪ੍ਭਾਵ ਸਬੰਧੀ ਜਾਣਕਾਰੀ ਦਿੰਦੇ ਹੋਏ, ਨਾਲ ਹੋਰ