70 ਸਾਲਾ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਨੇ 1500 ਤੇ 5000 ਮੀਟਰ 'ਚ ਜਿੱਤ ਦੇ ਝੰਡੇ ਗੱਡੇ
ਮੁਕੰਦਪੁਰ, 3 ਸਤੰਬਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਬੰਗਾ ਬਲਾਕ ਤੋਂ ਸ਼ੁਰੂ ਹੋਈਆਂ 'ਖੇਡਾਂ ਵਤਨਨ ਪੰਜਾਬ ਦੀਆਂ' ਸ਼ਨਿੱਚਰਵਾਰ ਨੂੰ ਔੜ ਬਲਾਕ ਦੇ ਮੁਕੰਦਪੁਰ ਤੇ ਜਗਤਪੁਰ 'ਚ ਆ ਪੁੱਜੀਆਂ। ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਮੀਨੀ ਪੱਧਰ ਤੋਂ ਉਭਰਦੇ ਖਿਡਾਰੀਆਂ ਦੀ ਪਨੀਰੀ ਨੂੰ ਸੰਭਾਲਣ ਅਤੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਆਰੰਭੀਆਂ ਇਨ੍ਹਾਂ ਖੇਡਾਂ ਨੂੰ ਲੈ ਕੇ ਨੌਜੁਆਨਾਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ ਨੇ ਅੱਜ ਮੁਕੰਦਪੁਰ ਤੇ ਜਗਤਪੁਰ 'ਚ ਔੜ ਬਲਾਕ ਦੀਆਂ ਖੇਡਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ 1 ਸਤੰਬਰ ਤੋਂ 9 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲਿਆਂ ਦੀ ਸੰਪੂਰਣਤਾ ਬਾਅਦ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਜਗਤਪੁਰ ਦੀ ਮਾਈ ਭਾਗੋ ਅਕੈਡਮੀ 'ਚ ਆਰੰਭੀਆਂ ਗਈਆਂ ਔੜ ਬਲਾਕ ਦੀਆਂ ਇਨ੍ਹਾਂ ਖੇਡਾਂ 'ਚ ਮੁਕੰਦਪੁਰ ਦੇ ਐਸ ਐਚ ਓ ਮਹਿੰਦਰ ਸਿੰਘ ਅਤੇ ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਪੁੱਜੇ। ਅੱਜ ਦੇ ਇਸ ਬਲਾਕ ਪੱਧਰੀ ਮੁਕਾਬਲੇ ਦੌਰਾਨ ਦਿਲਚਸਪੀ ਦਾ ਕੇਂਦਰ ਇੱਕ 70 ਸਾਲਾ ਤੋਂ ਵਧੇਰੇ ਉਮਰ ਦਾ ਵੈਟਰਨ ਐਥਲੀਟ ਰਵਿੰਦਰ ਸਿੰਘ ਰਿਹਾ। ਇਸ ਬਜ਼ੁਰਗ ਨੇ 50 ਸਾਲ ਪਲੱਸ ਸ੍ਰੇਣੀ 'ਚ ਆਪਣੀ ਸ਼ਾਨਦਾਰ ਖੇਡ ਭਾਵਨਾ ਦਾ ਮੁਜ਼ਾਹਰਾ ਕਰਦਿਆਂ 1500 ਮੀਟਰ ਤੇ 500 ਮੀਟਰ 'ਚ ਪਹਿਲਾ ਸਥਾਨ ਹਾਸਲ ਕਰਕੇ ਬਾਕੀਆਂ ਲਈ ਵੀ ਚਾਨਣ ਮੁਨਾਰੇ ਵਜੋਂ ਕੰਮ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਔੜ ਬਲਾਕ ਦੇ ਫਾਈਨਲ ਮੁਕਾਬਲੇ 5 ਸਤੰਬਰ ਨੂੰ ਮੁਕੰਮਲ ਕਰਨ ਤੋਂ ਬਾਅਦ ਤੀਜਾ ਬਲਾਕ ਪੱਧਰੀ ਮੁਕਾਬਲਾ ਨਵਾਂਸ਼ਹਿਰ ਦੇ ਆਈ ਟੀ ਆਈ ਸਟੇਡੀਅਮ ਅਤੇ ਜੇ ਐਸ ਐਫ਼ ਐਚ ਖਾਲਸਾ ਹਾਈ ਸਕੂਲ ਵਿਖੇ 6 ਅਤੇ 7 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਉਨ੍ਹਾਂ ਨਾਲ ਮਲਕੀਤ ਸਿੰਘ, ਐਥਲੈਟਿਕਸ ਕੋਚ, ਸ੍ਰੀਮਤੀ ਜਸਕਰਨ ਕੌਰ ਕਬੱਡੀ ਕੋਚ, ਕਸ਼ਮੀਰ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਸ੍ਰੀ ਜੁਗਿੰਦਰ ਸਿੰਘ, ਰੱਸਾਕਸ਼ੀ ਕਨਵੀਨਰ, ਗੁਰਪ੍ਰੀਤ ਸਿੰਘ ਵਾਲੀਬਾਲ ਕੋਚ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਬਲਾਕ ਔੜ ਦੇ ਮੁਕੰਦਪੁਰ ਤੇ ਜਗਤਪੁਰ ਵਿਖੇ ਹੋਏ ਅੱਜ ਪਹਿਲੇ ਦਿਨ ਦੇ ਮੁਕਾਬਲਿਆਂ 'ਚ 700 ਤੋਂ ਵਧੇਰੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਪਹਿਲੇ ਦਿਨ ਹੋਏ ਐਥਲੈਟਿਕਸ ਮੁਕਾਬਲਿਆਂ ਵਿਚ ਅੰਡਰ-17 ਲੜਕੀਆਂ ਵਿਚ 200 ਮੀਟਰ ਵਿਚ ਨੂਰ ਕੌਰ ਨੇ ਪਹਿਲਾ ਸਥਾਨ, ਪ੍ਰੀਤ ਰੱਲ ਨੇ ਦੂਜਾ ਸਥਾਨ ਅਤੇ ਜਸਮਨਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੀ। ਜੈਵਲਿਨ ਥ੍ਰੋ (ਨੇਜਾ ਸੁੱਟਣ) ਵਿਚ ਤਰਨਵੀਰ ਸਿੱਧੂ ਨੇ ਪਹਿਲਾ ਸਥਾਨ ਤੇ ਭਵਨੂਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਵਿਚ ਅਨਮੋਲ ਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ-1500 ਮੀਟਰ ਵਿਚ ਸਾਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸੁਖਰਾਜ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅਜੈ ਕੁਮਾਰ ਨੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਲੜਕੀਆਂ 'ਚ ਰਾਜਵੀਰ ਕੌਰ ਨੇ ਪਹਿਲਾ ਸਥਾਨ, ਵਰਿੰਦਰ ਮੋਹਨ ਪੰਨੂ ਨੇ ਦੂਜਾ ਸਥਾਨ ਅਤੇ ਸੀਮਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿਚ ਅਨਮੋਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਅੰਡਰ-14 ਲੜਕੇ ਵਿਚ ਜਸਦੀਪ ਸਿੰਘ ਨੇ ਪਹਿਲਾ ਸਥਾਨ, ਮਾਨਸ ਰੱਲ੍ਹ ਨੇ ਦੂਜਾ ਸਥਾਨ ਅਤੇ ਯੂਸਫ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 'ਚ ਰਾਜਕੁਮਾਰੀ ਨੇ ਪਹਿਲਾ ਸਥਾਨ ਖੁਸ਼ੀ ਪਾਂਡੇ ਨੇ ਦੂਜਾ ਸਥਾਨ ਅਤੇ ਸਿਮਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਹਾਲ ਕਾਜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਕਬੱਡੀ ਲੜਕੀਆਂ 'ਚ ਪਿੰਡ ਜਗਤਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕਬੱਡੀ ਲੜਕੇ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਹਾਲ ਕਾਜੀਆਂ ਦਾ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਗੁਣਾਚੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕਬੱਡੀ ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਹਾਲ ਕਾਜੀਆਂ ਨੇ ਪਹਿਲਾ ਸਥਾਨ ਅਤੇ ਮਾਈ ਭਾਗੋ ਅਕੈਡਮੀ ਜਗਤਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਤੋਂ 40 ਕਬੱਡੀ ਲੜਕੀਆਂ ਵਿਚ ਮਾਈ ਭਾਗੋ ਅਕੈਡਮੀ ਜਗਤਪੁਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਕਬੱਡੀ ਸਰਕਲ ਸਟਾਈਲ ਅੰਡਰ-14 (ਲੜਕੇ) ਪਿੰਡ ਮੁਕੰਦਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਝਿੰਗੜਾ ਪਿੰਡ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪਿੰਡ ਜਗਤਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ। ਫੁੱਟਬਾਲ ਲੜਕੀਆਂ ਅੰਡਰ-21 ਵਿਚ ਜਗਤਪੁਰ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿੱਚ ਕਰਨਾਣਾ ਦੀ ਟੀਮ ਪਹਿਲਾ ਨੇ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ ਵਿਚ ਪਿੰਡ ਮੂਸਾਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿਚ ਪਿੰਡ ਮੂਸਾਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਅੰਡਰ-21 ਲੜਕੇ ਵਿੱਚ ਕਿ੍ਰਪਾਲ ਸਾਗਰ ਅਕੈਡਮੀ ਰਾਹੋਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।