ਬੰਗਾ,12 ਸਤੰਬਰ :- ਬੰਗਾ -ਫਗਵਾੜਾ ਨੈਸ਼ਨਲ ਹਾਈਵੇਂ ਤੇ ਸਥਿਤ ਕਸਬਾ ਬਹਿਰਾਮ ਵਿਖੇ ਹੋਏ ਇਕ ਦਰਦਨਾਂਕ ਸੜਕ ਹਾਦਸੇ ਵਿੱਚ ਦੋ ਵੱਖ ਵੱਖ ਕਾਰਾ ਵਿੱਚ ਸਵਾਰ 6 ਵਿਅਕਤੀਆ ਵਿੱਚੋ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੋ ਮਿਲੀ ਜਾਣਕਾਰੀ ਅਨੁਸਾਰ ਇਕ 18 ਟਾਇਰ ਵਾਲਾ ਟਰਾਲਾ ਨੰਬਰ ਪੀ ਬੀ 02 ਡੀ ਵਾਈ 8200 ਜਿਸਨੂੰ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੰਮਦ ਸ਼ਾਹ ਵਾਲਾ (ਪੱਲੂਵਾਲ) ਤਹਿਸੀਲ ਜ਼ੀਰਾ ਜ਼ਿਲ੍ਹਾਂ ਫਿਰੋਜ਼ਪੁਰ ਚਲਾ ਰਿਹਾ ਸੀ । ਜੋ ਕਿ ਸੜਕ ਤੇ ਪਾਉਣ ਵਾਲੀ ਭਰਤੀ ਜਿਸ ਵਿੱਚ ਮਿੱਟੀ ਪੱਥਰ ਆਦਿ ਮੋਜ਼ੂਦ ਸਨ , ਨਾਲ ਭਰਿਆ ਹੋਇਆ ਸੀ ,ਜੋ ਕਿ ਬੰਗਾ ਸਾਇਡ ਤੋ ਜਾ ਰਿਹਾ ਸੀ ਜਿਵੇ ਹੀ ਉਕਤ ਟਰਾਲਾ ਮਾਹਿਲਪੁਰ ਬਹਿਰਾਮ ਟੀ ਪੁਆਇੰਟ ਤੇ ਪੁੱਜਾ ਤਾ ਟਰਾਲੇ ਦੇ ਡਰਾਈਵਰ ਨੇ ਉਕਤ ਟਰਾਲਾ ਯਕਦਮ ਮਾਹਿਲਪੁਰ ਸਾਇਡ ਨੂੰ ਮੋੜ ਦਿੱਤਾ। ਜੋ ਕਿ ਫਗਵਾੜਾ ਸਾਇਡ ਤੋ ਆ ਰਹੀਆ ਦੋ ਕਾਰਾ ਜਿਨ੍ਹਾਂ ਵਿੱਚੋ ਇਕ ਕਾਰ ਨੰਬਰ ਪੀ ਬੀ 06 ਏ ਬੀ 1297 ਜਿਸ ਵਿੱਚ ਇਕ ਪਰਿਵਾਰ ਦੇ ਤਿੰਨ ਜੀਅ ਪਤੀ ਪਤਨੀ ਤੇ ਉਨ੍ਹਾਂ ਦਾ ਬੇਟਾ ਸਵਾਰ ਸਨ ਦੇ ਉਪਰ ਪਲਟ ਗਿਆ । ਜਿਸ ਨਾਲ ਉਕਤ ਕਾਰ ਵਿੱਚ ਸਵਾਰ ਤਿੰਨਾਂ ਦੀ ਮੋਤ ਹੋ ਗਈ । ਜਦੋ ਕਿ ਦੂਜੀ ਕਾਰ ਪੀ ਬੀ 10 ਈ ਡੀ 6500 ਵੀ ਉਕਤ ਟਰਾਲੇ ਦੀ ਲਪੇਟ ਵਿੱਚ ਆਈ।ਪਰ ਉਕਤ ਕਾਰ ਵਿੱਚ ਸਵਾਰ ਤਿੰਨ ਵਿਅਤਕੀ ਜਿਨ੍ਹਾਂ ਵਿੱਚ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਦੀ ਮੱਟ ਵਾਲੀ ਤੇ ਉਸਦੀ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੋਰ ਤੇ ਉਸਦਾ ਬੇਟਾ ਪਰਮਜੀਤ ਸਿੰਘ ਜ਼ਖਮੀ ਹੋ ਗਏ।ਹਾਦਸਾ ਇੰਨਾ ਜ਼ਬਰਦਸਤ ਤੇ ਦਰਦਨਾਂਕ ਸੀ ਕਿ ਟਰਾਲੇ ਹੇਠਾ ਤੋ ਉਕਤ ਫਸੀ ਕਾਰ ਨੂੰ ਦੋ ਘੰਟੇ ਦੀ ਲੰਮੀ ਜੱਦੋ ਜਹਿਦ ਮਗਰੋ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ ਪੁਲਿਸ ਦੇ ਐਸ ਐਚ ਉ ਇੰਸਪੈਕਟਰ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਮੋਕੇ ਤੇ ਪੁੱਜ ਗਏ ਤੇ ਨੁਕਸਾਨੇ ਵਾਹਨਾ ਨੂੰ ਕਬਜ਼ੇ ਵਿੱਚ ਲੈਕੇ ਮ੍ਰਿਤਕ ਦੇਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।