ਖੇਡਾਂ ਵਤਨ ਪੰਜਾਬ ਦੀਆਂ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਬਲਾਕ ਪੱਧਰੀ ਮੁਕਾਬਲਿਆਂ ਦੀ ਬੰਗਾ ਤੋਂ ਹੋਈ ਸ਼ਾਨਦਾਰ ਸ਼ੁਰੂਆਤ

ਭਗਵੰਤ ਮਾਨ ਸਰਕਾਰ ਦਾ ਖੇਡਾਂ ਦੇ ਖੇਤਰ 'ਚ ਖੁਸੇ ਵਕਾਰ ਨੂੰ ਬਹਾਲ ਕਰਨ ਦਾ ਅਹਿਮ ਉਪਰਾਲਾ
ਦੋ ਮਹੀਨੇ ਚੱਲਣ ਵਾਲੇ ਖੇਡ ਮਹਾਂਕੁੰਭ ਨਾਲ ਖੇਡਾਂ ਤੇ ਖਿਡਾਰੀਆਂ ਨੂੰ ਮਿਲੇਗਾ ਹੁਲਾਰਾ
ਸਰਕਲ ਕਬੱਡੀ (ਲੜਕੀਆਂ) ਵਿਚ ਅੰਡਰ-21 ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ, ਬੰਗਾ ਜੇਤੂ ਰਿਹਾ।
ਬੰਗਾ, 1 ਸਤੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਬੰਗਾ ਬਲਾਕ ਤੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਕਿਹਾ ਕਿ ਦੋ ਮਹੀਨੇ ਚੱਲਣ ਵਾਲੇ ਖੇਡਾਂ ਦੇ ਮਹਾਂਕੁੰਭ ਨਾਲ ਪੰਜਾਬ 'ਚ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 1 ਤੋਂ 9 ਸਤੰਬਰ ਤੱਕ ਵੱਖ-ਵੱਖ ਦਿਨਾਂ 'ਚ ਪੰਜਾਂ ਬਲਾਕਾਂ 'ਚ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਸ ਤੋਂ ਬਾਅਦ ਜੇਤੂ ਟੀਮਾਂ ਤੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਵੇਗੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਆਮ ਆਦਮੀ ਪਾਰਟੀ ਦੇ ਬੰਗਾ ਦੇ ਸੀਨੀਅਰ ਆਗੂ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ' ਭਗਵੰਤ ਮਾਨ ਸਰਕਾਰ ਦਾ ਪੰਜਾਬ ਦੇ ਖੇਡਾਂ 'ਚ ਖੁਸੇ ਵਕਾਰ ਨੂੰ ਬਹਾਲ ਕਰਨ ਦਾ ਅਹਿਮ ਉਪਰਾਲਾ ਹੈ। ਇਸ ਨਾਲ ਜਿੱਥੇ ਨੌਜੁਆਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਲਈ ਉਤਸ਼ਾਹਿਤ ਹੋਣਗੇ, ਉੱਥੇ ਖੇਡਾਂ ਲਈ ਖਿਡਾਰੀਆਂ ਦੀ ਨਵੀਂ ਪਨੀਰੀ ਤਿਆਰ ਕਰਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ 6 ਕਰੋੜ ਦੇ ਇਨਾਮਾਂ ਵਾਲੀਆਂ 'ਖੇਡਾਂ ਵਤਨ ਪੰਜਾਬ ਦੀਆਂ' ਪੰਜਾਬ ਦੇ ਖੇਡ ਇਤਿਹਾਸ 'ਚ ਨਵਾਂ ਅਧਿਆਇ ਜੋੜਨਗੀਆਂ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਅੱਜ ਪਹਿਲੇ ਦਿਨ 800 ਦੇ ਕਰੀਬ ਖਿਡਾਰੀਆਂ ਨੇ ਬੰਗਾ ਦੇ ਬਲਾਕ ਪੱਧਰੀ ਮੁਕਾਬਲਿਆਂ 'ਚ ਹਿੱਸਾ ਲਿਆ। ਇਸ ਤੋਂ ਇਲਾਵਾ 70 ਦੇ ਕਰੀਬ ਕੋਚ, ਪੀ ਟੀ ਆਈ ਤੇ ਹੋਰ ਅਧਿਕਾਰੀ ਪ੍ਰਬੰਧਾਂ ਲਈ ਲਾਏ ਗਏ। ਉੱਨ੍ਹਾਂ ਦੱਸਿਆ ਕਿ ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਦੱਸਦਿਆਂ ਕਿਹਾ ਕਿ ਐਥਲੈਟਿਕਸ ਮੁਕਾਬਲਿਆਂ ਵਿਚ ਅੰਡਰ-17 ਲੜਕੀਆਂ ਵਿਚ ਇੰਦਰਜੋਤ ਕੌਰ ਪਿੰਡ ਝੰਡੇਰ ਪੁਰਦ ਨੇ ਪਹਿਲਾ ਸਥਾਨ, ਸੁਖਕੀਰਤ ਕੌਰ ਪਿੰਡ ਝੰਡੇਰ ਖੁਰਦ ਨੇ ਦੂਜਾ ਸਥਾਨ ਅਤੇ ਕਵਿਤਾ ਪਿੰਡ ਕਟਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਅੰਡਰ-21 ਵਿੱਚ 100 ਮੀਟਰ ਵਿਚ ਵਿੱਕੀ ਫਰਨੈਂਡਿਸ ਪਿੰਡ ਖਟਕੜ ਕਲਾਂ ਦਾ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਪਿੰਡ ਫਰਾਲਾ ਦਾ ਦੂਜਾ ਸਥਾਨ, ਗਿਆਨ ਸਿੰਘ ਪਿੰਡ ਖਟਕੜ ਕਲਾਂ ਦਾ ਤੀਜਾ ਸਥਾਨ ਰਿਹਾ। ਅੰਡਰ-21 ਦੇ 1500 ਮੀਟਰ ਵਿਚ ਅਨੁਰਾਗ ਠਾਕੁਰ, ਬੰਗਾ ਨੇ ਪਹਿਲਾ ਸਥਾਨ, ਨੀਰਜ, ਬੰਗਾ ਨੇ ਦੂਜਾ ਸਥਾਨ, ਭੁਪਿੰਦਰ ਖੁਸਵਾਹਾ, ਬੰਗਾ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਸਰਕਲ ਕਬੱਡੀ (ਲੜਕੀਆਂ) ਵਿਚ ਅੰਡਰ-21 ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ, ਬੰਗਾ ਜੇਤੂ ਰਿਹਾ। ਅੰਡਰ-17 ਵਿੱਚ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦਾ ਪਹਿਲਾ ਸਥਾਨ ਰਿਹਾ। ਫੁੱਟਬਾਲ (ਲੜਕੇ) ਖੇਡ ਵਿੱਚ ਅੰਡਰ-17 ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਖਾਨਖਾਨਾ ਨੂੰ 2-0 ਨਾਲ ਹਰਾ ਕੇ ਜਿਤ ਪ੍ਰਾਪਤ ਕੀਤੀ। ਪਿੰਡ ਸੂਰਾਪੁਰ ਨੇ ਪਿੰਡ ਖੋਥੜਾਂ ਨੂੰ 1-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-21 ਵਿੱਚ ਪਿੰਡ ਖੋਥੜਾਂ ਨੇ ਪਿੰਡ ਝਿੱਕਾ ਲਧਾਣਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਰੱਸਾਕਸ਼ੀ ਵਿੱਚ ਅੰਡਰ-17 ਵਿਚ ਜੈਨ ਮਾਡਲ ਸਕੂਲ ਬੰਗਾ ਨੇ  ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-19 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿੱਚ ਜੈਨ ਮਾਡਲ ਸਕੂਲ ਦਾ ਪਹਿਲਾ ਸਥਾਨ ਅਤੇ ਸੈਂਟਰਲ ਪਬਲਿਕ ਸਕੂਲ ਦਾ ਦੂਜਾ ਸਥਾਨ ਰਿਹਾ। ਅੰਡਰ-17 ਲੜਕੇ ਵਿੱਚ ਜੈਨ ਮਾਡਲ ਸਕੂਲ ਦਾ ਪਹਿਲਾ ਸਥਾਨ ਅਤੇ ਪਿੰਡ ਗੋਬਿੰਦਪੁਰ ਦਾ ਦੂਜਾ ਸਥਾਨ ਰਿਹਾ। ਵਾਲੀਬਾਲ 'ਚ ਅੰਡਰ-17 ਲੜਕੇ ਵਿਚ ਜੈਨ ਮਾਡਲ ਸਕੂਲ ਬੰਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੰਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਤੋਂ 40 ਵਿੱਚਪਿੰਡ ਖੋਥੜਾ ਦਾ ਪਹਿਲਾ ਸਥਾਨ ਰਿਹਾ ਅਤੇ ਹਰਗੋਬਿੰਦ ਕਲੱਬ ਫਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ਵਿਚ ਬਾਬਾ ਗੋਲਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਪਹਿਲਾ ਸਥਾਨ ਅਤੇ ਪਿੰਡ ਗੋਬਿੰਦਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿਚ ਪਿੰਡ ਗੋਬਿੰਦਪੁਰ ਨੇ ਪਹਿਲਾ ਸਥਾਨ ਅਤੇ ਪੱਦੀ ਮੱਟ ਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਨੇ ਪਹਿਲਾ ਸਥਾਨ ਅਤੇ ਪਿੰਡ ਪੱਦੀ ਮੱਟਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜਸਵੀਰ ਸਿੰਘ, ਸਿਖਿਆ ਅਫਸਰ, ਮਲਕੀਤ ਸਿੰਘ ਐਥਲੈਟਿਕਸ ਕੋਚ, ਸ੍ਰੀਮਤੀ ਜਸਕਰਨ ਕੌਰ ਕਬੱਡੀ ਕੋਚ, ਕਸ਼ਮੀਰ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਗੁਰਜੀਤ ਕੌਰ ਕਬੱਡੀ ਕੋਚ, ਸ੍ਰੀ ਜੁਗਿੰਦਰ ਸਿੰਘ ਰਸਾਕਸ਼ੀ, ਗੁਰਪ੍ਰੀਤ ਸਿੰਘ ਵਾਲੀਬਾਲ ਸਮੇਤ ਸਮੂਹ ਕਨਵੀਨਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 width=Virus-free.www.avast.com