ਬਲਾਕ ਪੱਧਰੀ ਮੁਕਾਬਲਿਆਂ ਦੇ ਆਖਰੀ ਪੜਾਅ ’ਚ ਸੜੋਆ ’ਚ ਕਰਵਾਈਆਂ ਗਈਆਂ ਖੇਡਾਂ ਸ਼ੁਰੂ : ਕਰਨਵੀਰ ਕਟਾਰੀਆ ਮੁੱਖ ਮਹਿਮਾਨ ਵਜੋਂ ਪੁੱਜੇ

ਦੋ ਦਿਨਾਂ ਬਲਾਕ ਪੱਧਰੀ ਮੁਕਾਬਲੇ 'ਚ ਸੈਂਕੜੇ ਖਿਡਾਰੀ ਕਰਨਗੇ ਆਪਣੇ ਜੁੱਸੇ ਦਾ ਪ੍ਰਗਟਾਵਾ
ਸੜੋਆ, 8 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸੂਬੇ ਭਰ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ- 2022' ਅੱਜ ਬਲਾਕ ਪੱਧਰੀ ਮੁਕਾਬਲਿਆਂ ਦੇ ਆਖਰੀ ਪੜਾਅ 'ਚ ਸੜੋਆ ਬਲਾਕ 'ਚ ਸ਼ੁਰੂ ਹੋਈਆਂ। ਜ਼ਿਲ੍ਹੇ 'ਚ ਪਹਿਲੀ ਸਤੰਬਰ ਤੋਂ 9 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਦਕਿ 12 ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਸੜੋਆ ਬਲਾਕ ਦੀਆਂ ਖੇਡਾਂ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਕਰਨਵੀਰ ਕਟਾਰੀਆ ਪੁੱਜੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ 'ਚ ਸ਼ੁਰੂ ਕੀਤੇ ਇਸ 2 ਮਹੀਨੇ ਚੱਲਣ ਵਾਲੇ ਖੇਡਾਂ ਦੇ ਮਹਾਂਕੁੰਭ ਨੂੰ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨੌਜੁਆਨ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ 'ਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਹੋਵੇਗੀ ਤੇ ਪੰਜਾਬ ਦੀ ਜਰਖੇਜ਼ ਧਰਤੀ ਤੋਂ ਹੋਰ ਜ਼ਿਆਦਾ ਖਿਡਾਰੀ ਕੌਮਾਂਤਰੀ ਮੁਕਾਬਲਿਆਂ 'ਚ ਜਾਣਗੇ। ਇਸ ਮੌਕੇ ਕਨਵੀਨਰ ਸੜੋਆ ਬਲਾਕ ਸੁਭਾਸ਼ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਵੀ ਹਾਜਰ ਰਹੇ। ਖੇਡ ਮੁਕਾਬਲਿਆਂ 'ਚ ਸ਼ਾਮਿਲ ਇਨ੍ਹਾਂ ਖਿਡਾਰੀਆਂ ਨੂੰ ਖੇਡ ਵਿਭਾਗ ਪੰਜਾਬ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਗੁਰਦੁਆਰਾ ਸ੍ਰੀ ਪਨਿਆਲੀ ਸਾਹਿਬ ਵੱਲੋਂ ਲੰਗਰ ਦੀ ਸੇਵਾ ਦਿੱਤੀ ਗਈ।
ਸੜੋਆ ਬਲਾਕ ਦੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ 'ਚ ਨਵਾਂਗ੍ਰਾਂ ਦੀ ਟੀਮ ਜੇਤੂ ਰਹੀ। ਅੰਡਰ-17 ਲੜਕੇ ਪਿੰਡ ਚਾਂਦਪੁਰ ਰੁੜਕੀ ਨੇੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਟੀਮ ਨੇੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਵਿਚ ਪਿੰਡ ਕਰੀਮਪੁਰ ਧਿਆਨੀ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਪਿੰਡ ਸੜੋਆ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21-40 ਲੜਕੇ ਵਿਚ ਪਿੰਡ ਕਰੀਮਪੁਰ ਧਿਆਨੀ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਪਿੰਡ ਸੜੋਆ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ 'ਚ ਅੰਡਰ-21 ਮਾਲੇਵਾਲ ਦੀ ਟੀਮ 2-1 ਨਾਲ ਜੇਤੂ ਰਹੀ। ਅਥਲੈਟਿਕਸ 1500 ਮੀਟਰ ਵਿਚ ਰਾਜਵਿੰਦਰ ਕੌਰ (ਪੋਜੇਵਾਲ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ,  ਸੁਖਪ੍ਰੀਤ ਕੌਰ (ਪੋਜੇਵਾਲ) ਨੇ ਦੂਜਾ ਸਥਾਨ ਅਤੇ ਪਰਮਨ ਕੌਰ (ਪੋਜੇਵਾਲ) ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿਚ ਏਕਤਾ (ਕੁੱਕੜਸੂਹਾ) ਨੇ ਪਹਿਲਾ ਸਥਾਨ, ਕਿਰਨਦੀਪ (ਪੋਜੇਵਾਲ) ਨੇ ਦੂਜਾ ਅਤੇ ਰੰਜਨਾ (ਪੋਜੇਵਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ-21 ਵਰਗ ਵਿੱਚ ਐਮ ਬੀ ਜੀ ਪਬਲਿਕ ਸਕੂਲ ਪੋਜੇਵਾਲ ਦੀ ਟੀਮ ਨੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਅੰਡਰ-14 (ਲੜਕੇ) ਦੀ
ਰੱਸਾਕਸ਼ੀ ਵਿੱਚ ਅੰਡਰ-14 ਵਿਚ ਪਿੰਡ ਸੜੋਆ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 'ਚ ਲੜਕੇ ਪਿੰਡ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮਹਿੰਦੀਪੁਰ ਦੀ ਟੀਮ ਜੇਤੂ ਰਹੀ।
        ਫੁੱਟਬਾਲ 'ਚ ਅੰਡਰ-21 ਪਿੰਡ ਖਰੌੜ ਅਤੇ ਪਿੰਡ ਬਿਛੌੜੀ ਦੀਆਂ ਟੀਮਾਂ ਫਾਈਨਲ ਵਿਚ ਪ੍ਰਵੇਸ਼ ਕੀਤੀਆਂ। ਅੰਡਰ-14 'ਚ ਆਦਰਸ਼ ਸਕੂਲ ਨਵਾਂਗ੍ਰਾਂ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਅੰਡਰ-17 'ਚ ਪਿੰਡ ਸਾਹਿਬਾ ਅਤੇ ਬਿਛੋੜੀ ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ। ਜ਼ਿਲ੍ਹਾ ਖੇਡ ਅਫ਼ਸਰ ਨੇ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਬਲਾਕ ਸੜੋਆ 'ਚ ਖੇਡਾਂ ਦੇ ਆਯੋਜਨ ਲਈ ਕੀਤੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਬੀ ਡੀ ਪੀ ਓ ਸੜੋਆ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਬਲਾਕ ਸੜੋਆ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਮੌਕੇ ਮੁੱਖ ਮਹਿਮਾਨ ਕਰਨਵੀਰ ਕਟਾਰੀਆ ਉਦਘਾਟਨ ਬਾਅਦ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।