ਬੰਗਾ : 11 ਸਤੰਬਰ :- ਪ੍ਰਸਿੱਧ ਢਾਡੀ ਅਤੇ ਸਾਰੰਗੀ ਮਾਸਟਰ ਗਿ: ਨੱਛਤਰ ਸਿੰਘ ਕਲੇਰਾਂ ਦੀ ਧਰਮ ਸੁਪਤਨੀ ਤੇ ਧਾਰਮਿਕ ਸ਼ਖਸ਼ੀਅਤ ਸਵ: ਬੀਬੀ ਗੁਰਦੇਵ ਕੌਰ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਪਿੰਡ ਕਲੇਰਾਂ ਵਿਖੇ ਜੱਦੀ ਘਰ ਵਿਖੇ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਹੋਇਆ। ਇਸ ਮੌਕੇ ਭਾਈ ਸਤਨਾਮ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਹਰਮੇਸ਼ ਸਿੰਘ ਜੀ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਧਾਰਮਿਕ ਹਸਤੀ ਅਤੇ ਨਿਸ਼ਕਾਮ ਸੇਵਕ ਸਵ: ਬੀਬੀ ਗੁਰਦੇਵ ਕੌਰ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਬੀਬੀ ਜੀ ਦਾ ਸਦੀਵੀ ਵਿਛੋੜਾ ਦੇ ਜਾਣਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਲਈ ਬੱਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ । ਇਸ ਮੌਕੇ ਵੱਡੇ ਸਪੁੱਤਰ ਸ ਬਲਕਾਰ ਸਿੰਘ ਬਿੰਦਰਾ ਆਸਟਰੇਲੀਆ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਸ਼ਾਮਿਲ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਧਾਜ਼ਲੀ ਸਮਾਗਮ ਵਿੱਚ ਸ ਬਲਕਾਰ ਸਿੰਘ ਆਸਟਰੇਲੀਆ, ਗੁਰਜੰਟ ਸਿੰਘ ਬਿੰਦਰਾ (ਦੋਵੇਂ ਸਪੁੱਤਰ), ਬਲਜਿੰਦਰ ਸਿੰਘ ਹੈਪੀ ਕਲੇਰਾਂ, ਲੰਬੜਦਾਰ ਅਜੈਬ ਸਿੰਘ, ਕੁਲਵੰਤ ਸਿੰਘ ਕਲੇਰਾਂ, ਡਾ. ਸੁਖਵਿੰਦਰ ਕੁਮਾਰ ਕਲਸੀ, ਜੋਗਿੰਦਰ ਸਿੰਘ ਕਲਸੀ ਕੋਚ, ਗੁਰਦਿਆਲ ਸਿੰਘ ਬਿੰਦਰਾ, ਦਾਰਾ ਸਿੰਘ ਸੀਨੀਅਰ ਅਫਸਰ ਪੈਪਸੂ, ਜਗਤਾਰ ਸਿੰਘ ਸਾਧੜਾ, ਹਰਜਿੰਦਰ ਸਿੰਘ ਲੰਬੜਦਾਰ, ਸਤਵਿੰਦਰ ਸਿੰਘ ਸੰਧੂ, ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਪੁੱਜਕੇ ਸਵ: ਸੁਖਜੀਤ ਕੌਰ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ।
ਫੋਟੋ ਕੈਪਸ਼ਨ : ਪਿੰਡ ਕਲੇਰਾਂ ਦੀ ਧਾਰਮਿਕ ਸ਼ਖਸ਼ੀਅਤ ਸਵ: ਬੀਬੀ ਗੁਰਦੇਵ ਕੌਰ ਜੀ ਨਮਿੱਤ ਹੋਏ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਦੀਆਂ ਤਸਵੀਰਾਂ
ਫੋਟੋ ਕੈਪਸ਼ਨ : ਪਿੰਡ ਕਲੇਰਾਂ ਦੀ ਧਾਰਮਿਕ ਸ਼ਖਸ਼ੀਅਤ ਸਵ: ਬੀਬੀ ਗੁਰਦੇਵ ਕੌਰ ਜੀ ਨਮਿੱਤ ਹੋਏ ਅਤਿੰਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਗਮ ਦੀਆਂ ਤਸਵੀਰਾਂ