ਅੰਮ੍ਰਿਤਸਰ 10 ਸਤੰਬਰ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਜੀਰੋ ਟਾਲਰੈਂਸ ਸਬੰਧੀ ਵਿੱਢੀ ਗਈ ਮੁਹਿੰਮ ਦੇ ਤਹਿਤ ਪੰਜਾਬ ਰੋਡਵੇਜ ਦੀਆਂ ਸਰਕਾਰੀ ਬੱਸਾਂ ਦਾ ਟਾਇਮ (ਮਿੰਟਾਂ ਦੇ ਹਿਸਾਬ ਨਾਲ) ਪ੍ਰਾਈਵੇਟ ਬੱਸਾਂ ਨੂੰ ਵੇਚ ਕੇ ਰੋਜਾਨਾ/ਮਹੀਨਾਵਾਰ ਰਿਸ਼ਵਤ ਇਕੱਤਰ ਕਰਨ ਦੇ ਦੋਸ਼ਾ ਤਹਿਤ ਮੁਕੱਦਮਾ ਨੰਬਰ 05, ਮਿਤੀ 30.04.2021, ਜੁਰਮ ਅ/ਧ 7, 7-A P.C. Act 1988 as amended by P.C. (amendment) Act 2018 ਅਤੇ 120-B IPC, ਥਾਣਾ ਵਿਜੀਲੈਂਸ ਬਿਊਰੋ, ਰੇਂਜ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੇ ਲੜੀਵਾਰ (1) ਦੋਸ਼ੀ ਰਾਜ ਕੁਮਾਰ ਉਰਫ ਰਾਜੂ ਇੰਸਪੈਕਟਰ (ਰਿਟਾਇਰ) ਪੰਜਾਬ ਰੋਡਵੇਜ, ਡੀਪੂ ਅੰਮ੍ਰਿਤਸਰ—2 ਪੁੱਤਰ ਲੇਟ ਸ਼੍ਰੀ ਅਨੰਤ ਰਾਮ ਵਾਸੀ ਪਿੰਡ ਫੁੱਲੜਾ, ਥਾਣਾ ਨੰਗਲ ਭੂਰ, ਤਹਿਸੀਲ ਅਤੇ ਜਿਲ੍ਹਾ ਪਠਾਨਕੋਟ ਅਤੇ (2) ਦੋਸ਼ੀ ਤਰਸੇਮ ਸਿੰਘ ਇੰਸਪੈਕਟਰ (ਹੁਣ ਰਿਟਾਟਿਰ) ਪੰਜਾਬ ਰੋਡਵੇਜ, ਡੀਪੂ ਜਲੰਧਰ—1 ਪੁੱਤਰ ਸ੍ਰੀ ਪ੍ਰੀਤਮ ਸਿੰਘ ਵਾਸੀ ਪਿੰਡ ਚੱਕਖੇਲਾਂ, ਜਿਲ੍ਹਾ ਹੁਸ਼ਿਆਰਪੁਰ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਚੱਲੇ ਆ ਰਹੇ ਸਨ। ਜੋ ਮਾਨਯੋਗ ਸ੍ਰੀ ਵਰਿਦਰ ਕੁਮਾਰ ਸ਼ਰਮਾ, ਆਈ.ਪੀ.ਐਸ, ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐਸ ਨਗਰ ਜੀ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਸ੍ਰੀ ਵਰਿਦਰ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਰੇਂਜ, ਅੰਮ੍ਰਿਤਸਰ ਜੀ ਦੀ ਰਹਿਨਮਾਈ ਹੇਠ ਅੱਜ ਮਿਤੀ 10.09.2022 ਨੂੰ ਸ੍ਰੀ ਨਿਰਮਲ ਸਿੰਘ, ਪੀ.ਪੀ.ਐਸ, ਡੀ.ਐਸ.ਪੀ, ਵਿਜੀਲੈਂਸ ਬਿਊਰੋ, ਯੂਨਿਟ, ਗੁਰਦਾਸਪੁਰ ਵੱਲੋ (1) ਦੋਸ਼ੀ ਰਾਜ ਕੁਮਾਰ ਇੰਸਪੈਕਟਰ (ਰਿਟਾਇਰ) ਨੂੰ ਉਸਦੇ ਭਰਾ ਸਵ: ਸ਼੍ਰੀ ਸੁਖਦੇਵ ਰਾਜ ਪੁੱਤਰ ਸਵ: ਸ਼੍ਰੀ ਅਨੰਤ ਰਾਮ ਵਾਸੀ ਰਾਇਲ ਅਸਟੇਟ, ਸੈਲੀ ਰੋਡ, ਪਠਾਨਕੋਟ ਦੇ ਘਰ ਤੋਂ ਅਤੇ (2) ਦੋਸ਼ੀ ਤਰਸੇਮ ਸਿੰਘ ਇੰਸਪੈਕਟਰ (ਰਿਟਾਇਰ) ਨੂੰ ਉਸ ਦੇ ਭਰਾ ਗੁਰਮੀਤ ਸਿੰਘ ਵੱਲੋਂ ਪੇਸ਼ ਕੀਤੇ ਜਾਣ ਉਪਰੰਤ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾ ਪਾਸੋਂ ਪੁੱਛ—ਗਿੱਛ ਜਾਰੀ ਹੈ।