ਕਬੱਡੀ ਨੈਸ਼ਨਲ ਸਟਾਈਲ 'ਚ ਟਾਂਡਾ ਅਤੇ ਹਾਜੀਪੁਰ ਨੇ ਮਾਰੀ ਬਾਜੀ
ਹੁਸ਼ਿਆਰਪੁਰ, 12 ਸਤੰਬਰ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਅੱਜ ਨੌਜਵਾਨਾਂ ਨੇ ਪੂਰਾ ਦਮ ਖਮ ਦਿਖਾਇਆ। ਬਲਾਕ ਪੱਧਰੀ ਖੇਡਾਂ ਦੇ ਮੁਕਾਬਲਿਆਂ ਨੂੰ ਪਾਰ ਕਰਕੇ ਜ਼ਿਲ੍ਹਾ ਪੱਧਰ 'ਤੇ ਪਹੁੰਚਣ ਵਾਲੇ ਖਿਡਾਰੀ ਕਾਫ਼ੀ ਉਤਸ਼ਾਹਿਤ ਦਿੱਸੇ, ਜਿਸ ਦਾ ਅਸਰ ਮੈਦਾਨ ਵਿਚ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਭੀਖੋਵਾਲ, ਪੰਡੋਰੀ ਖਜੂਰ, ਜਨੌੜੀ, ਬਡੇਸਰੋਂ ਜੇਤੂ ਰਹੇ। ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕਿਆਂ ਵਿਚ ਟਾਂਡਾ ਅਤੇ ਹਾਜੀਪੁਰ ਜੇਤੂ ਰਹੇ। ਬੈਡਮਿੰਟਨ ਲੜਕਿਆਂ ਵਿਚ ਹੁਸ਼ਿਆਰਪੁਰ ਦੇ ਅਰਜਨ ਮੋਹਨ, ਤਨਵੀਰ ਸਿੰਘ, ਸੋਨੂ ਕਪੂਰ ਜੇਤੂ ਰਹੇ ਜਦਕਿ ਲੜਕੀਆਂ ਵਿਚ ਜੈਸਮੀਨ ਕੌਰ ਜੇਤੂ ਰਹੀ। ਕਿੱਕ ਬਾਕਸਿੰਗ ਲੜਕੀਆਂ ਵਿਚ 28 ਕਿਲੋ ਭਾਰ ਵਰਗ ਵਿਚ ਮੋਨਿਕਾ ਪਹਿਲੇ ਅਤੇ ਪੂਨਮ ਦੂਜੇ ਸਥਾਨ 'ਤੇ ਰਹੀ। 32 ਕਿਲੋ ਭਾਰ ਵਰਗ ਵਿਚ ਪਲਵੀ ਪਹਿਲੇ ਅਤੇ ਇੰਦਰਜੀਤ ਕੌਰ ਦੂਜੇ ਸਥਾਨ 'ਤੇ ਰਹੀ। 47 ਕਿਲੋ ਭਾਰ ਵਰਗ ਵਿਚ ਆਰਤੀ ਪਹਿਲੇ ਅਤੇ ਰਾਧਾ ਦੂਜੇ ਸਥਾਨ 'ਤੇ ਰਹੀ। ਲੜਕਿਆਂ ਵਿਚ 47 ਕਿਲੋ ਤੋਂ ਵੱਧ ਭਾਰ ਵਰਗ ਵਿਚ ਜਸ਼ਦੀਪ ਸਿੰਘ ਜੇਤੂ ਰਹੇ। ਬਾਸਕਿਟ ਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਤੋਂ ਬਾਅਦ ਸ਼ੇਰਗੜ੍ਹ ਤੇ ਪੁਰਾੀਰਾਂ ਵਿਚ ਫਾਈਨਲ ਮੁਕਾਬਲਾ ਹੋਵੇਗਾ, ਇਸੇ ਤਰ੍ਹਾਂ ਯੂਨਾਈਟਡ ਕਲੱਬ ਅਤੇ ਮੜੂਲੀ ਬ੍ਰਾਹਮਣਾ ਤੀਜੇ ਤੇ ਚੌਥੇ ਸਥਾਨ ਲਈ ਖੇਡਣਗੇ। ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਵਿਚ ਨਾਰੂ ਨੰਗਲ ਅਤੇ ਮਹਿੰਗਰੋਵਾਲ ਨੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ ਜਦਕਿ ਲੜਕੀਆਂ ਵਿਚ ਮਹਿੰਗਰੋਵਾਲ ਅਤੇ ਸੂਸਾ ਫਾਈਨਲ ਵਿਚ ਖੇਡਣਗੇ।