ਖੇਡਾਂ ਵਤਨ ਪੰਜਾਬ ਦੀਆਂ : ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦਾ ਜ਼ਿਲਾ ਪੱਧਰੀ ਟੂਰਨਾਮੈਂਟ 14 ਤੋਂ ਸ਼ੁਰੂ ਹੋਵੇਗਾ: ਡੀ ਸੀ ਰੰਧਾਵਾ

19 ਖੇਡਾਂ ਵਿੱਚ ਹੋਣਗੇ ਵੱਖ-ਵੱਖ ਉਮਰ ਵਰਗਾਂ ਦੇ ਹੋਣਗੇ ਮੁਕਾਬਲੇ, ਖੇਡਾਂ ਦੀਆਂ ਤਰੀਕਾਂ ਅਤੇ ਸਥਾਨ ਬਾਰੇ ਵੀ ਜਾਣਕਾਰੀ ਜਾਰੀ
ਨਵਾਂਸ਼ਹਿਰ, 12 ਸਤੰਬਰ ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 19 ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜਲਿੇ ਦਾ ਜਲਿਾ ਪੱਧਰੀ ਟੂਰਨਾਮੈਂਟ 14 ਤੋਂ 18 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਖੇਡਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਡੀ ਸੀ ਰੰਧਾਵਾ ਨੇ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਏ। ਹੁਣ ਇਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜਲਿਾ ਪੱਧਰ ਉਤੇ ਹੈਂਡਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਹੀ ਕਰਵਾਏ ਜਾਣਗੇ। ਇਨ੍ਹਾਂ ਵਰਗਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਬਾਅਦ ਜ਼ਿਲਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ।    
ਕਿਹੜੀ ਖੇਡ ਕਿੱਥੇ ਅਤੇ ਕਦੋਂ ਹੋਵੇਗੀ; ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਸਮਾਂ-ਸਾਰਣੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ"-
 ਫੁੱਟਬਾਲ ਮੁਕਾਬਲੇ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿੱਖੇ 14 ਸਤੰਬਰ ਨੂੰ ਅੰਡਰ-14 ਉਮਰ ਵਰਗ 'ਚ ਸ਼ੁਰੂ ਹੋਣਗੇ। ਅੰਤਰ-17 ਦੇ 15 ਸਤੰਬਰ, ਅੰਡਰ-21 ਦੇ 16 ਸਤੰਬਰ ਅਤੇ 21 ਤੋਂ 40 ਸਾਲ ਉਮਰ ਵਰਗ ਦੇ 17 ਸਤੰਬਰ ਨੂੰ ਹੋਣਗੇ। ਇਸ ਲਈ ਕਸ਼ਮੀਰਾ ਸਿੰਘ ਕੋਚ ਫ਼ੋਨ ਨੰ. 9878946529 ਅਤੇ ਗੁਰਪ੍ਰੀਤ ਸਿੰਘ 9855090246 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕਬੱਡੀ ਨੈਸ਼ਨਲ ਸਟਾਈਲ ਦੇ ਅੰਡਰ-14 ਦੇ ਆਈ ਟੀ ਆਈ ਸਟੇਡੀਅਮ ਵਿਖੇ 14 ਸਤੰਬਰ ਨੂੰ, ਅੰਡਰ-17 ਦੇ 15 ਸਤੰਬਰ, ਅੰਡਰ 21 ਦੇ 16 ਸਤੰਬਰ, 21 ਤੋਂ 40 ਸਾਲ ਦੇ 17 ਸਤੰਬਰ ਨੂੰ ਹੋਣਗੇ। ਵਧੇਰੇ ਜਾਣਕਾਰੀ ਲਈ ਕੋਚ ਗੁਰਜੀਤ ਕੌਰ ਨਾਲ ਫ਼ੋਨ ਨੰ. 98154-45432 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕਬੱਡੀ ਸਰਕਲ ਸਟਾਈਲ ਦੇ ਅੰਡਰ-14 ਤੇ ਅੰਡਰ-17 ਦੇ ਮੁਕਾਬਲੇੇ ਮਜਾਰਾ ਨੌ ਅਬਾਦ (ਬੰਗਾ) ਵਿਖੇ 14 ਸਤੰਬਰ ਨੂੰ, ਅੰਡਰ 21 ਤੇ 21 ਤੋਂ 40 ਸਾਲ ਦੇ 15 ਸਤੰਬਰ ਨੂੰ ਹੋਣਗੇ। ਵਧੇਰੇ ਜਾਣਕਾਰੀ ਲਈ ਕੋਚ ਜਸਕਰਨ ਕੌਰ ਨਾਲ ਫ਼ੋਨ ਨੰ. 98144-47703 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਖੋ-ਖੋ ਮੁਕਾਬਲੇ ਅੰਡਰ-14 ਤੇ ਅੰਡਰ-17 ਕਿਰਪਾਲ ਸਾਗਰ ਅਕੈਡਮੀ ਦਰੀਆਪੁਰ (ਰਾਹੋਂ) ਵਿਖੇ 14 ਸਤੰਬਰ ਨੂੰ, ਅੰਡਰ 21 ਤੇ 21 ਤੋਂ 40 ਸਾਲ ਦੇ 15 ਸਤੰਬਰ ਨੂੰ ਹੋਣਗੇ। ਵਧੇਰੇ ਜਾਣਕਾਰੀ ਲਈ ਕੋਚ ਅਰਜੁਨ ਦੇਵ ਦੇ ਨਾਲ ਫ਼ੋਨ ਨੰ. 94179-61240 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਹੈਂਡਬਾਲ ਮੁਕਾਬਲੇ ਅੰਡਰ-14 ਦੇ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ 14 ਸਤੰਬਰ ਨੂੰ, ਅੰਡਰ-17 ਤੇ 21 ਤੋਂ 40 ਸਾਲ 15 ਸਤੰਬਰ ਨੂੰ ਹੋਣਗੇ। ਵਧੇਰੇ ਜਾਣਕਾਰੀ ਲਈ ਕੋਚ ਸਰਬਜੀਤ ਸਿੰਘ ਨਾਲ ਫ਼ੋਨ ਨੰ. 99152-17388 ਅਤੇ ਗੁਰਪਿੰਦਰ ਕੌਰ 82888-07044 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜੁਡੋ ਦੇ ਮੁਕਾਬਲੇ ਅੰਡਰ-14, ਅੰਡਰ-17, ਅੰਡਰ 21 ਤੇ 21 ਤੋਂ 40 ਸਾਲ ਦੇ 14 ਸਤੰਬਰ ਨੂੰ ਆਈ ਟੀ ਆਈ ਸਟੇਡੀਅਮ ਵਿਖੇ ਹੋਣਗੇ। ਵਧੇਰੇ ਜਾਣਕਾਰੀ ਲਈ ਕੋਚ ਗੁਰਜੀਤ ਕੌਰ ਨਾਲ ਫ਼ੋਨ ਨੰ. 99154-45432 ਅਤੇ ਰਾਮ 99159-43444 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਰੋਲਰ ਸਕੇਟਿੰਗ ਮੁਕਾਬਲੇ ਅੰਡਰ-14 ਕਿਰਪਾਲ ਸਾਗਰ ਅਕੈਡਮੀ ਦਰੀਆਪੁਰ (ਰਾਹੋਂ) ਵਿਖੇ 14 ਸਤੰਬਰ  ਨੂੰ ਹੋਣਗੇ, ਜਿਸ ਲਈ ਕੋਚ ਮਲਕੀਤ ਸਿੰਘ ਨਾਲ 83600-19477 ਤੇ ਕੇਵਲ ਸਿੰਘ 98776-73418 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਗੱਤਕਾ ਮੁਕਾਬਲੇ ਅੰਡਰ-14, 17, 21 ਤੇ 21 ਤੋਂ 40 ਸਾਲ ਵਰਗ 14 ਸਤੰਬਰ ਨੂੰ ਆਈ ਟੀ ਆਈ ਗਰਾਊੂਂਡ 'ਚ ਹੋਣਗੇ। ਇਸ ਲਈ ਕੋਚ ਗੁਰਜੀਤ ਕੌਰ ਨਾਲ 99154-45432 ਅਤੇ ਸਕੱਤਰ ਗੱਤਕਾ ਐਸੋਸੀਏਸ਼ਨ ਨਾਲ 94784-77731 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕਿੱਕ ਬਾਕਸਿੰਗ ਮੁਕਾਬਲੇ ਅੰਡਰ-14, 17, 21 ਤੇ 21 ਤੋਂ 40 ਸਾਲ ਵਰਗ 14 ਸਤੰਬਰ ਨੂੰ ਆਈ ਟੀ ਆਈ ਗਰਾਊੂਂਡ 'ਚ ਹੋਣਗੇ। ਇਸ ਲਈ ਕੋਚ ਗੁਰਜੀਤ ਕੌਰ ਨਾਲ 99154-45432 ਅਤੇ ਮਨਜੀਤ ਸਿੰਘ ਨਾਲ 98142-49810 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਾਕੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ 14 ਸਤੰਬਰ ਨੂੰ ਕਰਵਾਏ ਜਾਣਗੇ, ਜਿੱਥੇ ਅੰਡਰ-14, 17 ਤੇ 21 ਤੋਂ 40 ਸਾਲ ਵਰਗ ਦੇ ਮੁਕਾਬਲੇ ਹੋਣਗੇ। ਇਸ ਲਈ ਸੁਖਵਿੰਦਰ ਸਿੰਘ ਨਾਲ 88093-90000 ਅਤੇ ਕੁਲਵਿੰਦਰ ਕੁਮਾਰ ਨਾਲ 79734-91723 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਾਸਕਟਬਾਲ ਮੁਕਾਬਲੇ 14 ਸਤੰਬਰ ਨੂੰ ਅੰਡਰ-14, 17 ਤੇ 21 ਸਾਲ ਉਮਰ ਵਰਗ 'ਚ ਕਿਰਪਾਲ ਸਾਗਰ ਅਕੈਡਮੀ ਦਰੀਆਪੁਰ (ਰਾਹੋਂ) ਵਿਖੇ ਹੋਣਗੇ। ਇਸ ਸਬੰਧੀ ਸਿਮਰਨ ਨਾਲ 98727-21011 ਤੇ ਕੇਵਲ ਸਿੰਘ 98776-73418 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪਾਵਰ ਲਿਫ਼ਟਿੰਗ ਮੁਕਾਬਲੇ 15 ਸਤੰਬਰ ਨੂੰ ਰਾਜਾ ਸਾਹਿਬ ਸਪੋਰਟਸ ਕੱਲਬ ਗੁਣਾਚੌਰ ਵਿਖੇ ਹੋਣਗੇ। ਇਸ ਵਿੱਚ ਅੰਡਰ 14, 17 ਤੇ 21 ਸਾਲ ਉਮਰ ਵਰਗ ਦੇ ਮੁਕਾਬਲੇ ਹੋਣਗੇ। ਇਸ ਸਬੰਧੀ ਰਾਣਾ ਨਾਲ 98151-47756 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੁਸ਼ਤੀ ਮੁਕਾਬਲੇ ਸ੍ਰੀ ਗੁਰੂ ਹਰਗੋਬਿੰਦ ਕੁਸ਼ਤੀ ਅਖਾੜਾ ਬਾਹੜੋਵਾਲ ਵਿਖੇ ਕਰਵਾਏ ਜਾਣਗੇ। ਇਸ ਵਿੱਚ ਅੰਡਰ-14 ਮੁਕਾਬਲੇ 14 ਸਤੰਬਰ ਨੂੰ ਅਤੇ ਅੰਡਰ-17, 21 ਤੇ 21 ਤੋਂ 40 ਸਾਲ ਵਰਗ ਦੇ 15 ਸਤੰਬਰ ਨੂੰ ਕਰਵਾਏ ਜਾਣਗੇ। ਵਧੇਰੇ ਜਾਣਕਾਰੀ ਲਈ ਬਲਵੀਰ ਕੁਮਾਰ ਨਾਲ 99155-08201 ਅਤੇ ਅਰਵਿੰਦ ਬਸਰਾ ਨਾਲ 98781-23712 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੇਟ ਲਿਫ਼ਟਿੰਗ (ਭਾਰ ਤੋਲਣ) ਮੁਕਾਬਲੇ ਸਾਰੇ ਉਮਰ ਵਰਗਾਂ (ਅੰਡਰ 14, ਅੰਡਰ 17, 21 ਤੇ 21 ਸਾਲ ਤੋਂ 40 ਸਾਲ ਵਰਗ) ਵਿੱਚ 14 ਸਤੰਬਰ ਨੂੰ ਰਾਜਾ ਸਾਹਿਬ ਸਪੋਰਟਸ ਕੱਲਬ ਗੁਣਾਚੌਰ ਵਿਖੇ ਕਰਵਾਏ ਜਾਣਗੇ। ਇਨ੍ਹਾਂ ਦੇ ਕਨਵੀਨਰ ਸੰਤੋਸ਼ ਕੁਮਾਰ ਗੁਣਾਚੌਰ 90561-86108 ਤੇ ਅਰਵਿੰਦ ਬਸਰਾ 98781-23712 ਹੋਣਗੇ।
ਟੇਬਲ ਟੈਨਿਸ ਮੁਕਾਬਲੇ ਅੰਡਰ-14 ਤੇ ਅੰਡਰ-17 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ 15 ਸਤੰਬਰ ਨੂੰ ਜਦਕਿ ਅੰਡਰ 21 ਤੇ 21 ਤੋਂ 40 ਸਾਲ ਵਰਗ ਦੇ 16 ਸਤੰਬਰ ਨੂੰ ਕਰਵਾਏ ਜਾਣਗੇ। ਇਸ ਦੇ ਕਨਵੀਨਰ ਦੇਸ ਰਾਜ ਫ਼ੋਨ ਨੰ. 82830-37233 ਹੋਣਗੇ।
ਲਾਅਨ ਟੈਨਿਸ ਮੁਕਾਬਲੇ ਅੰਡਰ-14, 17, 21 ਤੋਂ 40 ਸਾਲ  ਅਤੇ 41 ਤੋਂ 50 ਸਾਲ ਵਰਗ ਆਰ ਕੇ ਆਰੀਆ ਕਾਲਜ ਗਰਾਊਂਡ ਨਵਾਂਸ਼ਹਿਰ (ਗੇਟ ਨੰ. 2) ਵਿਖੇ 16 ਸਤੰਬਰ ਨੂੰ ਕਰਵਾਏ ਜਾਣਗੇ। ਇਸ ਦੇ ਕਨਵੀਨਰ ਰਵਨੀਤ ਸਿੰਘ ਫ਼ੋਨ ਨੰ. 98887-01703 ਹੋਣਗੇ।
ਵਾਲੀਬਾਲ ਮੁਕਾਬਲੇ ਅੰਡਰ14 ਤੇ 17 ਬੀ ਏ ਵੀ ਸਕੂਲ ਬਲਾਚੌਰ ਵਿਖੇ 14 ਸਤੰਬਰ ਨੂੰ, ਅੰਡਰ-21 ਇਸੇ ਥਾਂ 'ਤੇ 15 ਸਤੰਬਰ ਨੂੰ, 21 ਤੋਂ 40 ਸਾਲ 16 ਸਤੰਬਰ ਨੂੰ ਅਤੇੇ 41 ਤੋਂ 50 ਸਾਲ ਤੇ 50 ਤੋਂ ਉੱਪਰ 17 ਸਤੰਬਰ ਨੂੰ ਕਰਵਾਏ ਜਾਣਗੇ। ਇਸ ਦੇ ਕਨਵੀਨਰ ਅਸ਼ੋਕ ਫ਼ੋਨ ਨੰ. 82888-76488 ਹੋਣਗੇ।
ਬੈਡਮਿੰਟਨ ਮੁਕਾਬਲੇੇ ਬੈਡਮਿੰਟਨ ਹਾਲ ਨਵਾਂਸ਼ਹਿਰ ਵਿਖੇ 15 ਸਤੰਬਰ ਨੂੰ ਅੰਡਰ-14 ਤੇ 16 ਸਤੰਬਰ ਨੂੰ ਅੰਡਰ-21 ਵਰਗ ਦੇ ਕਰਵਾਏ ਜਾਣਗੇ। ਅੰਡਰ 21 ਤੋਂ 40 ਸਾਲ ਦੇ 17 ਸਤੰਬਰ ਨੂੰ, ਅੰਡਰ 41-50 ਸਾਲ ਅਤੇ 50 ਸਾਲ ਤੋਂ ਉੱਪਰ 18 ਸਤੰਬਰ ਨੂੰ ਕਰਵਾਏ ਜਾਣਗੇ। ਇਸ ਦੇ ਕਨਵੀਨਰ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਤੇ ਹਰ ਬਿਲਾਸ ਬੱਧਨ 98140-59571 ਹੋਣਗੇ।
ਐਥਲੈਟਿਕਸ ਮੁਕਾਬਲੇ ਕਿਰਪਾਲ ਸਾਗਰ ਅਕੈਡਮੀ ਦਰੀਆਪੁਰ (ਰਾਹੋਂ) ਵਿਖੇ ਕਰਵਾਏ ਜਾਣਗੇ। 14 ਸਤੰਬਰ ਨੂੰ ਅੰਡਰ-14 ਤੇ 17 ਹੋਣਗੇ। 15 ਸਤੰਬਰ ਨੂੰ ਅੰਡਰ-21 ਤੇ 21 ਤੋਂ 40 ਸਾਲ ਵਰਗ ਹੋਣਗੇ। 16 ਸਤੰਬਰ ਨੂੰ 41 ਤੋਂ 50 ਸਾਲ ਤੇ 50 ਸਾਲ ਤੋਂ ਉੱਪਰ ਉਮਰ ਦੇ ਮੁਕਾਬਲੇ ਹੋਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰ 'ਤੇ ਹੋਏ ਮੁਕਾਬਲਿਆਂ 'ਚੋਂ ਪਹਿਲੇ ਅਤੇ ਦੂਜੇ ਨੰਬਰ 'ਤੇ ਰਹੀਆਂ ਟੀਮਾਂ ਅਤੇ ਵਿਅਕਤੀਗਤ ਮੁਕਾਬਲਿਆਂ 'ਚ ਪਹਿਲੇ ਤੇ ਦੂਜੇ ਸਥਾਨ 'ਤੇ ਰਹੇ ਖਿਡਾਰੀ ਹੀ ਜ਼ਿਲ੍ਹਾ ਪੱਧਰ 'ਤੇ ਖੇਡ ਸਕਦੇ ਹਨ।