ਲਲਿਤ ਮੋਹਨ ਪਾਠਕ ਤੇ ਕੁਲਜੀਤ ਸਰਹਾਲ ਸਮੇਤ ਕਿਰਪਾਲ ਸਾਗਰ ਅਕੈਡਮੀ ਵਿਖੇ ਕੀਤਾ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼
ਨਵਾਂਸ਼ਹਿਰ, 14 ਸਤੰਬਰ : ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ ਨੇ ਅੱਜ ਕਿਰਪਾਲ ਸਾਗਰ ਅਕੈਡਮੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ 'ਤੇ ਪੂਰੀ ਤਰ੍ਹਾਂ ਕਾਇਮ ਹੈ। ਸਰਕਾਰ ਵੱਲੋਂ ਇਸ ਮੰਤਵ ਤਹਿਤ ਬਲਬੀਰ ਸਿੰਘ ਸੀਨੀਅਰ ਵਜੀਫ਼ਾ ਸਕੀਮ ਤਹਿਤ 12.50 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਬਲਾਕ ਪੱਧਰੀ ਖੇਡਾਂ ਦਾ ਸਫ਼ਲਤਾਪੂਰਵਕ ਆਯੋਜਨ ਕਰਨ ਉਪਰੰਤ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਆਰੰਭ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ ਖਿਡਾਰੀਆਂ ਨੂੰ ਦੇਣ ਲਈ 6 ਕਰੋੜ ਦੇ ਇਨਾਮ ਰੱਖੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ ਪੀ (ਪੀ ਬੀ ਆਈ) ਇਕਬਾਲ ਸਿੰਘ, ਪਾਰਟੀ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ ਅਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਵੀ ਮੌਜੂਦ ਸਨ। ਵਿਧਾਇਕਾ ਕਟਾਰੀਆ ਨੇ ਕਿਹਾ ਕਿ ਇਹ ਖੇਡਾਂ ਜਿੱਥੇ ਖਿਡਾਰੀਆਂ ਦੇ ਅੰਦਰ ਲੁਕੀ ਖੇਡ ਪ੍ਰਤਿਭਾ ਨੂੰ ਬਾਹਰ ਲਿਆ ਕੇ ਉਨ੍ਹਾਂ ਨੂੰ ਨੈਸ਼ਨਲ ਅਤੇ ਕੌਮਾਂਤਰੀ ਪੱਧਰ 'ਤੇ ਆਪਣੇ ਜੌਹਰ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਗੇ, ਉੱਥੇ ਪੰਜਾਬ ਦੀ ਨੌਜੁਆਨੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ 'ਚ ਵੀ ਸਹਾਈ ਸਿੱਧ ਹੋਣਗੇ।
ਮੁੱਖ ਮਹਿਮਾਨ ਅਤੇ ਹੋਰ ਸਖਸ਼ੀਅਤਾਂ ਦਾ ਹਰਪਿੰਦਰ ਸਿੰਘ ਜ਼ਿਲਾ ਖੇਡ ਅਫਸਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਮਲਕੀਤ ਸਿੰਘ, ਐਥਲੈਟਿਕਸ ਕੋਚ, ਜਸਕਰਨ ਕੌਰ ਕਬੱਡੀ ਕੋਚ, ਕਸ਼ਮੀਰ ਸਿੰਘ ਫੁੱਟਬਾਲ ਕੋਚ, ਗੁਰਜੀਤ ਕੌਰ ਕਬੱਡੀ ਕੋਚ, ਜੁਗਿੰਦਰ ਸਿੰਘ, ਰਸਾਕਸ਼ੀ, ਗੁਰਪ੍ਰੀਤ ਸਿੰਘ, ਵਾਲੀਬਾਲ ਸਮੂਹ ਕਨਵੀਨਰ ਅਤੇ ਸਮੂਹ ਦਫ਼ਤਰੀ ਸਟਾਫ ਵੀ ਮੌਜੂਦ ਸਨ। ਜ਼ਿਲਾ ਪੱਧਰੀ ਖੇਡਾਂ ਵਿਚ ਖੇਡ ਮੁਕਾਬਲਿਆਂ ਦੇ ਆਯੋਜਨ ਵੱਖ-ਵੱਖ ਗਰਾੳੂਂਡਾਂ ਵਿਚ ਰੱਖੇ ਗਏ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਅੱਜ ਲੱਗਪਗ 1600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਨੇ ਕਿਰਪਾਲ ਸਾਗਰ ਅਕੈਡਮੀ ਦੇ ਚੇਅਰਮੈਨ ਕਰਮਜੀਤ ਸਿੰਘ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਹਰਪਿੰਦਰ ਸਿੰਘ, ਜ਼ਿਲਾ ਖੇਡ ਅਫਸਰ ਵਲੋਂ ਅੱਜ ਪਹਿਲੇ ਦਿਨ ਦੀਆਂ ਵੱਖ-ਵੱਖ ਥਾਈਂ ਹੋਈਆਂ ਜ਼ਿਲ੍ਹਾ ਖੇਡਾਂ ਦੇ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕਿਰਪਾਲ ਸਾਗਰ ਅਕੈਡਮੀ ਵਿਖੇ ਹੋਏ ਮੁਕਾਬਲਿਆਂ 'ਚ ਐਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ-17 ਲੜਕੇ 800 ਮੀਟਰ ਵਿਚ ਕਰਨ ਕੁਮਾਰ ਬਲਾਕ ਬੰਗਾ ਨੇ ਪਹਿਲਾ ਸਥਾਨ, ਅੰਕਿਤ ਕੁਮਾਰ ਬੰਗਾ ਨੇ ਦੂਜਾ ਸਥਾਨ ਅਤੇ ਦੀਪਕ ਕੁਮਾਰ ਨਵਾਂਸ਼ਹਿਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 'ਚ 800 ਮੀਟਰ ਵਿਚ ਇੰਦਰਜੋਤ ਕੌਰ ਬੰਗਾ ਨੇ ਪਹਿਲਾ ਸਥਾਨ, ਜੋਤੀ ਬਲਾਚੌਰ ਨੇ ਦੂਜਾ ਸਥਾਨ ਅਤੇ ਜੈਸਿਕਾ ਨਵਾਂਸ਼ਹਿਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ 'ਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਐਮ ਬੀ ਜੀ ਪਬਲਿਕ ਸਕੂਲ ਪੋਜੇਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ 'ਚ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਗੋਲਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਸਾਧੜਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕੁਸ਼ਤੀ ਅਕੈਡਮੀ ਬਾਹੜੋਵਾਲ ਵਿਖੇ ਅੰਡਰ-14 ਲੜਕੇ 38 ਕਿਲੋਗ੍ਰਾਮ ਭਾਰ ਵਰਗ ਵਿਚ ਜਸਕਰਨਦੀਪ ਬਾਹੜੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸਾਹਿਬਲਪ੍ਰੀਤ ਬਾਹੜੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਯੁਵਰਾਜ ਸਿੰਘ ਬਾਹੜੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 44 ਕਿਲੋਗ੍ਰਾਮ ਭਾਰ ਵਰਗ ਵਿਚ ਦਿਲਸ਼ਾਨ ਸਿੰਘ ਬਾਹੜੋਵਾਲ ਨੇ ਪਹਿਲਾ ਸਥਾਨ, ਤਨਵੀਰ ਸਿੰਘ ਬਾਹੜੋਵਾਲ ਨੇ ਦੂਜਾ ਸਥਾਨ ਅਤੇ ਗੁਰਜੀਤ ਬੰਗੜ ਬਾਹੜੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-14, 39 ਕਿਲੋ ਭਾਰ ਵਰਗ ਵਿਚ ਅਕਾਲਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 46 ਕਿਲੋ ਭਾਰ ਵਰਗ ਵਿਚ ਹਰਮੀਤ ਕੌਰ ਬਾਹੜੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 66 ਕਿਲੋ ਭਾਰ ਵਰਗ ਵਿਚ ਨਵਨੀਤ ਕੌਰ ਕੰਧੋਲਾ ਬਾਹੜੋਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ ਗਤਕਾ ਅੰਡਰ-14 ਲੜਕੀਆਂ ਵਿਚ ਸਿੰਗਲ ਸੋਟੀ 'ਚ ਸਿੰਬਲ ਮਜਾਰਾ ਗਰਲਜ਼ ਗਤਕਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਵਿਚ ਸਿੰਗਲ ਸੋਟੀ ਗੁਰਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿਅਕਤੀਗਤ ਸੋਟੀ ਫ਼ੜੀ 'ਚ ਸੁਖਜੀਤ ਸਿੰਘ ਨੇ ਪਹਿਲਾ ਸਥਾਨ ਅਤੇ ਮਨਜੌਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ ਵਿਅਕਤੀਗਤ ਸੋਟੀ ਫੜੀ 'ਚ ਗੁਰਸ਼ਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਰੋਹਿਤ ਲੱਧੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬੈਡਮਿੰਟਲ ਹਾਲ ਨਵਾਂਸ਼ਹਿਰ ਵਿਖੇ ਅੰਡਰ-14 ਸਿੰਗਲ ਲੜਕੇ ਵਿਚ ਦੀਵਾਂਸ਼ ਨਵਾਂਸ਼ਹਿਰ ਨੇ ਪਹਿਲਾ ਸਥਾਨ ਅਤੇ ਤਰਨ ਬਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੇ ਪਹਿਲੇ ਮੈਚ ਵਿਚ ਪਲਕ ਨੇ ਪਹਿਲਾ ਸਥਾਨ, ਪਰਮਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਦੇ ਦੂਜੇ ਮੈਚ ਵਿਚ ਸ਼ਿਵਾਂਗੀ ਨੇ ਪਹਿਲਾ ਸਥਾਨ ਅਤੇ ਨੰਦਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਿਰਪਾਲ ਸਾਗਰ ਅਕੈਡਮੀ ਵਿਖੇ ਖੋਹ-ਖੋਹ ਅੰਡਰ-14 ਲੜਕੇ ਵਿਚ ਬਲਾਚੌਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਅੰਡਰ-17 ਲੜਕਿਆਂ ਬਲਾਚੌਰ ਨੇ ਪਹਿਲਾ ਸਥਾਨ ਅਤੇ ਨਵਾਂਸ਼ਹਿਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਬਲਾਕ ਸੜੋਆ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੰਗਾ ਬਲਾਕ ਦੀ ਟੀਮ ਨੇ ਦੂਜਾ ਅਤੇ ਨਵਾਂਸ਼ਹਿਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ 'ਚ ਬਲਾਕ ਔੜ ਨੇ ਪਹਿਲਾ, ਬਲਾਚੌਰ ਦੀ ਟੀਮ ਨੇ ਦੂਜਾ ਅਤੇ ਨਵਾਂਸ਼ਹਿਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ 'ਚ ਸੜੋਆ ਬਲਾਕ ਨੇ ਪਹਿਲਾ ਸਥਾਨ, ਨਵਾਂਸ਼ਹਿਰ ਬਲਾਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-40 ਲੜਕੀਆਂ 'ਚ ਬਲਾਕ ਸੜੋਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ 'ਚ ਕਿੱਕ ਬਾਕਸਿੰਗ ਅੰਡਰ-14 'ਚ ਪੁਆਇੰਟ ਫਾਈਟ ਵਿਚ ਕਰਮਵੀਰ ਸਿੰਘ ਨੇ 42 ਕਿਲੋ ਵਿਚ ਗੋਲਡ ਮੈਡਲ, ਸੁਰਜਨ ਸਿੰਘ ਨੇ 47 ਕਿਲੋ ਵਿਚ ਗੋਲਡ ਮੈਡਲ ਅਤੇ ਗੁਰਨਿਸ਼ਾਨ ਸਿੰਘ ਨੇ 47 ਕਿਲੋ ਪਲੱਸ 'ਚ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-14 ਲੜਕੇ ਲਾਈਟ ਕੰਟੈਕਟ ਵਿਚ ਦਿਲਸ਼ਾਨ ਸਿੰਘ ਨੇ 47 ਕਿਲੋ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਲਾਈਟ ਕੰਟੈਕਟ ਵਿਚ ਜੈਸਮੀਨ ਨੇ 47 ਕਿਲੋ ਵਿਚ ਗੋਲਡ ਮੈਡਲ, ਮੁਸਕਾਨ ਨੇ 52 ਕਿਲੋ ਵਿਚ ਗੋਲਡ, ਆਕਰਿਤੀ ਨੇ 52 ਕਿਲੋ ਵਿਚ ਸਿਲਵਰ ਮੈਡਲ, ਸੁਖਮਨ ਨੇ 57 ਕਿਲੋ ਵਿਚ ਗੋਲਡ ਮੈਡਲ, ਦੀਕਸ਼ਾ ਨੇ 69 ਕਿਲੋ ਵਿਚ ਗੋਲਡ, ਜਸਨਪ੍ਰੀਪਤ ਕੌਰ ਨੇ 69 ਕਿਲੋ ਵਿਚ ਸਿਲਵਰ ਮੈਡਲ, ਅਮਿਸਾ ਨੇ 69 ਕਿਲੋ ਪਲੱਸ ਵਿਚ ਗੋਲਡ ਮੈਡਲ ਅਤੇ ਪ੍ਰਭਕਿਰਤ ਕੌਰ ਨੇ 69 ਕਿਲੋ ਪਲੱਸ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿਚ ਪੁਆਇੰਟ ਫਾਈਟ ਵਿਚ ਗੁਰਨਰਾਇਣ ਸਿੰਘ 50 ਕਿਲੋ ਵਿਚ ਗੋਲਡ, ਪਾਰਸ ਪੈਟੀ ਨੇ 65 ਕਿਲੋ ਪਲੱਸ ਵਿਚ ਗੋਲਡ ਪ੍ਰਾਪਤ ਕੀਤਾ। ਅੰਡਰ-17 ਲਾਈਟ ਕੰਟੈਕਟ ਵਿਚ ਗਗਨਦੀਪ ਨੇ 47 ਕਿਲੋ ਵਿਚ ਗੋਲਡ, ਅਵੀਜੀਤ ਸਿੰਘ ਨੇ 63 ਕਿਲੋ ਵਿਚ ਗੋਲਡ ਪ੍ਰਾਪਤ ਕੀਤਾ। ਅੰਡਰ-21 ਵਿਚ ਲੜਕੀਆਂ ਵਿੱਚ ਫੁੱਲ ਕੰਟੈਕਟ ਵਿੱਚ ਅਮਨਦੀਪ ਕੌਰ ਨੇ 48 ਕਿਲੋ ਵਿਚ ਗੋਲਡ, ਮੁਸਕਾਨ ਨੇ 60 ਕਿਲੋ ਵਿਚ ਗੋਲਡ ਮੈਡਲ, ਪਿ੍ਰਅੰਕਾ ਸੰਧੂ ਨੇ 60 ਕਿਲੋ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰਡਰ 21-40 ਲੜਕੀਆਂ ਫੁੱਲ ਕੰਟੈਕਟ 'ਚ ਕਵਿਤਾ ਰਾਣੀ 52 ਕਿਲੋ ਵਿਚ ਗੋਲਡ ਮੈਡਲ, ਨੇਹਾ ਨੇ 60 ਕਿਲੋ ਵਿਚ ਗੋਲਡ ਅਤੇ ਮਨੰਜੋਤ ਲੌਂਗੀਆ 70 ਕਿਲੋ ਪਲੱਸ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ।
ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਵਾਲੀਬਾਲ ਅੰਡਰ-17 ਲੜਕੇ 'ਚ ਬਲਾਚੌਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਵਾਂਸ਼ਹਿਰ ਦੀ ਟੀਮ ਦੂਜਾ ਸਥਾਨ 'ਤੇ ਰਹੀ ਅਤੇ ਸੜੋਆ ਬਲਾਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ 'ਚ ਬਲਾਚੌਰ ਦੀ ਟੀਮ ਨੇ ਪਹਿਲਾ ਸਥਾਨ, ਬਲਾਚੌਰ ਸੈਕਿੰਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੜੋਆ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।