ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਢਾਹਾਂ ਕਲੇਰਾਂ ਹਸਪਤਾਲ ਵਿਖੇ ਮੁਫ਼ਤ ਉ ਪੀ ਡੀ ਸੇਵਾ ਅੱਜ
ਢਾਹਾਂ ਕਲੇਰਾਂ ਹਸਪਤਾਲ ਵਿਖੇ ਅੱਜ ਸ੍ਰੀ ਵਿਰਾਜ ਤਿੜਕੇ ਐਸ ਡੀ ਐਮ ਬੰਗਾ ਕਰਨਗੇ ਮੁਫ਼ਤ ਉ ਪੀ ਡੀ ਸੇਵਾ ਦਾ ਉਦਘਾਟਨ
ਬੰਗਾ : 1 ਨਵੰਬਰ :-
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 02 ਨਵੰਬਰ ਦਿਨ ਸੋਮਵਾਰ ਦੀ ਉ ਪੀ ਡੀ ਸੇਵਾ ਮੁਫ਼ਤ ਕੀਤੀ ਜਾ ਰਹੀ ਹੈ ਅਤੇ ਇਸ ਮਫ਼ੁਤ ਉ.ਪੀ.ਡੀ. ਸੇਵਾ ਦਾ ਉਦਘਾਟਨ ਸ੍ਰੀ ਵਿਰਾਜ ਤਿੜਕੇ ਐਸ.ਡੀ.ਐਮ. ਬੰਗਾ ਆਪਣੇ ਕਰ ਕਮਲਾਂ ਨਾਲ ਕਰਨਗੇ। ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਧੰਨ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਹਾਂ ਕਲੇਰਾਂ ਹਸਪਤਾਲ ਵਿਚ 2 ਨਵੰਬਰ ਦਿਨ ਸੋਮਵਾਰ ਦੀ ਉ ਪੀ ਡੀ ਮੁਫਤ ਸੇਵਾ ਮੌਕੇ ਪ੍ਰਕਾਸ਼ ਪੁਰਬ ਖੁਸ਼ੀ ਵਿਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੇ ਲੈਬ ਟੈਸਟਾਂ, ਅਲਟਰਾ ਸਾਊਂਡ ਸਕੈਨਿੰਗ, ਈ.ਸੀ.ਜੀ. ਅਤੇ ਐਕਸ-ਰੇ ਦੀਆਂ ਸੇਵਾਵਾਂ ਅੱਧੇ ਖਰਚੇ ਵਿਚ ਮਹੁੱਈਆਂ ਕਰਵਾਈਆਂ ਜਾਣਗੀਆਂ। ਜਦੋਂ ਕਿ ਹਰ ਤਰ੍ਹਾਂ ਦੇ ਅਪਰੇਸ਼ਨਾਂ ਵਿਚ 25% ਦੀ ਛੋਟ ਪ੍ਰਦਾਨ ਕੀਤੀ ਜਾਵੇਗੀ । ਇਸ ਮੌਕੇ ਲੈਨਜ਼ ਵਾਲਾ ਅੱਖਾਂ ਦਾ ਅਪਰੇਸ਼ਨ ਸਿਰਫ 2500 ਰੁਪਏ ਵਿਚ ਕੀਤਾ ਜਾਵੇਗਾ। ਵਰਨਣੋਗ ਹੈ ਕਿ ਦੇਸ ਵਿਦੇਸ ਦੇ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਸਨ ਵਿਭਾਗ, ਸਰਜਰੀ ਵਿਭਾਗ, ਨਿਊਰੋ ਸਰਜਰੀ ਵਿਭਾਗ, ਆਰਥੋਪੈਡਿਕ ਵਿਭਾਗ, ਈ ਐਨ ਟੀ ਵਿਭਾਗ, ਗਾਇਨੀ ਵਿਭਾਗ, ਡੈਂਟਲ ਵਿਭਾਗ, ਫਿਜ਼ੀਉਥੈਰਾਪੀ ਵਿਭਾਗ, ਡਾਈਟੀਸ਼ੀਅਨ ਵਿਭਾਗ, ਪੈਥਲੋਜੀ ਵਿਭਾਗ, ਡਾਇਲਸਿਸ ਵਿਭਾਗ, ਰੇਡੀਉਲੋਜੀ ਵਿਭਾਗ ਆਦਿ ਇਲਾਕੇ ਦੇ ਲੋੜਵੰਦਾਂ ਮਰੀਜ਼ਾਂ ਦੀ ਸੇਵਾ ਵਿਚ 24 ਘੰਟੇ ਜੁੱਟੇ ਰਹਿੰਦੇ ਹਨ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਿਵੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ 02 ਨਵੰਬਰ ਦੀ ਮੁਫਤ ਉ ਪੀ ਡੀ ਸੇਵਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ