ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦਾ ਐਲਾਨ
ਪਟਿਆਲਾ, 29 ਨਵੰਬਰ: ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਲਈ ਸਾਲ 2015 ਲਈ ਪੰਜਾਬੀ ਦੀਆਂ ਪੁਸਤਕਾਂ ਜਿਨ੍ਹਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ, ਉਨ੍ਹਾਂ ਵਿੱਚ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਲਈ ਸ਼ਬਦਾਂ ਦੀ ਸੰਸਦ ਲਖਵਿੰਦਰ ਜੌਹਲ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ) ਗ਼ਲਤ ਮਲਤ ਜ਼ਿੰਦਗੀ ਪਰਗਟ ਸਿੰਘ ਸਤੌਜ਼ ਨੂੰ, ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ)ਠੰਡੀ ਧਰਤੀ ਤਪਦੇ ਲੋਕ-ਨਿੰਦਰ ਘੁਗਿਆਣਵੀ ਅਤੇ (ਬ੍ਰੈਕਟਿਡ) ਦਿਲ ਦਿਮਾਗ਼ ਦੀ ਵਾਰਤਾ ਗੁਰਸੇਵਕ ਲੰਬੀ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ)ਪੰਜਾਬ ਦੇ ਪਰੰਪਰਾਗਤ ਖੇਤੀਬਾੜੀ ਸੰਦ ਅਤੇ ਸ਼ਬਦਾਵਲੀ ਕੋਸ਼ ਜਗਦੇਵ ਸਿੰਘ ਔਲਖ ਨੂੰ, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਗਦਰੀ ਯੌਧੇ ਜੈਤੇਗ ਸਿੰਘ ਅਨੰਤ ਨੂੰ, ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਵਿਆਕਰਣ/ਭਾਸ਼ਾ ਵਿਗਿਆਨ) ਪੰਜਾਬੀ ਧੁਨੀ ਵਿਉ੍ਵਤ /ਸੁਖਵਿੰਦਰ ਸਿੰਘ ਸੰਘਾ ਨੂੰ, ਐਮ. ਐਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)ਸਿੱਖ ਧਰਮ ਅਤੇ ਜੀਵਨ ਦਰਸ਼ਨ ਪ੍ਰੋ. ਅੱਛਰੂ ਸਿੰਘ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)ਦੁੱਧ ਦੀਆਂ ਧਾਰਾਂ ਡਾ. ਕੁਲਬੀਰ ਸਿੰਘ ਸੂਰੀ ਨੂੰ ਮਿਲਿਆ ਸੀ। ਇਸੇ ਤਰ੍ਹਾਂ ਹਿੰਦੀ ਵਿੱਚ : ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਸ਼ਬਦਾਂਜਲੀ ਮਾਨਵਤਾ ਘੁੰਮਣ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਅਧੂਰਾ ਆਦਮੀ   ਡਾ. ਮਹੇਸ਼ਚੰਦਰ ਸ਼ਰਮਾ ਗੌਤਮ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ)ਸੁਰੇਦਰ ਵਰਮਾ ਕਾ ਸਾਹਿਤਯ ਡਾ. ਪੂਰਣਿਮਾ ਨੂੰ(ਪਰੰਪਰਾ ਅਤੇ ਸਮਕਾਲੀਨਤਾ),ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ)ਰਿਸ਼ਯ ਸ਼੍ਰਿੰਗ   ਡਾ. ਦਰਸ਼ਨ ਕੁਮਾਰ ਤ੍ਰਿਪਾਠੀ ਨੂੰ, ਬਾਲ ਸਾਹਿਤ ਪੁਰਸਕਾਰਲੋਰੀ ਮੁਝੇ ਸੁਨਾ ਦੋ ਮਾਂ ਸੁਕੀਰਤੀ ਭਟਨਾਗਰ ਨੂੰ,ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਦਸਤਕ ਯਾਦੋ ਕੀ   ਡਾ. ਕੇਵਲ ਧੀਰ ਨੂੰ ਮਿਲਿਆ ਸੀ। ਜਦੋਂਕਿ ਉਰਦੂ ਵਿੱਚ: ਮਹਿਮੂਦ ਸ਼ੀਰਾਨੀ ਪੁਰਸਕਾਰ (ਆਲੋਚਨਾ) ਖ਼ਜ਼ਾਨਾ ਏ ਅਦਬ ਡਾ. ਦੇਸ ਰਾਜ ਸਪਰਾ ਨੂੰ,  ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਕੁਛ ਚਿਰਾਗ ਮੱਧਮ ਸੇ ਆਈ.ਪੀ.ਐਸ. ਅਧਿਕਾਰੀ ਜਨਾਬ ਮੁਹੰਮਦ ਫ਼ਇਆਜ਼ ਫਾਰੂਕੀ ਨੂੰ ਮਿਲਿਆ ਸੀ। ਇਸੇ ਤਰ੍ਹਾਂ ਹੀ ਸਾਲ-2016ਦੇ ਪੰਜਾਬੀ ਲਈ ਪੁਸਤਕਾਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਰਾਣੀ ਤੱਤ ਸੋਹਿਲੇ ਧੂੜ ਮਿੱਟੀ ਕੇ ਹਰਮਨਚੀਤ ਸਿੰਘਨੂੰ,ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਿਬੰਧ / ਸਫ਼ਰਨਾਮਾ)ਅਧਿਆਪਨ ਇੱਕ ਸਫ਼ਰ ਪ੍ਰਿੰਸ ਪਰਵਿੰਦਰ ਸਿੰਘ ਨੂੰ,ਐਂਮ. ਐਂਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ)ਪੰਜ ਦਰਿਆਵਾਂ ਦਾ ਸ਼ੇਰ: ਮਹਾਰਾਜਾ ਰਣਜੀਤ ਸਿੰਘ ਡਾ. ਮੁਖਦਿਆਲ ਸਿੰਘ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ ਇਕਾਂਗੀ)ਸੌਦਾਗਰ ਨਿਰਮਲ ਜੌੜਾ ਨੂੰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ ਟੀਕਾਕਾਰੀ ਕੋਸ਼ਕਾਰੀ)ਧਰੂ ਤਾਰੇ ਗੁਰਮੇਲ ਸਿੰਘ ਬੌਡੇ ਨੂੰ, ਡਾ.ਅਤਰ ਸਿੰਘ ਪੁਰਸਕਾਰ (ਆਲੋਚਨਾ) ਲੋਕ ਧਰਮੀ ਮੰਚ ਸਿਧਾਂਤ ਤੇ ਵਿਹਾਰ ਪ੍ਰੋ. ਕਿਰਪਾਲ ਕਜ਼ਾਕਨੂੰ, ਤੇਜਾ ਸਿੰਘ ਪੁਰਸਕਾਰ (ਸੰਪਾਦਨ) ਪ੍ਰੋ. ਪੂਰਨ ਸਿੰਘ ਕਾਵਿ ਰਚਨਾਵਲੀ ਡਾ. ਧਨਵੰਤ ਕੌਰ ਨੂੰ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਉਹ ਮੈਂ ਹੀ ਸੀ ਲਈ ਜਗਦੀਪ ਸਿੰਘ ਜਵਾਹਰਕੇ ਨੂੰ ਮਿਲਿਆ ਸੀ। ਇਨ੍ਹਾਂ ਨੂੰ ਅੱਜ ਭਾਸ਼ਾ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸਨਮਾਨਤ ਕੀਤਾ ਗਿਆ।