ਵਿੱਦਿਅਕ ਮੁਕਾਬਲੇ ਤਹਿਤ ਸੁੰਦਰ ਲਿਖਾਈ ਮੁਕਾਬਲੇ  ਦੇ ਬਲਾਕ ਪੱਧਰੀ ਨਤੀਜੇ ਦਾ ਹੋਇਆ ਐਲਾਨ

ਅੰਮ੍ਰਿਤਸਰ 11 ਨਵੰਬਰ -- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮਦਿਨ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿਚ ਸੁੰਦਰ ਲਿਖਾਈ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।ਗੌਰਤਲਬ ਰਹੇ ਕਿ ਇਸ ਮੁਕਾਬਲੇ ਵਿਚ ਰਾਜ ਦੇ 51582 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿਚ 467 ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਸ਼ਾਮਿਲ ਸਨ । ਜਿਲਾ ਅੰਮ੍ਰਿਤਸਰ ਦੇ ਕੁਲ 567 (ਮਿਡਲ/ਸਕੇਂਡਰੀ)ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ । ਮਿਡਲ ਵਰਗ ਵਿਚ ਵਿਸ਼ਾਲ (ਭੋਏਵਾਲੀ) ਪ੍ਰਿਆ(ਨੰਗਲ ਸੋਹਲ)ਚਾਹਤ(ਸ਼ਰੀਫਪੁਰਾ)ਮਨਜੀਤ ਸਿੰਘ(ਜਗਦੇਵ ਕਲਾਂ) ਪਲਕ (ਨਵਾਂ ਕੋਟ) ਗੁਰਚਰਨ ਸਿੰਘ(ਮਾਲਾਵਾਲੀ) ਹੁਸਨਪ੍ਰੀਤ ਕੌਰ(ਤਿਮੋਵਾਲ) ਅਰਸ਼ਦੀਪ ਸਿੰਘ(ਕੋਹਾਲੀ) ਜਸ਼ਨਪ੍ਰੀਤ ਕੌਰ(ਸੰਗਤਪੁਰਾ) ਮਨਜੀਤ ਕੌਰ(ਕਲੇਰ ਮਾਂਗਟ)ਮੋਨਿਕਾ(ਰਇਆ ਕੰ)ਗੁਰਵਿੰਦਰ ਸਿੰਘ(ਛੱਜਲ਼ ਵੱਡੀ) ਪਾਇਲ(ਰਾਮਦਿਵਾਲੀ ਮੁਸਲਮਾਨਾਂ) ਅਤੇ ਸੰਦੀਪ ਕੌਰ(ਗੁਮਾਨਪੁਰਾ)ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ਤੇ ਆਏ ਹਨ। ਦੂਜੇ ਪਾਸੇ ਸੈਕੰਡਰੀ ਵਿੰਗ ਵਿਚੋਂ ਪ੍ਰਿਆ ਕੌਰ (ਚਮਿਆਰੀ) ਹਰਮੀਤ ਕੌਰ(ਗੱਗੋ ਮਾਹਲ)ਅਕਾਸ਼ਦੀਪ ਸਿੰਘ (ਬੋਹੋੜੁ) ਜਸਪ੍ਰੀਤ(ਜਗਦੇਵ ਕਲਾਂ)ਏਕਮਜੋਤ(ਹਰਸ਼ਾ ਛੀਨਾ) ਅਕਸ਼ਰਾ (ਕਟਰਾ ਕਰਮ ਸਿੰਘ)ਅਰਸ਼ਦੀਪ ਸਿੰਘ(ਕੋਹਾਲੀ) ਰੇਸ਼ਮਦੀਪ ਕੌਰ(ਸ਼ਫੀ ਪੁਰਾ)ਸਿਮਰਨਜੀਤ ਕੌਰ(ਸੰਗਤਪੁਰਾ) ਮਨਜਿੰਦਰ ਕੌਰ(ਫੇਰੂਮਾਨ)ਸੁਮਨਪ੍ਰੀਤ ਕੌਰ(ਰਾਮਦਿਵਾਲੀ ਮੁਸਲਮਾਨਾਂ) ਮਹਿਕਪ੍ਰੀਤ ਕੌਰ(ਗੁਮਾਨਪੁਰਾ) ਨੇ ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ਹਾਂਸਲ ਕੀਤੇ । ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿਚੋਂ ਇੱਕ ਵਾਰ ਫੇਰ ਸ ਸ ਸ ਸ ਬੱਲ ਕਲਾਂ ਦੇ ਵਿਦਿਆਰਥੀਆਂ ਸੁਖਰਾਜ ਸਿੰਘ ਅਤੇ ਸਿਮਰਨਜੀਤ ਕੌਰ ਦੀ ਲਿਖਾਈ ਸਨਮਾਨ ਦੇ ਤੌਰ ਤੇ ਚੁਣੀ ਗਈ ਹੈ । ਜਿਲਾ ਸਿੱਖਿਆ ਅਫ਼ਸਰ ਸ੍ਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਅਤੇ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਬੇਹਦ ਮਿਹਨਤ ਨਾਲ ਇਹ ਕੰਮ ਨੇਪਰੇ ਚਾੜ ਰਹੀ ਹੈ ਅਤੇ ਬਾਕੀ ਰਹਿੰਦੀਆਂ ਪ੍ਰਤੀਯੋਗੀਤਾਵਾਂ ਵਿਚ ਵੀ ਇਹ ਟੀਮ ਇਸ ਊਰਜਾ ਨਾਲ ਕੰਮ ਕਰੇਗੀ। ਹੁਣ ਚਲ ਰਹੀ ਪੀ ਪੀ ਟੀ ਮੇਕਿੰਗ ਪ੍ਰਤੀਯੋਗੀਤਾ ਵਿਚ ਵੀ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ।