ਸਵੈ-ਰੋਜ਼ਗਾਰ ਲੋਨ ਮੇਲੇ 'ਚ 236 ਲਾਭਪਾਤਰੀਆਂ ਨੂੰ ਸੌਂਪੇ ਗਏ ਲੋਨ ਮਨਜ਼ੂਰੀ ਪੱਤਰ
ਪਟਿਆਲਾ, 11 ਨਵੰਬਰ: ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 11 ਨਵੰਬਰ ਨੂੰ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਲਗਾਏ ਸਵੈ-ਰੋਜ਼ਗਾਰ ਲਈ ਲੋਨ ਮੇਲੇ ਦੌਰਾਨ 236 ਲਾਭਪਾਤਰੀਆਂ ਦੇ ਲੋਨ ਕੇਸ ਮਨਜ਼ੂਰ ਕੀਤੇ ਗਏ। ਇਸ ਮੌਕੇ ਐਸ.ਡੀ.ਐਮ. ਦੁਧਨਸਾਧਾਂ ਸ. ਅੰਕੁਰ ਦੀਪ ਸਿੰਘ ਨੇ ਲਾਭਪਾਤਰੀਆਂ ਨੂੰ ਲੋਨ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਵੈ ਰੋਜ਼ਗਾਰ ਲਈ ਸਰਕਾਰ ਵੱਲੋਂ ਜਿਥੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਥੇ ਹੀ ਸਬਸਿਡੀ 'ਤੇ ਲੋਨ ਵੀ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸਰਕਾਰ ਵੱਲੋਂ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾਂ ਲੈਣ ਲਈ ਪ੍ਰੇਰਿਤ ਕੀਤਾ। ਲੋਨ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਅੱਜ ਪੀ.ਐਨ.ਬੀ, ਯੂਕੋ, ਇੰਡੀਅਨ ਬੈਂਕ, ਕੈਨਾਰਾ ਬੈਂਕ, ਐਚ.ਡੀ.ਐਫ.ਸੀ, ਫੈਡਰਲ ਬੈਂਕ, ਸਹਿਕਾਰੀ ਬੈਂਕ, ਐਕਸੀਸ ਬੈਂਕ, ਬੈਂਕ ਆਫ਼ ਬੜੌਦਾ, ਇੰਡੀਅਨ ਓਵਰਸੀਜ਼ ਬੈਂਕ ਦੇ ਨੁਮਾਇੰਦਿਆਂ ਨੇ ਮੇਲੇ 'ਚ ਸ਼ਿਰਕਤ ਕੀਤੀ ਅਤੇ ਸਵੈ-ਰੋਜ਼ਗਾਰ ਸਕੀਮਾਂ ਜਿਵੇਂ ਕਿ ਪੀ.ਐਮ.ਈ.ਜੀ.ਪੀ., ਮੁਦਰਾ ਲੋਨ, ਸਟੈਂਡ ਅਪ ਇੰਡੀਆ, ਸਵਨਿਧੀ ਤੇ ਹੋਰ ਸਰਕਾਰੀ ਵਿਭਾਗਾਂ ਦੀਆਂ ਸਵੈ-ਰੋਜ਼ਗਾਰ ਸਕੀਮਾਂ ਅਧੀਨ 236 ਲਾਭਪਾਤਰੀਆਂ ਨੂੰ 10 ਹਜ਼ਾਰ ਤੋਂ 25 ਲੱਖ ਤੱਕ ਦੇ ਕਰਜ਼ੇ ਲਈ ਲੋਨ ਮਨਜ਼ੂਰੀ ਪੱਤਰ ਦਿੱਤੇ ਗਏ ਅਤੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੇ ਵੀ ਮੇਲੇ 'ਚ ਭਾਗ ਲੈਕੇ ਆਪਣੀਆਂ ਸਕੀਮਾਂ ਤਹਿਤ 135 ਪ੍ਰਾਰਥੀਆਂ ਨੇ ਨਵੇਂ ਕਰਜ਼ਿਆਂ ਲਈ ਅਪਲਾਈ ਕੀਤਾ।ਕੈਪਸ਼ਨ: ਐਸ.ਡੀ.ਐਮ. ਦੁਧਨਸਾਧਾਂ ਅੰਕੁਰ ਦੀਪ ਸਿੰਘ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਸੌਂਪਦੇ ਹੋਏ।