ਬਹਿਰਾਮ-ਮਾਹਲਪੁਰ ਸੜਕ ਦੇ ਨਿਰਮਾਣ ਦਾ ਉਦਘਾਟਨ,  ਖਰਚੇ ਜਾਣਗੇ 5ਕਰੋੜ 64 ਲੱਖ - ਪੱਲੀ ਝਿੱਕੀ
ਬੰਗਾ, 22,ਨਵੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸੂਬਾ ਸਰਕਾਰ ਹੋਰ ਸਰਵਪੱਖੀ ਵਿਕਾਸ ਕਾਰਜਾਂ ਦੇ ਨਾਲ-ਨਾਲ ਸੜਕੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਵੱਡੇ ਪੱਧਰ ਤੇ ਉਪਰਾਲਾ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ  ਬਹਿਰਾਮ ਤੋ ਮਾਹਿਲਪੁਰ ਜਾਣ ਵਾਲੀ ਸੜਕ  ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ  ਨੂੰ ਆਪਸ ਵਿੱਚ ਜੋੜਨ ਵਾਲੀ ਮੁੱਖ ਸਹਾਇਕ ਸੜਕ ਹੈ ਦਾ ਉਦਘਾਟਨ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ । ਇਸ ਮੌਕੇ ਪੱਲੀਝਿੱਕੀ ਨੇ ਦੱਸਿਆ ਕਿ 5.64  ਕਰੋੜ ਦੀ ਲਾਗਤ ਨਾਲ ਬਣਨ ਵਾਲੀ  ਇਸ ਸੜਕ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅਤੇ  ਮੁਨੀਸ਼ ਤਿਵਾੜੀ  ਮੈਬਰ ਲੋਕ ਸਭਾ ਹਲਕਾ ਸ਼ੀ੍ ਅਨੰਦਪੁਰ ਸਾਹਿਬ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਹੋਈ। ਇਸ ਸੜਕ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ।ਇਸ ਮੌਕੇ ਚੇਅਰਮੈਨ ਦਰਵਜੀਤ ਸਿੰਘ ਪੂੰਨੀਆ ਮਾਰਕੀਟ ਕਮੇਟੀ ਬੰਗਾ, ਰਜਿੰਦਰ ਕੁਮਾਰ, ਹਰਭਜਨ ਸਿੰਘ ਭਰੋਲੀ, ਜੇ.ਈ. ਰਮੇਸ਼ ਕੁਮਾਰ, ,ਸਾਬੀ ਕੰਗਰੋੜ, ਬਲਦੇਵ ਸਿੰਘ ਸੂੰਢ, ਮਲਕੀਤ ਸਿੰਘ ਅਟਵਾਲ, ਸੁਖਜਿੰਦਰ ਸਿੰਘ ਨੌਰਾ, ਮੋਤਾ ਸਿੰਘ ਅਟਵਾਲ, ਜੋਗਾ ਸਿੰਘ ਕੰਗਰੋੜ, ਪਰਮਜੀਤ ਸਿੰਘ, ਨਿਰਮਲਜੀਤ ਸਿੰਘ  ਸੋਨੂੰ ਝਿੱਕਾ ਮੈਬਰ ਬਲਾਕ ਸਮੰਤੀ ,ਰਘਬੀਰ ਸਿੰਘ ਬਿੱਲਾ ਤੋ ਇਲਾਵਾ ਪਾਰਟੀ ਵਰਕਰ ਵੰਡੀ ਗਿਣਤੀ ਵਿੱਚ  ਹਾਜਰ ਸਨ। ਵਰਨਣਯੋਗ ਹੈ ਕਿ ਇਸ ਸੜਕ ਦੀ ਹਾਲਤ ਇੰਨੀ ਖਸਤਾ ਸੀ ਕਿ ਉੱਥੇ ਵਾਪਰੇ ਹਾਦਸਿਆਂ  ਕਾਰਨ ਕਈ ਲੋਕਾਂ ਨੂੰ ਆਪਣੀਆ ਜਾਨਾਂ ਗਵਾਉਣੀਆ ਪਈਆ ਤੇ ਕਈਆ ਨੂੰ ਗੰਭੀਰ ਸੱਟਾਂ ਵੀ ਲੱਗ ਚੁੱਕੀਆ ਹਨ।
ਕੈਪਸ਼ਨ ਫੋਟੋ  ਬਹਿਰਾਮ - ਮਾਹਿਲਪੁਰ ਸੜਕ ਦਾ ਉਦਘਾਟਨ ਕਰਦੇ ਹੋਏ ਸ. ਸਤਵੀਰ ਸਿੰਘ ਪੱਲੀਝਿੱਕੀ, ਦਰਵਜੀਤ ਸਿੰਘ ਪੂੰਨੀਆ, ਹਰਭਜਨ ਭਰੋਲੀ ਨਾਲ ਹੋਰ ਆਗੂ।