ਅੰਮ੍ਰਿਤਸਰ, 12 ਨਵੰਬਰ: ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਦੀ ਧਰਮਪਤਨੀ ਡਾ: ਦਵਿੰਦਰ ਖਹਿਰਾ ਅਤੇ ਉਨਾਂ ਦੀ ਬੇਟੀ ਮਿਸ ਮੰਨਤ ਖਹਿਰਾ ਨੇ ਨਾਰੀ ਨਿਕੇਤਨ ਵਿਖੇ ਸਥਿਤ ਸਟੇਟ ਕੇਅਰ ਫਾਰ ਆਫਟਰ ਹੋਮ ਵਿਖੇ ਮੰਦਬੁੱਧੀ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਰੈਡ ਕਰਾਸ ਦੀ ਸਹਾਇਤਾ ਨਾਲ ਬੱਚਿਆਂ ਨੂੰ ਕੱਪੜੇ, ਖਾਣ ਪੀਣ ਦੀਆਂ ਵਸਤਾਂ ਫਰੂਟ, ਮਾਸਕ ਅਤੇ ਸੈਨੀਟਾਈਜਰਾਂ ਦੀ ਵੰਡ ਕੀਤੀ। ਇਸ ਮੌਕੇ ਬੋਲਦਿਆਂ ਡਾ: ਖਹਿਰਾ ਨੇ ਕਿਹਾ ਕਿ ਇਨਾਂ ਬੱਚਿਆਂ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਬਹੁਤ ਘੱਟ ਹੈ। ਉਨਾਂ ਕਿਹਾ ਕਿ ਇਹ ਬੱਚੇ ਵੀ ਸਾਡੇ ਸਮਾਜ ਦਾ ਇਕ ਹਿੱਸਾ ਹਨ ਅਤੇ ਸਾਨੂੰ ਸਭ ਨੂੰ ਮਿਲ ਕੇ ਇਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਬੱਚਿਆਂ ਨੇ ਆਪ ਤਿਆਰ ਕੀਤਾ ਦੀਵਾਲੀ ਕਾਰਡ ਡਾ: ਖਹਿਰਾ ਨੂੰ ਦਿੱਤਾ ਜਿਸ ਤੇ ਡਾ: ਖਹਿਰਾ ਵੱਲੋਂ ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਡਾ: ਖਹਿਰਾ ਵੱਲੋਂ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਨਾਰੀ ਨਿਕੇਤਨ ਦੇ ਸਟਾਫ ਨੂੰ ਕਿਹਾ ਕਿ ਇਨਾਂ ਬੱਚਿਆਂ ਦੀ ਸੇਵਾ ਕਰਨਾ ਮਾਨਵਤਾ ਦੀ ਸਭ ਤੋਂ ਉਚੀ ਸੇਵਾ ਹੈ। ਉਨਾਂ ਵੱਲੋਂ ਬੱਚਿਆਂ ਦੇ ਕਮਰਿਆਂ ਦਾ ਨਰੀਖਣ ਵੀ ਕੀਤਾ ਗਿਆ। ਇਸ ਮੌਕੇ ਐਸ:ਡੀ:ਐਮ ਮਜੀਠਾ ਮੈਡਮ ਅਲਕਾ ਕਾਲੀਆ, ਜਿਲਾ ਪ੍ਰੋਗਰਾਮ ਅਫਸਰ ਸ੍ਰ ਮਨਜਿੰਦਰ ਸਿੰਘ, ਸੁਪਰਡੰਟ ਆਸ਼ਾ ਰਾਣੀ ਵੀ ਹਾਜਰ ਸਨ।
ਕੈਪਸ਼ਨ: ਡਾ: ਦਵਿੰਦਰ ਖਹਿਰਾ ਧਰਮਪਤਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਰੀ ਨਿਕੇਤਨ ਵਿਖੇ ਮੰਦਬੁੱਧੀ ਬੱਚਿਆਂ ਨੂੰ ਦੀਵਾਲੀ ਦੇ ਤੋਹਫੇ ਭੇਂਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੈਡਮ ਅਲਕਾ ਕਾਲੀਆ
ਕੈਪਸ਼ਨ: ਡਾ: ਦਵਿੰਦਰ ਖਹਿਰਾ ਧਰਮਪਤਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਰੀ ਨਿਕੇਤਨ ਵਿਖੇ ਮੰਦਬੁੱਧੀ ਬੱਚਿਆਂ ਨੂੰ ਦੀਵਾਲੀ ਦੇ ਤੋਹਫੇ ਭੇਂਟ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੈਡਮ ਅਲਕਾ ਕਾਲੀਆ