ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ:70 ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ  ਬਣਨ ਵਾਲੇ ਪਾਰਕ ਦਾ ਰੱਖਿਆ ਨੀਹ ਪੱਥਰ


ਅੰਮ੍ਰਿਤਸਰ 22 ਨਵੰਬਰ-ਕੇਦਰੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਦੇ ਵਾਰਡ ਨੰ:69,70 ਅਤੇ 71 ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ।  ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 70 ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਹ ਪੱਥਰ ਰੱਖਣ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਬੜੇ ਚਿਰ ਤੋ ਮੰਗ ਸੀ ਕਿ ਇਸ ਵਾਰਡ ਵਿਚ ਕੋਈ ਪਾਰਕ ਬਣਾਇਆ ਜਾਵੇ ਅਤੇ ਮੈ ਵੋਟਾਂ ਦੋਰਾਨ ਵਾਅਦਾ ਕੀਤਾ ਸੀ ਕਿ ਇਸ ਇਲਾਕੇ ਵਿਚ ਇਕ ਵਧੀਆ ਪਾਰਕ ਬਣਾਇਆ ਜਾਵੇਗਾ। ਸ਼ੀ ਸੋਨੀ ਨੇ ਕਿਹਾ ਕਿ ਉਨਾਂ. ਅੱਜ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ 50 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿਚ ਬੱਚਿਆਂ ਲਈ ਝੂਲੇ, ਬਜ਼ਰੁਗਾਂ ਦੇ ਬੈਠਣ ਲਈ ਬੈਚ ਅਤੇ ਵਧੀਆਂ ਫੁੱਲ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਵਾਰਡ ਨੰ: 69, 70 ਅਤੇ 71 ਨੂੰ ਸਹਿਰ ਵਰਗੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇੰਨ੍ਹਾਂ ਵਾਰਡਾਂ ਨੂੰ ਸ਼ਹਿਰ ਦੇ ਨਾਲ ਹੀ ਜੋੜਿਆ ਜਾਵੇਗਾ। ਇਸ ਮੌਕੇ ਸ਼੍ਰੀ ਸੋਨੀ ਵਲੋ ਵਾਰਡ ਨੰ: 70 ਵਿਖੇ ਹੀ ਗੁਰਦੁਆਰਾ ਸਾਹਿਬਜਾਦਾ ਸਾਹਿਬ ਦੇ ਲੰਗਰ ਹਾਲ ਲਈ 2 ਲੱਖ ਰੁੁਪਏ ਦਾ ਚੈਕ ਵੀ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਵਲੋ ਇਸ ਗੁਰਦੁਆਰੇ ਦੇ ਹਾਲ ਲਈ 8 ਲੱਖ ਰੁਪਏ ਦਾ ਚੈਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਹਾਲ ਬਣਾਉਨ ਲਈ ਹੋਰ ਫੰਡਾਂ ਦੀ ਲੋੜ ਹੋਵੇਗੀ ਤਾਂ ਉਹ ਵੀ ਦਿੱਤੇ ਜਾਣਗੇ। ਸ਼ੀ੍ਰ ਸੋਨੀ ਨੇ ਕਿਹਾ ਕਿ ਹਾਲ ਦਾ ਨਿਂਰਮਾਣ ਹੋਣ ਨਾਲ ਇਸ ਇਲਾਕੇ ਦੇ ਲੋਕ ਆਪਣੇ ਸੁੱਖ ਦੁੱਖ ਦੇ  ਸਮਾਗਮ ਇਥੇ ਕਰ ਸਕਣਗੇ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਸ਼ੀ ਵਿਕਾਸ ਸੋਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼੍ਰੀ ਵਿਕਾਸ ਸੋਨੀ ਉਨ੍ਹਾਂ ਦੇ ਹਲਕੇ ਨੂੰ ਸਵਰਗ ਬਣਾ ਦਿੱਤਾ ਹੈ ਅਤੇ ਸਾਰੇ ਵਾਰਡ ਵਿਚ ਨਵੀਆਂ ਲਾਈਟਾਂ, ਪੀਣ ਵਾਲੇ ਪਾਣੀ ਦੀਆਂ ਪਾਇਪਾਾਂ ਅਤੇ ਗਲੀਆਂ ਨਾਲੀਆਂ ਵੀ ਬਣਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਨਾਂ ਦੇ ਅਨੁਸਾਰ ਵਿਕਾਸ ਸੋਨੀ ਨੇ ਸਾਰੀ ਵਾਰਡ ਦਾ ਵਿਕਾਸ ਕਰਵਾਇਆ ਹੈ।  ਇਸ ਮੌਕੇ ਸ਼੍ਰੀ ਸੋਨੀ ਵਲੋ ਇਲਾਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਵਿਕਾਸ ਕਾਰਜ ਸਮੇ ਸਿਰ ਮੁਕੰਮਲ ਕੀਤੇ ਜਾਣ ਅਤੇ ਗੁਣਵਤਾ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਵਾਰਡ ਨੰ: 70 ਦੇ ਕਈ ਪਰਿਵਾਰ ਬੇ ਜੀ ਪੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੀ ਸੋਨੀ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ। ਸ਼ਾਮਲ ਪਰਿਵਾਰਾਂ ਨੇ ਕਿਹਾ ਕਿ ਜਿੰਨ੍ਹਾਂ ਵਿਕਾਸ ਸਾਡੀ ਵਾਰਡ ਦਾ ਹੋਇਆ ਹੈ ਉਸ ਤੋ ਖੁਸ਼ ਹੋ ਕੇ ਅਸੀ ਕਾਂਗਰਸ ਵਿਚ ਸਾਮਲ ਹੋ ਰਹੇ ਹਨ ਅਤੇ ਸ਼੍ਰੀ ਓਮ ਪ੍ਰਕਾਸ਼ ਸੋਨੀ ਵਲੋ ਬਿਨਾਂ ਕਿਸੇ ਭੇਦਭਾਵ ਦੇ ਨਾਲ ਇਲਾਕੇ ਦਾ ਵਿਕਾਸ ਕੀਤਾ ਗਿਆ ਹੈ।   ਇਸ ਮੌਕੇ ਨਗਰ ਨਿਗਮ ਦੇ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ੀ ਦਿਨੇਸ਼ ਬੱਸੀ, ਕੋਸ਼ਲਰ ਸ਼੍ਰੀ ਵਿਕਾਸ ਸੋਨੀ, ਕੋਸਲਰ ਸ਼ੀ੍ਰੰਮਤੀਰੀਨਾ ਚੋਪੜਾ, ਸ਼੍ਰੀ ਪਰਮਜੀਤ ਸਿੰਘ ਚੋਪੜਾ, ਸ: ਲਖਵਿੰਦਰ ਸਿੰਘ ਲੱਖਾ, ਡਾ: ਸੋਨੂੰ, ਕਮਲਜੀਤ ਸਿੰਘ ਗੋਲਡੀ, ਰੋਹਿਤ ਕੁਮਾਰ,ਵਿੱਕੀ ਕੁਮਾਰ,ਸੰਜੇ ਖੰਨਾ, ਸੁਖਦੇਵ ਸਿੰਘ ਕਾਲਾ,ਡਾ: ਰਵੀ ਅਤੇ ਸੰਧੂ ਪਰਿਵਾਰ ਹਾਜ਼ਰ ਸਨ। ਕੈਪਸ਼ਨ--ਓਮ ਪ੍ਰਕਾਸ਼ ਸੋਨੀ 70 ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦਾ ਨੀਹ ਪੱਥਰ ਰੱਖਦੇ ਹੋਏ ਉਨ੍ਹਾਂ ਨਾਲ ਹਨ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ੀ ਦਿਨੇਸ਼ ਬੱਸੀ, ਕੋਸ਼ਲਰ ਸ਼੍ਰੀ ਵਿਕਾਸ ਸੋਨੀ।