ਪੀ.ਐਚ.ਸੀ ਸੁੱਜੋਂ ਦੀ ਟੀਮ ਵੱਲੋਂ ਜਾਗਰੁਤਾ ਲਹਿਰ ਮਿਸ਼ਨ ਫ਼ਤਿਹ ਅਧੀਨ ਕੋਵਿਡ-19 ਦੇ ਸੈਂਪਲ ਲਏ ਗਏ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੀ.ਐਚ.ਸੀ ਸੁੱਜੋਂ ਦੀ ਟੀਮ

ਵੱਲੋਂ ਜਾਗਰੁਤਾ ਲਹਿਰ ਮਿਸ਼ਨ ਫ਼ਤਿਹ ਅਧੀਨ ਕੋਵਿਡ-19 ਦੇ ਸੈਂਪਲ ਲਏ ਗਏ

ਬੰਗਾ : 3 ਨਵੰਬਰ

: ਪੰਜਾਬ ਸਰਕਾਰ ਦੀ ਕੋਵਿਡ -19 ਦੇ ਸਬੰਧੀ ਚਲਾਈ ਜਾਗਰੁਕਤਾ ਲਹਿਰ ਮਿਸ਼ਨ ਫ਼ਤਿਹ ਅਧੀਨ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ.ਹਰਬੰਸ ਸਿੰਘ ਐਸ ਐਮ ਉ ਪੀ ਐਚ ਸੀ ਸੁੱਜੋ ਦੀ ਅਗਵਾਈ ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਹੋਰ ਅਦਾਰਿਆਂ ਦੇ ਸਮੂਹ ਸਟਾਫ਼ ਕੋਵਿਡ-19 ਦੇ ਸੈਂਪਲ ਲਏ ਗਏ ਇਸ ਮੌਕੇ ਰਾਜ਼ੇਸ਼ ਕੁਮਾਰ ਹੈਲਥ ਇੰਸਪੈਕਟਰ ਨੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗੁਰਕਤ ਕਰਦੇ ਹੋਏ  ਸਿਹਤ ਵਿਭਾਗ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੌਕੇ ਨੋਡਲ ਅਫਸਰ ਡਾ. ਪ੍ਰਦੀਪ ਕੁਮਾਰ, ਡਾ. ਸੁਖਵਿੰਦਰ ਸਿੰਘ, ਡਾ. ਮੋਨਿਕਾ ਜੱਸੀ, ਡਾ. ਰੀਨਾ ਪਾਲ, ਸੰਦੀਪ ਸਿੰਘ ਐਲ ਟੀ, ਕਵੰਲ ਨੈਣ ਐਲ ਟੀ, ਹਰਜਿੰਦਰ ਸਿੰਘ ਉਪ ਵੈਦ, ਬੀਬੀ ਬਲਵਿੰਦਰ ਕੌਰ ਟਰੇਂਡ ਦਾਈ ਨੇ ਸਮੂਹ ਅਦਾਰਿਆਂ ਦੇ ਕਰਮਚਾਰੀਆਂ ਦੇ ਸੈਂਪਲ ਲਏ ਅਤੇ ਕੋਵਿਡ-19 ਤੋਂ ਬਚਣ ਲਈ ਸਰਕਾਰੀ ਨਿਯਮਾਂ ਸਬੰਧੀ ਜਾਣਕਾਰੀ ਵੀ ਦਿੱਤੀ ਉਹਨਾਂ ਦੱਸਿਆ ਕਿ ਢਾਹਾਂ ਕਲੇਰਾਂ ਵਿਖੇ ਲਏ ਕੋਵਿਡ 19 ਸੈਂਪਲਾਂ ਦਾ ਨਤੀਜਾ 72 ਘੰਟੇ ਬਾਅਦ ਆਵੇਗਾ

ਫੋਟੋ ਕੈਪਸ਼ਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੀ.ਐਚ.ਸੀ ਸੁੱਜੋਂ ਦੀ ਟੀਮ ਵੱਲੋਂ ਮਿਸ਼ਨ ਫ਼ਤਿਹ ਅਧੀਨ ਕੋਵਿਡ¸19 ਦੇ ਸੈਂਪਲ ਲੈਂਦੀ ਹੋਈ