ਪਟਿਆਲਾ ਪੁਲਿਸ ਨੇ ਲਾਇਆ ਚਲਾਨ ਮੇਲਾ, ਜਾਂਚ ਮੁਕੰਮਲ ਵਾਲੇ ਮੁਕੱਦਮਿਆਂ ਦੇ 485 ਚਲਾਨ ਤਿਆਰਪਟਿਆਲਾ, 21 ਨਵੰਬਰ: ਪਟਿਆਲਾ ਪੁਲਿਸ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਜਾਂਚ ਮੁਕੰਮਲ ਹੋ ਚੁੱਕੇ ਮੁਕੱਦਮਿਆਂ ਦੇ ਚਲਾਨ ਤਿਆਰ ਕਰਕੇ ਵੱਖ-ਵੱਖ ਅਦਾਲਤਾਂ 'ਚ ਪੇਸ਼ ਕਰਨ ਲਈ ਇੱਥੇ ਪੁਲਿਸ ਲਾਇਨ ਵਿਖੇ ਇੱਕ ਚਲਾਨ ਮੇਲਾ ਲਗਾਇਆ। ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਲਗਾਏ ਗਏ ਇਸ ਚਲਾਨ ਮੇਲੇ 'ਚ ਜ਼ਿਲ੍ਹੇ ਦੇ ਸਾਰੇ ਪੁਲਿਸ ਗਜਿਟਡ ਅਫ਼ਸਰ, ਸਮੂਹ ਥਾਣਿਆਂ ਦੇ ਮੁੱਖ ਅਫ਼ਸਰ ਤੇ ਤਫ਼ਤੀਸ਼ੀ ਅਫ਼ਸਰਾਂ ਨੇ ਹਿੱਸਾ ਲਿਆ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਇਸ ਚਲਾਨ ਮੇਲੇ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਇੱਥੇ ਅੱਜ ਕੁਲ 495 ਚਲਾਨ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੂਹ ਮੁੱਖ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਕੇਸਾਂ ਦੇ ਤਿਆਰ ਚਲਾਨ ਚੈਕ ਕਰਵਾ ਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਸਬੰਧਤ ਅਦਾਲਤਾਂ 'ਚ ਪੇਸ਼ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਲਾਨਾਂ 'ਚ ਸਰਕਲ ਸਿਟੀ 1 ਪਟਿਆਲਾ ਦੇ 66, ਸਰਕਲ ਸਿਟੀ 2 ਪਟਿਆਲਾ ਦੇ 71, ਸਰਕਲ ਦਿਹਾਤੀ ਪਟਿਆਲਾ ਦੇ 52, ਸਰਕਲ ਨਾਭਾ ਦੇ 49, ਸਰਕਲ ਸਮਾਣਾ ਦੇ 55, ਸਰਕਲ ਪਾਤੜਾਂ ਦੇ 59, ਸਰਕਲ ਰਾਜਪੁਰਾ 72, ਸਰਕਲ ਘਨੌਰ ਦੇ 62 ਅਤੇ ਮਹਿਲਾ ਥਾਣਾ ਪਟਿਆਲਾ ਦੇ 09 ਚਲਾਨ ਤਿਆਰ ਕੀਤੇ ਗਏ ਹਨ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਪਟਿਆਲਾ ਪੁਲਿਸ ਲੋਕਾਂ ਨੂੰ ਨਿਆਂ ਪ੍ਰਦਾਨ ਕਰਵਾਉਣ ਲਈ ਪੂਰੀ ਸ਼ਿਦਤ ਨਾਲ ਆਪਣੀ ਨਿਭਾ ਰਹੀ ਹੈ।
ਫੋਟੋ ਕੈਪਸ਼ਨ- ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਇਨ ਵਿਖੇ ਲਗਾਏ ਗਏ ਚਲਾਨ ਮੇਲੇ ਦੀਆਂ ਤਸਵੀਰਾਂ।