ਢਾਹਾਂ ਕਲੇਰਾਂ ਹਸਪਤਾਲ ਵਿਖੇ ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਮੁਫ਼ਤ ਉ ਪੀ ਡੀ ਸੇਵਾ ਦਾ ਉਦਘਾਟਨ ਸ੍ਰੀ ਵਿਰਾਜ ਤਿੜਕੇ ਐਸ ਡੀ ਐਮ ਬੰਗਾ ਨੇ ਕੀਤਾ
ਬੰਗਾ : 2 ਨਵੰਬਰ :-
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸੋਮਵਾਰ ਦੀ ਇੱਕ ਦਿਨ ਦੀ ਉ.ਪੀ. ਡੀ. ਸੇਵਾ ਹਸਪਤਾਲ ਵੱਲੋਂ ਮੁਫ਼ਤ ਕੀਤੀ ਗਈ । ਇਸ ਮੌਕੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ । ਉਪਰੰਤ ਇਸ ਮਫ਼ੁਤ ਉ.ਪੀ.ਡੀ. ਸੇਵਾ ਦਾ ਉਦਘਾਟਨ ਸ੍ਰੀ ਵਿਰਾਜ ਤਿੜਕੇ ਐਸ.ਡੀ.ਐਮ. ਬੰਗਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸ੍ਰੀ ਵਿਰਾਜ ਤਿੜਕੇ ਐਸ.ਡੀ.ਐਮ. ਬੰਗਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਪ੍ਰਬੰਧਕਾਂ ਵੱਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀ ਇੱਕ ਦਿਨ ਦੀ ਉ.ਪੀ.ਡੀ. ਸੇਵਾ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਹਸਪਤਾਲ ਵੱਲੋਂ ਨਿਸ਼ਕਾਮ ਲੋਕ ਸੇਵਾ ਹਿੱਤ ਮੁਫਤ ਉ.ਪੀ.ਡੀ. ਸੇਵਾ ਕੀਤੀ ਜਾਵੇਗੀ ।
ਹਸਪਤਾਲ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਗੱਲਬਾਤ ਕਰਦੇ ਦੱਸਿਆ ਕਿ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਧੰਨ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਹਾਂ ਕਲੇਰਾਂ ਹਸਪਤਾਲ ਵਿਚ ਅੱਜ ਉ ਪੀ ਡੀ ਮੁਫਤ ਕੀਤੀ ਗਈ ਹੈ। ਜਿਸ ਵਿਚ ਫਰੀ ਉ ਪੀ ਡੀ ਵਿਚ ਅੱਜ ਰਜਿਸਟਰਡ ਮਰੀਜ਼ਾਂ ਨੂੰ ਹਰ ਤਰ੍ਹਾਂ ਦੇ ਲੈਬ ਟੈਸਟਾਂ, ਅਲਟਰਾ ਸਾਊਂਡ ਸਕੈਨਿੰਗ, ਈ.ਸੀ.ਜੀ. ਅਤੇ ਐਕਸ-ਰੇ ਦੀਆਂ ਸੇਵਾਵਾਂ ਅੱਧੇ ਖਰਚੇ ਵਿਚ ਅਤੇ ਹਰ ਤਰ੍ਹਾਂ ਦੇ ਅਪਰੇਸ਼ਨਾਂ ਵਿਚ 25% ਦੀ ਛੋਟ ਪ੍ਰਦਾਨ ਕੀਤੀ ਗਈ ਹੈ। ਅੱਖਾਂ ਦੇ ਲੋੜਵੰਦ ਮਰੀਜ਼ਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨ 2500/- ਰੁਪਏ ਵਿਚ ਕੀਤੇ ਜਾ ਰਹੇ ਹਨ। ਅੱਜ ਫਰੀ ਉ.ਪੀ.ਡੀ. ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਰਵਿੰਦਰ ਖਜੂਰੀਆ ਆਰਥੋਪੈਡਿਕ ਸਰਜਨ, ਡਾ ਜਸਦੀਪ ਸਿੰਘ ਨਿਊਰੋ ਸਰਜਨ, ਡਾ. ਮੁਕਲ ਬੇਦੀ ਮੈਡੀਕਲ ਸ਼ਪੈਲਿਸਟ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਤੇ ਜਨਰਲ ਸਰਜਨ, ਡਾ, ਮਹਿਕ ਅਰੋੜਾ ਈ ਐਨ ਟੀ ਸਰਜਨ, ਡਾ. ਚਾਂਦਨੀ ਬੱਗਾ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ, ਡਾ. ਹਰਜੋਤਵੀਰ ਸਿੰਘ ਰੰਧਾਵਾ ਡੈਂਟਲ ਸਰਜਨ, ਡਾ ਸਮਰਨਦੀਪ ਕੌਰ ਡੈਂਟਲ ਸਰਜਨ, ਡਾ. ਰਾਹੁਲ ਗੋਇਲ ਪੈਥਲੋਜਿਸਟ, ਡਾ ਮਨਦੀਪ ਕੌਰ ਫਿਜ਼ੀਉਥੈਰਾਪਿਸਟ, ਡਾਈਟੀਸ਼ੀਅਨ ਮੈਡਮ ਰੋਨਿਕਾ ਕਾਹਲੋ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 350 ਮਰੀਜ਼ਾਂ ਦਾ ਤਸੱਲੀਬਖਸ਼ ਚੈੱਕਅੱਪ ਕੀਤਾ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਦਿਨ ਦੀ ਉ.ਪੀ. ਡੀ. ਸੇਵਾ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਿਵੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੇਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਰਣਜੀਤ ਸਿੰਘ ਮਾਨ ਸੁਰੱਖਿਆ ਅਫਸਰ, ਗੁਰਬੰਤ ਸਿੰਘ ਪਰਹਾਰ ਇੰਚਾਰਜ ਟਰਾਂਸਪੋਰਟ ਵੀ ਹਾਜ਼ਰ ਸਨ । ਇਸ ਮੌਕੇ ਮਰੀਜ਼ਾਂ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ : ਢਾਹਾਂ ਕਲੇਰਾਂ ਹਸਪਤਾਲ ਵਿਖੇ ਅੱਜ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫਤ ਉ ਪੀ ਡੀ ਦਾ ਉਦਘਾਟਨ ਕਰਦੇ ਹੋਏ ਸ੍ਰੀ ਵਿਰਾਜ ਤਿੜਕੇ ਐਸ ਡੀ ਐਮ ਬੰਗਾ ਨਾਲ ਹਨ ਹਰਦੇਵ ਸਿੰਘ ਕਾਹਮਾ ਅਤੇ ਹੋਰ ਪਤਵੰਤੇ