ਮੁੱਖ ਮੰਤਰੀ ਦੀ ਅਗਵਾਈ ਹੇਠ ਜਿਲ੍ਹੇ ਦੇ 11 ਹੋਰ ਸਮਾਰਟ ਸਕੂਲ ਲੋਕ ਅਰਪਿਤ

31 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੈਬਲੈੱਟ ਵੰਡਣ ਦੀ ਕੀਤੀ ਸ਼ੁਰੂਆਤ


ਅੰਮਿ੍ਰਤਸਰ, 7 ਨਵੰਬਰ - ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਜਿਲ੍ਹੇ ਵਿਚ ਬਣਾਏ ਗਏ 11 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਿਆਰ ਕਰਕੇ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਇਹ ਰਸਮ ਅਦਾ ਕੀਤੀ। ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਹੋਏ ਇਸ ਸਮਾਗਮ ਵਿਚ ਸ੍ਰੀ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਉਨਾਂ ਨਾਲ ਵਿਧਾਇਕ ਸ੍ਰੀ ਸੰਤੋਖ ਸਿੰਘ ਭਲਾਈਪੁਰਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾਚੇਅਰਮੈਨ ਸ. ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਸ਼ਰਮਾਚੇਅਰਮੈਨ ਸ੍ਰੀਮਤੀ ਮਮਤਾ ਦੱਤਾਸ. ਹਰਜਿੰਦਰ ਸਿੰਘ ਠੇਕੇਦਾਰਸ੍ਰੀ ਰਾਜ ਕਮਲ ਸਿੰਘ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਸਥਾਨਕ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਿੱਖਿਆ ਵਿਭਾਗ ਨੂੰ ਵਧਾਈ ਦਿੰਦੇ ਦੱਸਿਆ ਕਿ ਅੱਜ ਮੁੱਖ ਮੰਤਰੀ ਵੱਲੋਂ ਜਿਲ੍ਹਾ ਅੰਮਿ੍ਰਤਸਰ ਦੇ  99 ਸਕੂਲਾਂ ਵਿਚ ਆਨਲਾਈਨ ਸਕੂਲ ਮੁਖੀਆਂਅਧਿਆਪਕਾਂਵਿਦਿਆਰਥੀਆਂ ਦੇ ਮਾਪਿਆਂਪੰਚਾਇਤਾਂ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਦੇ ਨਾਲ ਹੀ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਹਲਕੇ ਦੇ 1-1 ਸਕੂਲ ਨੂੰ ਸਮਾਰਟ ਸਕੂਲ ਵਜੋਂ ਲੋਕ ਅਰਪਣ ਕੀਤਾ ਗਿਆ ਹੈਜੋ ਕਿ ਬੜੀ ਤਸੱਲੀ ਅਤੇ ਖੁਸ਼ੀ ਵਾਲੀ ਗੱਲ ਹੈ। ਉਨਾਂ ਪੰਜਾਬੀ ਸਪਤਾਹ ਦੀ ਸਮਾਪਤੀ ਮੌਕੇ ਕਰਵਾਏ ਇਸ ਸਮਾਗਮ ਵਿਚ ਅਧਿਆਪਕਾਂ ਨੂੰ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਨੂੰ ਬੱਚਿਆਂ ਵਿਚ ਪ੍ਰਫੁਲਿਤ ਕਰਨ ਉਤੇ ਜ਼ੋਰ ਦਿੰਦੇ ਕਿਹਾ ਕਿ ਤੁਹਾਡੀ ਮਿਹਨਤ ਨਾਲ ਹੀ ਸਾਡੀ ਬੋਲੀ ਅਤੇ ਵਿਰਸਾ ਖੁਸ਼ਹਾਲ ਹੋ ਸਕਦੇ ਹਨ। ਉਨਾਂ ਜਿਲ੍ਹੇ ਦੇ ਸਰਹੱਦੀ ਖੇਤਰ ਵਿਚ ਪੈਂਦੇ ਉਹ ਸਕੂਲ ਜੋ ਡਿਜ਼ੀਟਲ ਸਿੱਖਿਆ ਪ੍ਰਣਾਲੀ ਤੋਂ ਦੂਰ ਹਨਦੇ ਬੱਚਿਆਂ ਨੂੰ ਟੈਬਲੇਟ ਵੰਡਣ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਜਿਲ੍ਹੇ ਦੇ 33 ਪ੍ਰਾਇਮਰੀ ਸਕੂਲਾਂ ਦੇ ਵਿਦਆਰਥੀਆਂ ਨੂੰ 219 ਟੈਬਲੈੱਟ ਪ੍ਰਦਾਨ ਕੀਤੇ ਜਾਣਗੇ। ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲਐਸ ਡੀ ਐਮ ਸ੍ਰੀ ਵਿਕਾਸ ਹੀਰਾਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾਜਿਲ੍ਹਾ ਸਿੱਖਿਆ ਅਫਸਰ (ਸੈ.) ਸਤਿੰਦਰਬੀਰ ਸਿੰਘ,  ਕੰਵਲਜੀਤ ਸਿੰਘ ਡੀ.ਈ.ਓ. (ਐ),  ਰੇਖਾ ਮਹਾਜਨ ਡਿਪਟੀ ਡੀ.ਈ.ਓ.ਪ੍ਰਿੰਸੀਪਲ ਮਨਦੀਪ ਕੌਰਸ੍ਰੀ ਦਵਾਰਕਾ ਦਾਸ ਅਰੋੜਾ,  ਗੁਰਦੇਵ ਸਿੰਘਰਵਿੰਦਰਜੀਤ ਕੌਰਚੰਦਰ ਪ੍ਰਕਾਸ਼ਗੁਰਮੀਤ ਕੌਰਅਰੁਣਾ ਕੁਮਾਰੀਯਸ਼ਪਾਲ (ਸਾਰੇ ਬੀ.ਈ.ਈ.ਓ)ਮੀਡੀਆ ਕੋਆਰਡੀਨੇਟਰ ਰਜਿੰਦਰ ਸਿੰਘ ਵੀ ਹਾਜਰ ਸਨ। ਸਮਾਰਟ ਸਕੂਲ ਵਜੋਂ ਤਿਆਰ ਕੀਤੇ ਸਕੂਲ ਜਿਲ੍ਹੇ ਦੇ ਸਰਕਾਰੀ ਸਕੂਲ ਜਿੰਨਾ ਨੂੰ ਅੱਜ ਮੁੱਖ ਮੰਤਰੀ ਨੇ ਆਨ ਲਾਇਨ ਲੋਕ ਅਰਪਿਤ ਕੀਤਾ-ਸੀਨੀਅਰ ਸਕੈਡੰਰੀ ਸਕੂਲ ਮਹਾਂ ਸਿੰਘ ਗੇਟ ਅੰਮਿ੍ਰਤਸਰਸੀਨੀਅਰ ਸਕੈਡੰਰੀ ਸਕੂਲ ਮਹਾਂ ਸਿੰਘ ਰੋਡ ਅੰਮਿ੍ਰਤਸਰਸੀਨੀਅਰ ਸਕੈਡੰਰੀ ਸਕੂਲ ਕਰਮਪੁਰਾਸੀਨੀਅਰ ਸਕੈਡੰਰੀ ਸਕੂਲ ਸਹਿੰਸਰਾ ਕਲਾਂਸੀਨੀਅਰ ਸਕੈਡੰਰੀ ਸਕੂਲ ਨਵਾਂ ਕੋਟਸੀਨੀਅਰ ਸਕੈਡੰਰੀ ਸਕੂਲ ਲੋਪੋਕੇਸੀਨੀਅਰ ਸਕੈਡੰਰੀ ਸਕੂਲ ਬੰਡਾਲਾਸ਼ਹੀਦ ਜੈਮਲ ਸਿਘ ਬੱਲ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ ਕਲਾਂਸੀਨੀਅਰ ਸਕੈਡੰਰੀ ਸਕੂਲ ਅਠਵਾਲਸੀਨੀਅਰ ਸਕੈਡੰਰੀ ਸਕੂਲ ਬਿਆਸਸੀਨੀਅਰ ਸਕੈਡੰਰੀ ਸਕੂਲ ਗੁਮਾਨਪੁਰਾ।

ਕੈਪਸ਼ਨ:-ਬੱਚਿਆਂ ਨੂੰ ਟੈਬਲੇਟ ਵੰਡਣ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਨਾਲ ਹਨ ਸ੍ਰੀ ਸੰਤੋਖ ਸਿੰਘ ਭਲਾਈਪੁਰਸ੍ਰੀ ਹਿਮਾਸ਼ੂੰ ਅਗਰਵਾਲਸ. ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆਸ੍ਰੀ ਜੁਗਲ ਕਿਸ਼ੋਰ ਸ਼ਰਮਾਸ੍ਰੀਮਤੀ ਮਮਤਾ ਦੱਤਾਸ੍ਰੀ ਰਾਜ ਕਮਲ ਸਿੰਘ ਅਤੇ ਹੋਰ ਆਗੂ