ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਦੇ ਲੀਵਰ ਵਿਚ ਪਈ ਪੱਸ (AMOEBIC ABSCESS) ਦਾ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੂਜੇ ਜ਼ਿਲ੍ਹਿਆਂ ਤੋਂ ਆਪਣਾ ਇਲਾਜ ਕਰਵਾਉਣ ਆ ਰਹੇ ਹਨ ਮਰੀਜ਼
ਬੰਗਾ : 31 ਅਕਤੂਬਰ - ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਇਲਾਜ ਕਰਵਾਉਣ ਆ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਹੈ ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਦੇ ਪੇਟ ਦੀ ਬਿਮਾਰੀ ਲੀਵਰ ਵਿਚ ਪੱਸ (AMOEBIC ABSCESS) ਪੈ ਜਾਣ ਦੀ ਖਤਰਨਾਕ ਬਿਮਾਰੀ ਦਾ ਸਫਲ ਇਲਾਜ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ, ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ ਪ੍ਰਿਤਪਾਲ ਸਿੰਘ ਐਮ. ਐਸ. ਵੱਲੋਂ ਕਰਨ ਦਾ ਸਮਾਚਾਰ ਹੈ । ਪਰਮਿੰਦਰ ਸਿੰਘ ਨੇ ਪਹਿਲਾਂ ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਕੋਈ ਅਰਾਮ ਨਹੀਂ ਸੀ ਆ ਰਿਹਾ । ਪਰ ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਪ੍ਰਿਤਪਾਲ ਸਿੰਘ ਐਮ. ਡੀ. ਕੋਲ ਆਪਣਾ ਇਲਾਜ ਕਰਵਾਉਣ ਲਈ ਆਏ ਤਾਂ ਉਹਨਾਂ ਨੂੰ ਭਰੋਸਾ ਹੋ ਗਿਆ ਸੀ ਕਿ ਮੇਰੀ ਬਿਮਾਰੀ ਦਾ ਇਲਾਜ ਸਿਰਫ਼ ਢਾਹਾਂ ਕਲੇਰਾਂ ਹਸਪਤਾਲ ਵਿਖੇ ਹੀ ਹੋ ਸਕਦਾ ਹੈ ।
ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਪ੍ਰਿਤਪਾਲ ਸਿੰਘ ਐਮ.ਐਸ. (ਪੇਟ ਦੀਆਂ ਬਿਮਾਰੀਆਂ ਦੇ ਮਾਹਿਰ, ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਨੇ ਦੱਸਿਆ ਕਿ ਜਦੋਂ ਮਰੀਜ਼ ਪਰਮਿੰਦਰ ਸਿੰਘ ਦੀ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਉਸਦੇ ਲੀਵਰ ਵਿਚ ਪੱਸ (AMOEBIC ABSCESS) ਪੈਣ ਕਰਕੇ, ਪੇਟ ਵਿਚ ਪਾਣੀ ਭਰ ਗਿਆ ਸੀ । ਜਿਸ ਨਾਲ ਉਸ ਦੇ ਪੇਟ ਵਿਚ ਬਹੁਤ ਤੇਜ਼ ਦਰਦ ਹੁੰਦਾ ਸੀ ਅਤੇ ਸਾਹ ਲੈਣ ਵਿਚ ਭਾਰੀ ਮੁਸ਼ਕਲ ਆ ਰਹੀ ਸੀ । ਡਾਕਟਰ ਸਾਹਿਬ ਨੇ ਖਾਸ ਟੈਸਟ ਅਤੇ ਖਾਸ ਸਕੈਨ ਕਰਵਾ ਕੇ ਪਤਾ ਲਗਾਇਆ ਕਿ ਇਸ ਬਿਮਾਰੀ ਦੀ ਜੜ੍ਹ ਕਿੱਥੇ ਹੈ ? ਡਾਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਮਰੀਜ਼ ਦਾ ਸਹੀ ਤਰੀਕੇ ਨਾਲ ਡਾਇਗਨੋਜ਼ ਹੋ ਜਾਵੇ ਤਾਂ ਉਸ ਮਰੀਜ਼ ਦਾ ਇਲਾਜ ਪੱਕਾ ਅਤੇ ਵਧੀਆ ਹੁੰਦਾ ਹੈ । ਡਾਇਗਨੋਜ਼ ਹੋਣ ਉਪਰੰਤ ਡਾ. ਪ੍ਰਿਤਪਾਲ ਸਿੰਘ ਐਮ.ਐਸ. ਨੇ ਹਸਪਤਾਲ ਵਿਚ ਦਾਖਲ ਕਰਕੇ ਮਰੀਜ਼ ਪਰਮਿੰਦਰ ਸਿੰਘ ਦੀ ਬਿਮਾਰੀ ਦਾ ਇਲਾਜ ਕੀਤਾ । ਇੱਕ ਹਫਤੇ ਵਿਚ ਹੀ ਪਰਮਿੰਦਰ ਸਿੰਘ ਦੇ ਲੀਵਰ ਦੀ ਪੱਸ ਵਾਲੀ ਖਤਰਨਾਕ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਕੇ ਤੰਦਰੁਸਤ ਕਰ ਦਿੱਤਾ । ਜ਼ਿਲ੍ਹਾ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਕੁਲਦੀਪ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਸਟਾਫ਼ ਅਤੇ ਡਾ. ਪ੍ਰਿਤਪਾਲ ਸਿੰਘ ਸਿੰਘ ਐਮ ਐਸ (ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਦਾ ਵਧੀਆ ਇਲਾਜ ਕਰਕੇ ਨਵਾਂ ਜੀਵਨ ਪ੍ਰਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਹੁਣ ਪਰਮਿੰਦਰ ਸਿੰਘ ਆਪਣਾ ਰੋਜ਼ਾਨਾ ਜੀਵਨ ਦੇ ਸਾਰੇ ਕੰਮ ਕਾਜ ਖੁਦ ਨਾਲ ਕਰ ਰਹੇ ਅਤੇ ਬਿਮਾਰੀ ਤੋਂ ਵੀ ਪੱਕਾ ਛੁਟਕਾਰਾ ਚੁੱਕਾ ਹੈ। ਇਸ ਮੌਕੇ ਗੱਲਬਾਤ ਕਰਦੇ ਡਾ. ਪ੍ਰਿਤਪਾਲ ਸਿੰਘ ਐਮ.ਐਸ. (ਲੈਪਰੋਸਕੋਪਿਕ ਅਤੇ ਜਰਨਲ ਸਰਜਨ) ਨੇ ਦੱਸਿਆ ਕਿ ਸਾਡੇ ਦਿਨੋ ਦਿਨ ਬਦਲ ਰਹੇ ਰਹਿਣ ਸਹਿਣ ਜਾਂ ਖਾਣ ਪੀਣ ਦੇ ਗਲਤ ਤਰੀਕਿਆਂ ਕਰਕੇ ਲੋਕ ਬਿਮਾਰ ਹੁੰਦੇ ਹਨ, ਨਾਲ ਹੀ ਉੱਥੇ ਸਹੀ ਡਾਇਗਨੋਜ਼ ਤੇ ਸਹੀ ਇਲਾਜ ਨਾ ਮਿਲਣ ਕਰਕੇ, ਮਾਮੂਲੀ ਜਿਹੀ ਬਿਮਾਰੀ ਵੀ ਵੱਡੀ ਅਤੇ ਸਰੀਰ ਲਈ ਜਾਨ ਲੇਵਾ ਬਣ ਜਾਂਦੀ ਹੈ। ਇਸ ਲਈ ਕਿਸੇ ਵੀ ਬਿਮਾਰੀ ਵਾਲੀ ਹਾਲਤ ਵਿਚ ਸਮੇਂ ਸਿਰ, ਡਾਕਟਰ ਸਾਹਿਬਾਨ ਤੋਂ ਆਪਣਾ ਸਹੀ ਡਾਇਗਨੋਜ਼ ਕਰਕੇ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਡਾ. ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਆਈ.ਸੀ.ਯੂ, ਵੈਂਟੀਲੇਟਰ, ਮਾਡੂਲਰ ਅਪਰੇਸ਼ਨ ਥੀਏਟਰ ਅਤੇ ਕਾਰਡੀਅਕ ਮੋਨੀਟਰ, ਅਲਟਰਾ ਸਾਊਂਡ ਸਕੈਨ, ਡਿਜਟੀਟਲ ਐਕਸਰੇ , ਸੀ ਟੀ ਸਕੈਨ, ਆਧੁਨਿਕ ਪੈਥ ਲੈਬ ਅਤੇ ਹੋਰ ਨਵੀਨਤਮ ਉਪਕਰਨਾਂ ਦਾ ਵਿਸ਼ੇਸ਼ ਪ੍ਰਬੰਧ ਹੈ ਜਿਸ ਨਾਲ ਮਰੀਜਾਂ ਦੀ ਵਧੀਆ ਜਾਂਚ ਹੁੰਦੀ ਹੈ ਅਤੇ ਤੇਜ਼ੀ ਨਾਲ ਬਿਮਾਰੀ ਦਾ ਇਲਾਜ ਹੁੰਦਾ ਹੈ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਸੁਪਰਡੈਂਟ, ਹਸਪਤਾਲ ਨਰਸਿੰਗ ਸਟਾਫ਼ ਅਤੇ ਪਰਮਿੰਦਰ ਸਿੰਘ ਦੇ ਪਰਵਾਰਿਕ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਵੱਲ਼ੋਂ ਆਪਣੇ ਪਰਿਵਾਰ ਨਾਲ ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਪ੍ਰਿਤਪਾਲ ਸਿੰਘ ਐਮ ਐਸ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕਰਨ ਮੌਕੇ ਦੀ ਤਸਵੀਰ