ਮੋਟਾਪੇ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ ਲਈ ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਡਾਈਟੀਸ਼ੀਅਨ ਵਿਭਾਗ

ਮੋਟਾਪੇ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ ਲਈ ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਡਾਈਟੀਸ਼ੀਅਨ ਵਿਭਾਗ
ਬੰਗਾ 14 ਅਕਤੂਬਰ : (                        )
ਇਲਾਕੇ ਲੋਕਾਂ ਨੂੰ ਸਿਹਤਮੰਦ ਰੱਖਣ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਅਹਿਮ ਰੋਲ ਅਦਾ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਡਾਈਟੀਸ਼ੀਅਨ ਵਿਭਾਗ ਮੋਟਾਪੇ ਦੀ ਬਿਮਾਰੀ ਦੇ ਵਾਲੇ ਲੋਕਾਂ ਅਤੇ ਪਤਲੇ ਲੋਕਾਂ ਲਈ  ਤੰਦਰੁਸਤੀ ਦਾ ਕੇਂਦਰ ਬਣ ਰਿਹਾ ਹੈ ।  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਡਾਈਟੀਸ਼ੀਅਨ ਵਿਭਾਗ ਵੱਲੋਂ ਖਾਣ¸ਪੀਣ ਦੇ ਤਰੀਕਿਆਂ ਨੂੰ ਸਹੀ ਕਰਕੇ ਮੋਟਾਪਾ, ਸ਼ੂਗਰ ਅਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਨੂੰ ਲੋਕਾਂ/ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਮਾਹਿਰ ਡਾਈਟੀਸ਼ੀਅਨ ਮੈਡਮ ਰੌਣਿਕਾ ਕਾਹਲੋ ਵੱਲੋਂ ਬੀਤੇ ਦਿਨੀ ਅਨੇਕਾਂ ਮੋਟਾਪੇ ਦੀ ਬਿਮਾਰੀ ਦੇ ਸ਼ਿਕਾਰ ਅਤੇ ਪਤਲੇ ਸਰੀਰ ਦੇ ਲੋਕਾਂ/ਮਰੀਜ਼ਾਂ ਦਾ ਖਾਣ¸ਪੀਣ ਦੇ ਢੰਗ ਨੂੰ ਸਹੀ ਡਾਈਟ ਪਲੈਨ ਅਨੁਸਾਰ ਦਰੁਸਤ ਕਰਕੇ ਸਿਹਤਮੰਦ ਕੀਤਾ ਗਿਆ ਹੈ ।  ਮੈਡਮ ਰੋਣਿਕਾ ਕਾਹਲੋਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਈਟੀਸ਼ੀਅਨ ਵਿਭਾਗ ਵਿਚ ਨੇੜਲੇ ਪਿੰਡ ਤੋਂ ਦੋ ਬੱਚਿਆਂ ਦੀ ਮਾਤਾ 36 ਸਾਲਾ ਅਮਨਜੋਤ ਕੌਰ ਆਪਣੇ ਦਿਨੋ¸ਦਿਨ ਵੱਧਦੇ ਮੋਟਾਪੇ ਦੇ ਇਲਾਜ ਲਈ  ਆਏ ਸਨ । ਹੁਣ ਉਹਨਾਂ ਦਾ ਦੋ ਮਹੀਨੇ ਵਿਚ ਸਹੀ ਡਾਈਟ ਪਲੈਨ ਨਾਲ ਕੀਤੇ ਇਲਾਜ ਨਾਲ 11  ਕਿਲੋ ਭਾਰ ਘਟਿਆ ਹੈ ।  ਡਾਈਟੀਸ਼ੀਅਨ ਵਿਭਾਗ ਵਿਚ ਚੈੱਕਅੱਪ ਲਈ ਆਏ 47 ਸਾਲਾ ਕੁਲਵੀਰ ਰਾਮ ਨੇ ਦੱਸਿਆ ਕਿ ਵਿਦੇਸ਼ ਵਿਚ ਨੌਕਰੀ ਕਰਨ ਮੌਕੇ ਉਸ ਦਾ ਭਾਰ ਇੱਕ ਕੁਵਿੰਟਲ ਤੋਂ ਵੀ ਜ਼ਿਆਦਾ ਹੋ ਗਿਆ ਸੀ । ਜਿਸ ਨਾਲ ਉਸ ਨੂੰ ਚੱਲਣ ਫਿਰਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ । ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਡਾਈਟੀਸ਼ੀਅਨ ਵਿਭਾਗ ਵਿਚ ਆਏ ਤਾਂ ਇੱਥੋ ਮਿਲੇ ਡਾਈਟ ਪਲੈਨ ਨਾਲ ਪਹਿਲੇ ਮਹੀਨੇ ਵਿਚ ਹੀ 5 ਕਿਲੋ ਘਟਾ ਲਿਆ ਹੈ। ਉਹ ਹੁਣ ਆਪਣਾ ਭਾਰ 70 ਕਿਲੋਗ੍ਰਾਮ ਕਰ ਲਵੇਗਾ ਅਤੇ ਪੂਰੀ ਤਰ੍ਹਾਂ ਫਿੱਟ ਹੋਵੇਗਾ।  ਜਦ ਕਿ 21 ਸਾਲ ਮਨਪ੍ਰੀਤ ਕੌਰ ਫਗਵਾੜਾ ਜਿਸ ਦਾ ਸਿਰਫ 28 ਕਿਲੋ ਭਾਰ ਸੀ ਦਾ ਡਾਈਟਸ਼ੀਅਨ ਵਿਭਾਗ ਦੇ ਵਧੀਆ ਡਾਈਟ ਪਲੈਨ  ਨਾਲ ਡੇਢ ਮਹੀਨੇ ਵਿਚ ਵੱਧ ਕੇ 35 ਕਿਲੋਗ੍ਰਾਮ ਹੋਇਆ ਹੈ ।  ਇਸੇ ਤਰ•ਾਂ 18 ਸਾਲ ਉਮਰ ਦੀ ਪ੍ਰਿਆ ਨੇ ਆਪਣੇ ਲੋੜ ਤੋਂ ਜ਼ਿਆਦਾ ਭਾਰ ਨੂੰ ਸਿਰਫ ਦੋ ਮਹੀਨੇ ਦੀ ਡਾਈਟ ਪੈਲੇਨ ਅਨੁਸਾਰ ਸਹੀ ਖਾਣ ਪੀਣ ਰੱਖਕੇ 12 ਕਿਲੋ ਭਾਰ ਘਟਾਇਆ ਗਿਆ ਹੈ। ਉੁੱਥੇ ਸਿਰਫ ਦੋ ਮਹੀਨੇ ਵਿਚ ਇੱਕ ਹੋਰ ਮਰੀਜ਼ ਸਰਬਜੀਤ ਕੌਰ ਨੇ  ਆਪਣੇ ਕੁੱਲ ਭਾਰ ਦਾ 15 ਪ੍ਰਤੀਸ਼ਤ ਭਾਰ ਘਟਾਇਆ ਹੈ । ਡਾਈਟੀਸ਼ੀਅਨ ਮੈਡਮ ਰੋਨਿਕਾ ਕਾਹਲੋ ਨੇ ਦੱਸਿਆ ਨੂੰ ਮਨੁੱਖੀ ਸਰੀਰ ਵਿਚ ਜ਼ਿਆਦਾ ਮੋਟਾਪਾ ਅਤੇ ਜ਼ਿਆਦਾ ਪਤਲਾ ਹੋਣ ਨਾਲ ਸਰੀਰ ਨੂੰ ਕਈ ਤਰ•ਾਂ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ। ਜਿਵੇਂ ਕਿ ਮੋਟਾਪੇ ਨਾਲ ਸ਼ੂਗਰ, ਕਿਡਨੀ, ਦਿਲ, ਕੈਂਸਰ, ਬਲੱਡ ਪ੍ਰੈਸ਼ਰ ਅਤੇ ਬਿਮਾਰੀਆਂ ਲੱਗ ਸਕਦੀਆਂ ਹੋ ਸਕਦੀਆਂ ਹਨ ਅਤੇ ਸਰੀਰ ਦੇ ਜ਼ਿਆਦਾ ਪਤਲੇ ਹੋਣ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਘਾਟ, ਕੈਲਸ਼ੀਅਮ ਦੀ ਘਾਟ, ਸਰੀਰ ਦੀ ਕੰਮਜ਼ੋਰੀ ਹੋਣਾ, ਨਾੜਾਂ ਦੀ ਕੰਮਜ਼ਰੀ ਅਤੇ ਬਿਮਾਰੀ ਨਾਲ ਲੜਨ ਦੀ ਸਰੀਰ ਦੀ ਸਮਰੱਥਾ ਘੱਟ ਜਾਂਦੀ ਹੈ। ਜਿਸ ਦਾ ਬੁਰਾ ਅਸਰ ਸਾਡੇ ਸਰੀਰ ਦੇ ਦੂਜੇ ਅੰਗਾਂ ਤੇ ਪੈਂਦਾ ਹੈ ਅਤੇ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਮੌਕੇ ਡਾਈਟੀਸ਼ੀਅਨ ਦੀ ਸਲਾਹ ਅਨੁਸਾਰ ਸਹੀ ਭੋਜਨ ਖਾਣ ਨਾਲ ਮਨੁੱਖੀ ਸਰੀਰ ਜਲਦੀ ਤੰਦਰੁਸਤ ਹੁੰਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ ।  ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾਈਟੀਸ਼ੀਅਨ ਮੈਡਮ ਰੌਨਿਕਾ ਕਾਹਲੋਂ ਅਤੇ ਮਹਿੰਦਰਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਡਾਈਟੀਸ਼ੀਅਨ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਮਰੀਜ਼  ਨੂੰ ਡਾਈਟ ਪਲੈਨ ਡਾਈਟ ਬਾਰੇ ਜਾਣਕਾਰੀ ਦੇਣ ਮੌਕੇ ਡਾਈਟਸ਼ੀਅਨ ਮੈਡਮ ਰੌਣਿਕਾ ਕਾਹਲੋ