ਸੱਪ ਦੀ ਡੱਸੀ ਕੌਮੀ ਕਬੱਡੀ ਖਿਡਾਰਨ ਦੀ ਜਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਚਾਈ ਗਈ

 ਸੱਪ ਦੀ ਡੱਸੀ ਕੌਮੀ ਕਬੱਡੀ ਖਿਡਾਰਨ ਦੀ ਜਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਚਾਈ ਗਈ

ਕੌਮੀ ਖਿਡਾਰਨ ਨੂੰ ਬਚਾਉਣ ਲਈ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਕੀਤਾ ਇਲਾਜ
ਬੰਗਾ : 12 ਸਤੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੀ ਡੱਸੀ ਗੰਭੀਰ ਹਾਲਤ ਵਿਚ ਦਾਖਲ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ  ਆਈ.ਸੀ.ਯੂ. ਵਿਚ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਕੇ ਜਾਨ ਬਚਾਏ ਜਾਣ ਦਾ ਸਮਾਚਾਰ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਇਰੈਕਟਰ ਡਾ. ਐੱਸ ਐੱਸ ਗਿੱਲ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ  ਮੀਡੀਆ ਨਾਲ ਗੱਲਬਾਤ ਕਰਦੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਬਹੁਤ ਨਾਜ਼ੁਕ ਹਾਲਤ ਵਿਚ 22 ਸਾਲਾ ਕੌਮੀ ਕਬੱਡੀ ਖਿਡਾਰੀ ਸਤਿੰਦਰਜੀਤ ਕੌਰ ਪੁੱਤਰੀ ਚਮਨ ਲਾਲ ਨੂੰ ਹਸਪਤਾਲ ਦੀ ਐਮਰਜੈਂਸੀ ਵਿਚ ਪਰਵਾਰ ਵੱਲੋਂ ਲਿਆਂਦਾ ਗਿਆ ਸੀ।  ਮਰੀਜ਼ ਸਤਿੰਦਰਜੀਤ ਕੌਰ ਦੀ ਸੱਪ ਦੇ ਡੱਸੇ ਹੋਣ ਕਰਕੇ ਹੋਈ ਬਹੁਤ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੀ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਵੱਲੋਂ ਡਾਇਗਨੋਜ਼ ਕਰਕੇ ਮਰੀਜ਼ ਦਾ ਆਈ ਸੀ ਯੂ ਵਿਚ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਨਾ ਆਰੰਭ ਕੀਤਾ । ਡਾ ਰੋਹਿਤ ਮਸੀਹ ਵੱਲੋਂ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ  ਤੰਦਰੁਸਤ ਕਰਨ ਲਈ ਵਿਸ਼ੇਸ਼ ਦਵਾਈਆਂ ਵਰਤੀਆਂ ਗਈਆਂ । ਡਾ. ਰੋਹਿਤ ਮਸੀਹ ਅਤੇ ਸਮੂਹ ਆਈ ਸੀ ਯੂ ਤੇ ਐਮਰਜੈਂਸੀ ਸਟਾਫ਼ ਵੱਲੋਂ ਦਿਨ ਰਾਤ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਇਲਾਜ ਕਰਕੇ ਕੌਮੀ ਕਬੱਡੀ ਖਿਡਾਰਨ ਨੂੰ ਤੰਦਰੁਸਤ ਕਰ ਦਿੱਤਾ । ਹੁਣ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਪਣੇ ਪਰਿਵਾਰ, ਆਪਣੇ ਖਿਡਾਰੀ ਸਾਥੀਆਂ ਨਾਲ ਖੁਸ਼ੀ ਭਰਿਆ ਬਤੀਤ ਕਰ ਰਹੀ । ਡਾ. ਐਸ ਐਸ ਗਿੱਲ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 24 ਘੰਟੇ ਹਰ ਤਰ੍ਹਾਂ ਦੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਅਤੇ ਸੱਪ ਦੇ ਡੱਸੇ ਮਰੀਜ਼ਾਂ ਦਾ ਵਧੀਆ ਇਲਾਜ ਅਤੇ ਸਾਂਭ ਸੰਭਾਲ ਕਰਨ ਵਧੀਆ ਐਮਰਜੈਂਸੀ ਸੇਵਾਵਾਂ ਉਪਲਬਧ ਹਨ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ  ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਨੂੰ ਉਸ ਦੀ ਵਧੀਆ ਕਬੱਡੀ ਖੇਡ ਲਈ  ਅਤੇ ਉਸਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ । ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਦੇ ਪਿਤਾ ਜੀ ਸ੍ਰੀ ਚਮਨ ਲਾਲ ਨੇ ਉਨ੍ਹਾਂ ਦੀ ਲਾਡਲੀ ਬੇਟੀ ਸਤਿੰਦਰਜੀਤ ਕੌਰ ਨੂੰ ਤੰਦਰੁਸਤ ਕਰਨ ਲਈ ਹਸਪਤਾਲ ਢਾਹਾਂ ਕਲੇਰਾਂ ਮੈਡੀਕਲ ਮਾਹਿਰ ਡਾ. ਰੋਹਿਤ ਮਸੀਹ ਐਮ ਡੀ (ਮੈਡੀਸਨ) ਅਤੇ ਸਮੂਹ ਮੈਡੀਕਲ ਸਟਾਫ਼  ਦਾ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਨ੍ਹਾਂ ਵੱਲੋਂ  ਬੇਟੀ ਦੇ ਤੰਦਰੁਸਤ ਹੋਣ ਖੁਸ਼ੀ ਵਿਚ ਡਾਕਟਰ ਸਾਹਿਬਾਨ ਅਤੇ ਸਮੂਹ ਸਟਾਫ਼ ਨੂੰ ਮਿਠਾਈ ਵੀ ਵੰਡੀ ਗਈ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ, ਸ. ਵਰਿੰਦਰ ਸਿੰਘ ਬਰਾੜ ਮੁਖੀ ਐਚ ਆਰ ਅਤੇ ਪ੍ਰਬੰਧਕ, ਡਾਕਟਰ ਰੋਹਿਤ ਮਸੀਹ ਐਮ ਡੀ (ਮੈਡੀਸਨ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਮੈਡਮ ਸੋਨੀਆ ਸਿੰਘ ਆਈ ਸੂ ਯੂ ਇੰਚਾਰਜ, ਮੈਡਮ ਗੁਰਪ੍ਰੀਤ ਕੌਰ ਇੰਚਾਰਜ ਐਮਰਜੈਂਸੀ ਅਤੇ ਹੋਰ ਹਸਪਤਾਲ ਸਟਾਫ਼ ਵੀ ਹਾਜ਼ਰ ਸੀ।
 
ਫੋਟੋ ਕੈਪਸ਼ਨ :  ਹਸਪਤਾਲ ਢਾਹਾਂ ਕਲੇਰਾਂ ਵਿਖੇ ਕੌਮੀ ਕਬੱਡੀ ਖਿਡਾਰਨ ਸਤਿੰਦਰਜੀਤ ਕੌਰ ਤੰਦਰੁਸਤ ਹੋਣ ਉਪਰੰਤ ਸ. ਅਮਰਜੀਤ ਸਿੰਘ ਕਲੇਰਾਂ , ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ, ਸ. ਵਰਿੰਦਰ ਸਿੰਘ ਬਰਾੜ ਮੁਖੀ ਐਚ ਆਰ ਅਤੇ ਪ੍ਰਬੰਧਕ, ਡਾਕਟਰ ਰੋਹਿਤ ਮਸੀਹ ਐਮ ਡੀ (ਮੈਡੀਸਨ), ਆਪਣੇ ਪਿਤਾ ਸ੍ਰੀ ਚਮਨ ਲਾਲ ਨਾਲ ਯਾਦਗਾਰੀ ਤਸਵੀਰ ਵਿਚ