ਖੇਡਾਂ ਵਤਨ ਪੰਜਾਬ ਦੀਆਂ- ਬੰਗਾ ਬਲਾਕ ਦੇ ਮੁਕਾਬਲੇ ਸੰਪੂਰਨ

ਬੰਗਾ, 2 ਸਤੰਬਰ, : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪਹਿਲ ਕਦਮੀ 'ਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ 'ਚ ਰਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਨ ਹਿੱਤ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਕਲ੍ਹ ਤੋਂ ਬੰਗਾ ਬਲਾਕ 'ਚ ਸ਼ੁਰੂ ਹੋਏ ਮੁਕਾਬਲੇ ਅੱਜ ਸੰਪੂਰਣ ਹੋ ਗਏ।
ਉਨ੍ਹਾਂ ਦੱਸਿਆ ਕਿ ਬੰਗਾ ਬਲਾਕ ਦੀਆਂ ਖੇਡਾਂ 'ਚ 800 ਦੇ ਕਰੀਬ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕੁੱਝ ਟੀਮਾਂ ਦਾ ਜੋਸ਼ ਅਤੇ ਪ੍ਰਦਰਸ਼ਨ ਏਨਾ ਬੇਹਤਰੀਨ ਸੀ ਕਿ ਉਹ ਸੂਬਾ ਪੱਧਰ 'ਤੇ ਜਿੱਤ ਦੇ ਦਾਅਵੇਦਾਰ ਵੀ ਜਾਪੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲ ਦੇਵੇਗਾ, ਜਿਸ ਨਾਲ ਸੂਬੇ ਦੇ ਖਿਡਾਰੀ ਅਗਲੇ ਸਾਲਾਂ ਵਿੱਚ ਨੈਸ਼ਨਲ/ਇੰਟਰਨੈਸ਼ਨਲ ਖੇਡਾਂ ਵਿੱਚ ਤਮਗਿਆਂ ਦੇ ਦਾਅਵੇਦਾਰ ਬਣਨਗੇ।
ਉਨ੍ਹਾਂ ਬੰਗਾ ਬਲਾਕ ਦੇ ਖੇਡ ਮੁਕਾਬਲਿਆਂ ਦੀ ਕਾਮਯਾਬੀ 'ਚ ਯੋਗਦਾਨ ਪਾਉਣ 'ਤੇ ਗੁਰਦੁਆਰਾ ਡੇਰਾ ਬਾਬਾ ਜਵਾਹਰ ਸਿੰਘ ਝੰਡਾ ਜੀ ਖਟਕੜ ਕਲਾਂ, ਮਾਰਕਫ਼ੈਡ, ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਪਸ਼੍ਰਾਸਨ, ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚਰਨ ਕੰਵਲ ਬੰਗਾ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲਾਂ ਡਾ. ਰਣਜੀਤ ਸਿੰਘ, ਡਾ. ਤਰਸੇਮ ਸਿੰਘ ਭਿੰਡਰ ਤੇ ਹਰਜੀਤ ਸਿੰਘ ਮਾਹਲ ਦੇ ਸਹਿਯੋਗ ਅਤੇ ਮੇਜ਼ਬਾਨੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਖੇਡਾਂ ਦੇ ਪ੍ਰਬੰਧਨ 'ਚ ਲੱਗੇ ਵਿਭਾਗ ਦੇ ਕੋਚਾਂ, ਸਿਖਿਆ ਵਿਭਾਗ ਦੇ ਪੀ ਟੀ ਆਈ ਤੇ ਡੀ ਪੀ ਈ ਤੇ ਵਾਲੰਟੀਅਰਾਂ ਦਾ ਵੀ ਧੰਨਵਾਦ ਜਤਾਇਆ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਨੁਸਾਰ ਬੰਗਾ ਤੋਂ ਬਾਅਦ 3 ਸਤੰਬਰ ਤੋਂ ਬਲਾਕ ਔੜ ਦੇ ਮੁਕਾਬਲੇ ਸ਼ੁਰੂ ਹੋ ਜਾਣਗੇ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਅਤੇ ਮਾਈ ਭਾਗੋ ਕਬੱਡੀ ਅਕੈਡਮੀ, ਜਗਤਪੁਰ ਵਿਖੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲਿਆਂ ਦੇ ਦੂਜੇੇ ਦਿੰਨ ਅੱਜ ਕਰੀਬ 550 ਖਿਡਾਰੀਆਂ ਨੇ ਭਾਗ ਲਿਆ। ਜ਼ਿਲਾ ਖੇਡ ਅਫ਼ਸਰ ਅਨੁਸਾਰ ਦੂਸਰੇ ਦਿਨ ਦੇ ਵੱਖ-ਵੱਖ ਖੇਡ ਮੁਕਾਬਲਿਆਂ ਦਾ ਨਤੀਜਾ ਇਸ ਪ੍ਰਕਾਰ ਰਿਹਾ:
        ਰੱਸਾਕਸ਼ੀ ਅੰਡਰ-21 ਲੜਕੇ-ਸੀਨੀਅਰ ਸੈਕੰਡਰੀ ਸਕੂਲ ਢਾਹਾਂ ਦੀ ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਜੈਨ ਮਾਡਲ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿਚ ਫਰਾਲਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਬੱਡੀ 'ਚ ਅੰਡਰ-21 ਵਿੱਚ ਕਬੱਡੀ ਨੈਸ਼ਨਲ ਸਟਾਈਲ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੀ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਗੋਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ। ਅੰਡਰ-14 ਲੜਕੀਆਂ-ਪਿੰਡ ਗੋਬਿੰਦਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-14 ਲੜਕਿਆਂ ਦੀ ਪਿੰਡ ਗੋਬਿੰਦਪੁਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ।
ਸਰਕਲ ਕੱਬਡੀ (ਲੜਕੀਆਂ) ਵਿਚ ਅੰਡਰ-21 ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ, ਬੰਗਾ ਜੇਤੂ ਰਿਹਾ ਜਦਕਿ ਅੰਡਰ-17 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦਾ ਪਹਿਲਾ ਸਥਾਨ ਰਿਹਾ।
ਵਾਲੀਬਾਲ 'ਚ ਅੰਡਰ-17 ਲੜਕੇ ਵਿਚ ਜੈਨ ਮਾਡਲ ਸਕੂਲ ਬੰਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੰਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21ਤੋਂ 40 ਵਿੱਚ ਪਿੰਡ ਖੋਥੜਾ ਨੇ ਪਹਿਲਾ ਸਥਾਨ ਅਤੇ ਹਰਗੋਬਿੰਦ ਕਲੱਬ ਫਰਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ (ਲੜਕੇ) ਵਿਚ ਅੰਡਰ-17 ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਖਾਨਖਾਨਾ ਨੂੰ 2-0 ਨਾਲ ਹਰਾ ਕੇ ਜਿਤ ਪ੍ਰਾਪਤ ਕੀਤੀ। ਪਿੰਡ ਸੂਰਾਪੁਰ ਨੇ ਪਿੰਡ ਖੋਥੜਾਂ ਨੂੰ 1-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-21 ਵਿੱਚ ਪਿੰਡ ਖੋਥੜਾਂ ਨੇ ਪਿੰਡ ਝਿੱਕਾ ਲਧਾਣਾ ਨੂੰ ਹਰਾ ਕਿ ਜਿੱਤ ਪ੍ਰਾਪਤ ਕੀਤੀ।
ਖੋਹ-ਖੋਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਐਥਲੈਟਿਕਸ ਅੰਡਰ-(21ਤੋਂ 40) 100 ਮੀਟਰ ਵਿਚ ਨੀਲਮ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਿ੍ਰਅਕਾ ਦਾਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੀਜੀ ਪੁਜੀਸਨ 'ਤੇ ਕਿਰਨਪ੍ਰੀਤ ਰਹੇ। ਦੌੜ 400 ਮੀਟਰ ਵਿਚ ਅਨੀਤਾ ਰਾਣੀ ਨੇ ਪਹਿਲਾ ਸਥਾਨ, ਪਿ੍ਰੰਅਕਾ ਦਾਸ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਅਤੇ ਜਸਲੀਨ ਜੋਤੀ ਤੀਜੇ ਸਥਾਨ 'ਤੇ ਰਹੇ। ਸ਼ਾਟਪੁਟ ਵਿਚ ਮਨਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਬ੍ਰਹਮਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਸਿੰਘ ਤੀਜੇ ਸਥਾਨ 'ਤੇ ਰਹੇ। ਅੰਡਰ-17 ਲੜਕੇ-100 ਮੀਟਰ ਵਿਚ ਕਿ੍ਰਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸੁਖਰਾਜ ਸਿੰਘ ਰਾਣੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਤੁਸ਼ਾਰ ਦੱਤਾ ਤੀਜੇ ਸਥਾਨ 'ਤੇ ਰਹੇ। ਅੰਡਰ-17 ਲੜਕੇ- 200 ਮੀਟਰ ਵਿਚ ਕਿ੍ਰਸ ਨੇ ਪਹਿਲਾ ਸਥਾਨ, ਤੁਸ਼ਾਰ ਦੱਤਾ ਨੇ ਦੂਜਾ ਸਥਾਨ, ਲਵਪ੍ਰੀਤ ਨੇ ਤੀਜਾ ਸਥਾਨ ਅਤੇ ਅਰਮਾਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਿੱਚ 400 ਮੀਟਰ ਵਿਚ ਕਰਨ ਕੁਮਾਰ ਨੇ ਪਹਿਲਾ ਸਥਾਨ, ਅੰਕਿਤ ਨੇ ਦੂਜਾ ਸਥਾਨ ਅਤੇ ਅਮਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।