ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਆਈ.ਏ ਸਟਾਫ ਵੱਲੋਂ ਭਾਰੀ ਮਾਤਰਾ ਵਿੱਚ 38 ਕਿੱਲੋਂ ਹੈਰੋਇਨ ਕੇਸ ਵਿੱਚ ਹੋਰ ਸਫਲਤਾ ਪ੍ਰਾਪਤ,

 02 ਦੋਸ਼ੀਆਨ ਨੂੰ ਗੁਜਰਾਤ ਤੋਂ ਅਤੇ 01 ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ

ਨਵਾਂਸ਼ਹਿਰ 3 ਸਤੰਬਰ :- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਆਈ.ਏ ਸਟਾਫ ਵੱਲੋਂ ਭਾਰੀ ਮਾਤਰਾ ਵਿੱਚ 38 ਕਿੱਲੋਂ ਹੈਰੋਇਨ ਕੇਸ ਵਿੱਚ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ 02 ਦੋਸ਼ੀਆਨ ਨੂੰ ਗੁਜਰਾਤ ਤੋਂ ਅਤੇ 01 ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ।  ਪੰਜਾਬ ਸਰਕਾਰ ਵੱਲੋਂ ਨਸ਼ਿਆਂ ਸਮੱਗਲਰਾਂ ਦਾ ਜੜ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ. ਇੰਸਪੈਕਟਰ ਜਨਰਲ ਆਫ ਪੁਲਿਸ ਲੁਧਿਆਣਾ ਰੇਂਜ ਲੁਧਿਆਣਾ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀ ਮੁਕੇਸ਼ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਬਾਈਪਾਸ ਨਵਾਂਸ਼ਹਿਰ ਪਿੰਡ ਮਹਾਲੋਂ ਤੋਂ ਇਕ ਟਰੱਕ ਨੰਬਰੀ ਪੀ.ਬੀ. 04 ਵੀ. 6366 ਵਿੱਚੋਂ ਭਾਰੀ ਮਾਤਰਾ ਵਿਚ 38 ਕਿਲੋ ਹੈਰੋਇਨ ਬ੍ਰਾਮਦ ਹੋਣ ਤੋਂ ਬਾਅਦ ਇਸ ਮੁਕੱਦਮਾ ਵਿੱਚ 01 ਦੋਸ਼ੀ ਨੂੰ ਥਾਣਾ ਬਲਾਚੋਰ ਦੇ ਏਰੀਆ ਤੋਂ ਅਤੇ 02 ਹੋਰ ਦੋਸ਼ੀਆ ਨੂੰ ਰਾਜ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਮੁਕੱਦਮਾ ਦੀ ਤਫਤੀਸ਼ ਨੂੰ ਸਫਲਤਾ ਪੂਰਵਕ ਅੱਗੇ ਵਧਾਇਆ ਹੈ।

                 ਇਸ ਸਬੰਧੀ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-08-2022 ਨੂੰ ਐਸ.ਆਈ. ਸੁਰਿੰਦਰ ਸਿੰਘ ਸੀ.ਆਈ.ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਟਰੱਕ ਪੀ.ਬੀ. 04 ਵੀ. 6366 ਵਿੱਚੋਂ ਮਹਾਲੋ ਬਾਈ-ਪਾਸ ਤੋਂ ਭਾਰੀ ਮਾਤਰਾ ਵਿਚ 38 ਕਿਲੋ ਹੈਰੋਇਨ ਬ੍ਰਾਮਦ ਕੀਤੀ ਸੀ ਅਤੇ ਮੋਕਾ ਤੇ ਹੇਠ ਲਿਖੇ 02 ਦੋਸ਼ੀਆਨ ਕੁਲਵਿੰਦਰ ਰਾਮ ਉਰਫ ਕਿੰਦਾ ਪੁੱਤਰ ਤਰਸੇਮ ਲਾਲ ਵਾਸੀ ਮਹਿੰਦਪੁਰ ਥਾਣਾ ਬਲਾਚੌਰ ਤੇ  ਬਿੱਟੂ ਪੁੱਤਰ ਸੋਨੀਆ ਵਾਸੀ ਵਾਰਡ ਨੰਬਰ 05 ਬਲਾਚੋਰ ਥਾਣਾ ਸਿਟੀ ਬਲਾਚੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

        ਇਹਨਾ ਦੋਸ਼ੀਆ ਦੀ ਗ੍ਰਿਫਤਾਰੀ ਤੋਂ ਬਾਅਦ ਮਿਤੀ 29-08-22 ਨੂੰ ਇਸ ਮੁਕੱਦਮਾ ਵਿੱਚ ਲੋੜੀਦੇ ਇੱਕ ਹੋਰ ਦੋਸ਼ੀ ਸੋਮ ਨਾਥ ਉਰਫ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਨੂੰ ਥਾਣਾ ਬਲਾਚੌਰ ਦੇ ਅਧਿਕਾਰ ਖੇਤਰ ਪਿੰਡ ਰੱਕੜਾ ਢਾਹਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਤਫਤੀਸ਼ ਦੌਰਾਨ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ ਕਿੰਦਾ ਨੇ ਆਪਣੀ ਪੁੱਛ-ਗਿੱਛ ਵਿੱਚ ਦੱਸਿਆ ਸੀ ਕਿ ਜਿਨਾ ਵਿਅਕਤੀਆ ਵਲੋਂ ਉਸ ਨੂੰ ਗੁਜਰਾਤ ਭੁਜ ਵਿਖੇ ਹੈਰੋਇਨ ਸਪਲਾਈ ਕੀਤੀ ਗਈ ਹੈ, ਉਹਨਾ ਵਿਅਕਤੀਆਂ ਨੂੰ ਉਸ ਨੇ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਕਹਿਣ ਤੇ 90,000/- ਰੁਪਏ ਦਿੱਤੇ ਸੀ।ਇਸ ਲਈ ਇਸ ਮੁਕੱਦਮਾ ਦੀ ਤਫਤੀਸ਼ ਦੇ ਸਬੰਧ ਵਿੱਚ ਡੀ.ਐਸ.ਪੀ (ਸਥਾਨਿਕ) ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਨਵਾਸ਼ਹਿਰ ਪੁਲਿਸ ਟੀਮ ਨੂੰ ਗੁਜਰਾਤ ਭੇਜਿਆ ਗਿਆ ਸੀ, ਜਿੱਥੇ ਏ.ਟੀ.ਐਸ ਗੁਜਰਾਤ ਦੀ ਮੱਦਦ ਨਾਲ ਇਸ ਟੀਮ ਵਲੋਂ ਮਿਤੀ 01-09-22 ਨੂੰ ਇਸ ਮੁਕੱਦਮਾ ਵਿੱਚ ਹੇਠ ਲਿਖੇ ਲੋੜੀਦੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ:-  ਜੱਟ ਹਮਦਾ ਹਰੁਨ ਪੁੱਤਰ ਜੱਟ ਹਰੁਨ ਨੂਰਮਾਸਦ ਵਾਸੀ 10, ਜੱਟ ਫੈਲਜੂ ਗੋਹਾਰ ਮੋਤੀ ਟਹਿਰਾ ਥਾਣਾ ਸਰੋਵਰ ਜਿਲ੍ਹਾ ਕੱਛ ਗੁਜਰਾਤ ਉਮਰ ਕਰੀਬ 21 ਸਾਲ,  ਜੱਟ ਉਮਰ ਕਮੀਸ਼ਾ ਪੁੱਤਰ ਜੱਟ ਕਮੀਸ਼ਾ ਜਾਮਾਦਾਰ ਵਾਸੀ ਲੱਕੀ ਗੋਹਾਰ ਮੋਤੀ ਟਹਿਰਾ ਥਾਣਾ ਸਰੋਵਰ ਜਿਲ੍ਹਾ ਕੱਛ ਗੁਜਰਾਤ। ਉਮਰ ਕਰੀਬ 30 ਸਾਲ            ਇਹਨਾ ਦੋਸ਼ੀਆਨ ਪਾਸੋਂ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ ਕਿੰਦਾ ਵਲੋਂ ਉਹਨਾ ਨੂੰ ਦਿੱਤੇ 90,000/- ਵਿੱਚੋਂ 77,000/- ਰੁਪਏ ਬ੍ਰਾਮਦ ਕੀਤੇ ਗਏ ਹਨ।ਇਹਨਾ ਉਪਰੋਕਤ ਦੋਸ਼ੀਆ ਨੂੰ ਨਵਾਂਸ਼ਹਿਰ ਪੁਲਿਸ ਦੀ ਟੀਮ ਵਲੋਂ ਗੁਜਰਾਤ ਤੋਂ ਟਰਾਂਜੀਟ ਰਿਮਾਡ ਰਾਹੀ ਨਵਾਸ਼ਹਿਰ ਵਿਖੇ ਮਿਤੀ 02-09-22 ਨੂੰ ਲਿਆਦਾ ਗਿਆ ਹੈ। ਇਹਨਾ ਦੋਸ਼ੀਆ ਦੀ ਮੁੱਢਲ਼ੀ ਪੁੱਛ-ਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਇਹਨਾ ਦੋਸ਼ੀਆਨ ਦੇ ਪਾਕਿਸਤਾਨ ਦੇ ਸਮੱਗਲਰਾ ਨਾਲ ਸਬੰਧ ਹਨ। ਇਹਨਾ ਦੋਸ਼ੀਆਨ ਦਾ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।

            ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਸੋਮ ਨਾਥ ਉਰਫ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਥਾਣਾ ਬਲਾਚੌਰ ਦਾ ਅਪਰਾਧਿਕ ਪਿਛੋਕੜ ਹੈ, ਇਸ ਦੇ ਖਿਲਾਫ ਹੇਠ ਲਿਖੇ ਅਨੁਸਾਰ ਵੱਖ-ਵੱਖ ਜੁਰਮਾ ਦੇ ਮੁਕੱਦਮੇ ਦਰਜ ਹਨ:-

1 ਮੁਕੱਦਮਾ ਨੰਬਰ 42 ਮਿਤੀ 14-02-2006 ਅ/ਧ 341,323,506,349,148,149 ਭ:ਦ ਥਾਣਾ ਬਲਾਚੌਰ 

(ਬਰੀ 13-11-2006)

 

2 ਮੁਕੱਦਮਾ ਨੰਬਰ 153 ਮਿਤੀ 23-09-2007 ਅ/ਧ 353,186, ਭ:ਦ ਥਾਣਾ ਬਲਾਚੌਰ

 (ਬਰੀ 28-04-10)

3 ਮੁਕੱਦਮਾ ਨੰਬਰ 87 ਮਿਤੀ 26-08-2014 ਅ/ਧ 353,186 ਭ:ਦ ਥਾਣਾ ਬਲਾਚੌਰ

 

4 ਮੁਕੱਦਮਾ ਨੰਬਰ 163 ਮਿਤੀ. 02-11-2016 ਅ/ਧ 452,427,506,148,149 ਭ:ਦ 25 ਭ:ਦ, ਅਸਲਾ ਐਕਟ ਭ:ਦ ਥਾਣਾ ਬਲਾਚੌਰ


 width=Virus-free.www.avast.com