ਹੁਸ਼ਿਆਰਪੁਰ 9 ਸਤੰਬਰ: 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਅਤੇ 10 ਤੋਂ 21 ਅਕਤੂਬਰ ਤੱਕ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 12 ਤੋਂ 22 ਸਤੰਬਰ ਤੱਕ ਮਲਟੀਪਰਪਜ਼ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਵੱਖ-ਵੱਖ ਉਮਰ ਵਰਗ ਦੇ ਵਾਲੀਬਾਲ, ਹੈਂਡਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋ-ਖੋ, ਬਾਸਕਿਟਬਾਲ, ਕਿਕ ਬਾਕਸਿੰਗ ਤੇ ਨੈੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੇ ਗਤਕਾ ਮੁਕਾਬਲੇ 17 ਤੋਂ 18 ਸਤੰਬਰ ਤੱਕ ਬਾਬਾ ਬੂਟਾ ਭਗਤ ਹਾਲ ਨਜ਼ਦੀਕ ਬਾਬਾ ਬੂਟਾ ਭਗਤ ਮੰਦਰ ਦਾਰਾਪੁਰ ਟਾਂਡਾ ਵਿਖੇ, ਐਥਲੈਟਿਕਸ ਤੇ ਪੈਰਾ ਐਥਲੈਟਿਕਸ 13 ਤੋਂ 16 ਸਤੰਬਰ ਤੱਕ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿਖੇ, ਵੇਟਲਿਫਟਿੰਗ 19 ਸਤੰਬਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹਰੀਵਾਲ ਵਿਖੇ, ਕੁਸ਼ਤੀ 19 ਤੋਂ 22 ਸਤੰਬਰ ਤੱਕ ਇਨਡੋਰ ਸਟੇਡੀਅਮ ਹੁਸ਼ਿਆਰਪੁਰ, ਬਾਕਸਿੰਗ ਤੇ ਜੂਡੋ 13 ਤੋਂ 18 ਸਤੰਬਰ ਤੱਕ ਇਨਡੋਰ ਸਟੇਡੀਅਮ ਹੁਸ਼ਿਆਰਪੁਰ, ਬੈਡਮਿੰਟਨ 12 ਤੋਂ 22 ਸਤੰਬਰ ਤੱਕ ਇਨਡੋਰ ਸਟੇਡੀਅਮ ਹੁਸ਼ਿਆਰਪੁਰ, ਤੈਰਾਕੀ 18 ਸਤੰਬਰ ਨੂੰ ਸਵੀਮਿੰਗ ਪੂਲਸ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਖੇ, ਹਾਕੀ 13 ਤੋਂ 22 ਸਤੰਬਰ ਤੱਕ ਸਰਕਾਰੀ ਕਾਲਜ ਗਰਾਊਂਡ ਰੇਲਵੇ ਮੰਡੀ ਹੁਸ਼ਿਆਰਪੁਰ, ਲਾਅਨ ਟੈਨਿਸ ਤੇ ਟੇਬਲ ਟੈਨਿਸ 20 ਤੋਂ 22 ਸਤੰਬਰ ਤੱਕ ਮਲਟੀਪਰਪਜ਼ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ,ਫੁੱਟਬਾਲ 12 ਤੋਂ 22 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਅਤੇ ਪਾਵਰ ਲਿਫਟਿੰਗ 21 ਸਤੰਬਰ ਨੂੰ ਸਹੋਤਾ ਫਿਟਨੈਸ ਨਜ਼ਦੀਕ ਏ.ਜੀ. ਸਿਨੇਮਾ ਬੱਡੋਆਣ, ਸੈਲਾ ਖੁਰਦ ਗੜ੍ਹਸ਼ੰਕਰ ਵਿਖੇ ਕਰਵਾਏ ਜਾਣਗੇ।