ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਇਥੇ ਇਕ ਦਰਦਨਾਕ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਨਗਰ ਨਿਗਮ ਨੇ ਗਊਸ਼ਾਲਾ ਦਾ ਰੱਖ ਰਖਾਅ ਸ੍ਰੀ ਰਾਧਾ-ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਹਵਾਲੇ ਕਰ ਦਿੱਤਾ ਸੀ, ਜਿਸ ਦੀ 50 ਮੈਂਬਰੀ ਟੀਮ ਨੇ ਚਾਰ ਸਾਲਾਂ 'ਚ ਗਊਸ਼ਾਲਾ ਨੂੰ ਸੂਬੇ ਦੀਆਂ ਅੱਵਲ ਦਰਜੇ ਦੀਆਂ ਗਊਸ਼ਾਲਾਵਾਂ ਵਿੱਚ ਸ਼ੁਮਾਰ ਕਰ ਦਿੱਤਾ ਹੈ। ਸਮਾਗਮ ਦੌਰਾਨ ਸ੍ਰੀ ਰਾਧਾ-ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਸੰਸਥਾਪਕ ਅਨੀਸ਼ ਮੰਗਲਾ ਨੇ ਦੱਸਿਆ ਕਿ ਜਲਦੀ ਹੀ ਉਹ ਗਊਸ਼ਾਲਾ 'ਚ ਨਵੀਂ ਮਸ਼ੀਨ ਲਗਾਕੇ ਗਊ ਵੰਸ਼ ਦੇ ਗੋਬਰ ਤੋਂ ਲੱਕੜ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇਥੇ 330 ਗਾਵਾਂ 'ਤੇ ਰੋਜ਼ਾਨਾ ਕਰੀਬ 25 ਹਜ਼ਾਰ ਰੁਪਏ ਖਰਚ ਆਉਂਦੇ ਹਨ।
ਇਸ ਮੌਕੇ ਗਊਸ਼ਾਲਾ 'ਚ ਬਣਾਏ ਗਏ ਮੰਦਰ 'ਚ ਭਗਵਾਨ ਸ੍ਰੀ ਰਾਧਾ-ਕ੍ਰਿਸ਼ਨ ਦੀ ਮੂਰਤੀ ਸਥਾਪਤ ਕੀਤੀ ਗਈ ਜਿਸ ਦੀ ਮੂਰਤੀ ਸਥਾਪਨਾ ਦੀ ਰਸਮ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਨਗਰ ਨਿਗਮ ਦੀ ਇਸ ਮੁਹਿੰਮ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ, ਕਿਉਂਕਿ ਜੇਕਰ ਸ਼ਹਿਰ ਦਾ ਹਰੇਕ ਘਰ ਆਪਣੇ ਘਰ ਦੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਜ਼ਿੰਮੇਵਾਰੀ ਨਿਭਾਏਗਾ ਤਾਂ ਸਾਡਾ ਪਟਿਆਲਾ ਸ਼ਹਿਰ ਵੀ ਦੇਸ਼ ਦੇ ਸਭ ਤੋਂ ਜ਼ਿਆਦਾ ਸਵੱਛ ਸ਼ਹਿਰਾਂ ਵਿੱਚ ਸ਼ੁਮਾਰ ਹੋ ਸਕੇਗਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਗਊ ਸੇਵਾ ਕਮਿਸ਼ਨਰ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਲੋਕ ਸਭਾ ਮੈਂਬਰ ਦੇ ਨਿੱਜੀ ਸਕੱਤਰ ਸ. ਬਲਵਿੰਦਰ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਪੂਨਮ ਦੀਪ ਕੌਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਅਨਿਲ ਮੰਗਲਾ, ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਅਨੁਜ ਖੌਸਲਾ, ਸ੍ਰੀ ਨਰੇਸ਼ ਦੁੱਗਲ, ਸ੍ਰੀ ਅਤੁੱਲ ਜੋਸ਼ੀ, ਹਰੀਸ਼ ਨਾਗਪਾਲ ਗਿੰਨੀ, ਨਿਖਿਲ ਬਾਤਿਸ਼ ਸ਼ੇਰੂ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਸੋਨੂੰ ਸੰਗਰ, ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਸੰਸਥਾਪਕ ਅਨੀਸ਼ ਮੰਗਲਾ, ਸੰਮਤੀ ਪ੍ਰਧਾਨ ਸੁਰਿੰਦਰ ਜਿੰਦਲ, ਜਨਰਲ ਸਕੱਤਰ ਪ੍ਰਵੀਨ ਸ਼ਰਮਾ, ਚੇਅਰਮੈਨ ਵਿਨੋਦ ਬਾਂਸਲ, ਸਰਪ੍ਰਸਤ ਖੁਸ਼ੀ ਰਾਮ ਸ਼ਰਮਾ, ਹੰਸ ਰਾਜ ਗੋਇਲ, ਮਨੋਜ ਗਰਗ, ਨੰਦੀ ਵਰਮਾ, ਅਨਿਲ ਗਰਗ, ਨਰਿੰਦਰ ਮਿੱਤਲ, ਜਤਿੰਦਰ ਗਰਗ, ਸਾਹਿਲ ਵਰਮਾ, ਰਾਕੇਸ਼ ਮਿੱਤਲ, ਰਾਕੇਸ਼ ਗੋਇਲ, ਨਰੇਸ਼ ਬਾਂਸਲ, ਰਾਜੇਸ਼ ਸ਼ਰਮਾ, ਗੁਰਿੰਦਰ ਸਿੰਘ, ਰਮੇਸ਼ ਮਲਹੋਤਰਾ, ਓਮ ਪ੍ਰਕਾਸ਼, ਰਮੇਸ਼ ਸ਼ਰਮਾ, ਨਵੀਨ ਗੁਪਤਾ, ਅਨੀਸ਼ ਬਾਂਸਲ, ਬਿੰਦੂ ਬਾਲਾ, ਸੰਜੀਵ ਸਿੰਗਲਾ, ਅਸ਼ੋਕ ਗੁਪਤਾ, ਮੁਕੇਸ਼ ਖੁੱਲਰ, ਵਿਵੇਕ ਜੋਸ਼ੀ ਵੀ ਮੌਜੂਦ ਸਨ।
ਕੈਪਸ਼ਨ - ਪਟਿਆਲਾ - ਚੌਰਾ ਰੋਡ 'ਤੇ ਸਥਿਤ ਨਗਰ ਨਿਗਮ ਦੀ ਗਊਸ਼ਾਲਾ 'ਚ ਨਵੇਂ ਬਣੇ ਗਏ ਸ਼ੈਡਾਂ ਦਾ ਉਦਘਾਟਨ ਕਰਦੇ ਹੋਏ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਹੋਰ