ਪਟਿਆਲਾ, 20 ਅਪ੍ਰੈਲ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਪਸ਼ੂਆਂ ਨੂੰ ਅੱਤਿਆਚਾਰ ਤੋਂ ਬਚਾਉਣ ਲਈ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਨਾਮ ਦੀ ਸੋਸਾਇਟੀ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਦੇ ਚੇਅਰਪਰਸਨ ਡਿਪਟੀ ਕਮਿਸ਼ਨਰ ਅਤੇ ਸਕੱਤਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਹਨ। ਇਸ ਸੋਸਾਇਟੀ ਨੂੰ ਚਲਾਉਣ ਵਾਸਤੇ ਆਮ ਮੈਂਬਰਾਂ ਅਤੇ ਜੀਵਨ ਭਰ ਮੈਂਬਰਾਂ ਨੂੰ ਸ਼ਾਮਲ ਕੀਤੇ ਜਾਣਾ ਹੈ, ਜੋ ਵਿਅਕਤੀ ਪਸ਼ੂਆਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਹ ਮੈਂਬਰ ਬਣ ਸਕਦੇ ਹਨ। ਸੋਸਾਇਟੀ ਮੈਂਬਰਾਂ ਨੂੰ ਸੋਸਾਇਟੀ ਦੇ ਮੰਤਵ ਪ੍ਰਾਪਤ ਕਰਨ ਲਈ ਸੋਸਾਇਟੀ ਦੇ ਬਾਈ-ਲਾਅਜ਼ ਦੀ ਪਾਲਣਾ ਕਰਨੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਂਬਰਸ਼ਿਪ ਲਿਖਤੀ ਅਰਜ਼ੀ ਰਾਹੀਂ ਦਾਖਲ ਕੀਤੀ ਜਾ ਸਕਦੀ ਹੈ। ਸੋਸਾਇਟੀ ਦੇ ਮੈਂਬਰ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਉਸ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ। ਸੋਸਾਇਟੀ ਦੇ ਮੈਂਬਰ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਗੇ। ਸੋਸਾਇਟੀ ਦੀ ਮੀਟਿੰਗ ਵਿੱਚ ਮੈਂਬਰ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਭਾਗ ਨਹੀਂ ਲੈਣਗੇ। ਆਮ ਮੈਂਬਰ ਦੀ ਦਾਖਲਾ ਫ਼ੀਸ ਵਜੋਂ ਯਕਮੁਸ਼ਤ 100/-ਰੁਪਏ ਅਤੇ ਸਾਲਾਨਾ ਫ਼ੀਸ 200/-ਰੁਪਏ ਹੋਵੇਗੀ। ਜੀਵਨ ਭਰ ਮੈਂਬਰਸ਼ਿਪ ਦੀ ਫ਼ੀਸ 10,000/-ਰੁਪਏ ਹੋਵੇਗੀ।
ਸਾਕਸ਼ੀ ਸਾਹਨੀ ਨੇ ਦੱਸਿਆ ਜੋ ਵੀ ਵਿਅਕਤੀ ਮੈਂਬਰ ਬਣਨ ਦੇ ਚਾਹਵਾਨ ਹੋਣ, ਉਹ ਤੁਰੰਤ ਨੇੜੇ ਦੇ ਸਿਵਲ ਵੈਟਰਨਰੀ ਹਸਪਤਾਲ ਜਾਂ ਸਿਵਲ ਵੈਟਰਨਰੀ ਡਿਸਪੈਂਸਰੀ ਨਾਲ ਸੰਪਰਕ ਕਰਕੇ ਆਪਣੀ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ। ਇਹ ਬਹੁਤ ਹੀ ਨੋਬਲ ਕਾਰਜ ਹੈ, ਕਿਉਂਕਿ ਬੇ-ਜ਼ੁਬਾਨ ਪਸ਼ੂਆਂ ਤੇ ਅੱਤਿਆਚਾਰ ਨੂੰ ਰੋਕਣ ਵਾਸਤੇ ਇਹ ਵਿਲੱਖਣ ਉਪਰਾਲੇ ਕੀਤੇ ਜਾ ਰਹੇ ਹਨ।