-ਨਵੇਂ ਬੱਸ ਅੱਡੇ ਦਾ ਜਲਦ ਉਦਘਾਟਨ ਕਰਨਗੇ ਮੁੱਖ ਮੰਤਰੀ-ਹਡਾਣਾ
ਪਟਿਆਲਾ, 1 ਅਪ੍ਰੈਲ: ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਮੁੱਖ
ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਵਿਕਾਸ ਕਾਰਜਾਂ ਅਤੇ ਹੋਰ ਵੱਖ-ਵੱਖ ਮੁੱਦਿਆਂ
ਉਤੇ ਗੱਲਬਾਤ ਕੀਤੀ ਹੈ।ਉਨ੍ਹਾਂ ਇਸ ਮੁਲਾਕਾਤ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ
ਸਰਕਾਰ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਉਤੇ ਲਿਜਾਣ ਲਈ ਬਿਹਤਰ ਢੰਗ ਨਾਲ ਸ਼ਹਿਰਾਂ ਅਤੇ
ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ।
ਚੇਅਰਮੈਨ ਹਡਾਣਾ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਦੇ ਨਵੇਂ ਬੱਸ ਅੱਡੇ ਸਮੇਤ ਸਨੌਰ
ਇਲਾਕੇ ਨੂੰ ਰੰਗਲੇ ਪੰਜਾਬ ਤਹਿਤ ਨਵੀ ਦਿਖ ਦੇਣ ਬਾਰੇ ਅਤੇ ਪਟਿਆਲੇ ਵਿੱਚ ਚੱਲ ਰਹੇ
ਹੋਰਨਾਂ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਬੱਸ
ਅੱਡੇ ਦਾ ਕੰਮ 95 ਪ੍ਰਤੀਸ਼ਤ ਤੋਂ ਵਧੇਰੇ ਮੁਕੰਮਲ ਹੈ ਅਤੇ ਵਰਕਸ਼ਾਪ ਦਾ ਕੰਮ 70 ਫੀਸਦੀ
ਮੁਕਮੰਲ ਹੋ ਗਿਆ ਹੈ। ਉਹਨਾਂ ਕਿਹਾ ਕਿ 60.67 ਕਰੋੜ ਦੀ ਲਾਗਤ ਨਾਲ ਕਰੀਬ 8.51 ਏਕੜ
ਰਕਬੇ 'ਚ ਬਣ ਰਹੇ ਅਤਿ ਆਧੁਨਿਕ ਸਹੂਲਤਾ ਨਾਲ ਲੈਸ ਇਸ ਨਮੂਨੇ ਦੇ ਬੱਸ ਅੱਡੇ ਦੇ ਚਲ
ਰਹੇ ਕੰਮ ਬਾਰੇ ਮੁੱਖ ਮੰਤਰੀ ਮਾਨ ਨਾਲ ਖੁੱਲ ਕੇ ਗੱਲਬਾਤ ਹੋਈ ਅਤੇ ਉਹ ਜਲਦੀ ਹੀ ਇਸ
ਬੱਸ ਅੱਡੇ ਨੂੰ ਲੋਕਾਂ ਦੇ ਸਮਰਪਿਤ ਕਰਨਗੇ।
ਚੇਅਰਮੈਨ ਹਡਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਰੋਸਾ
ਦਿੱਤਾ ਹੈ ਕਿ ਜੇਕਰ ਹੋਰ ਵੀ ਵਿਕਾਸ ਕਾਰਜਾਂ ਲਈ ਕਿਸੇ ਵੀ ਕਿਸਮ ਦੀ ਲੋੜ ਹੈ ਤਾਂ
ਸਰਕਾਰ ਇਸ ਨੂੰ ਪੂਰਾ ਕਰੇਗੀ। ਇਸ ਤੋਂ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਸਨੌਰ ਇਲਾਕੇ
ਵਿੱਚ ਰੰਗਲੇ ਪੰਜਾਬ ਤਹਿਤ ਚੰਗੇ ਗਰਾਊਂਡ, ਸੜਕਾਂ ਦਾ ਨਿਰਮਾਣ, ਸੀਵਰੇਜ਼, ਪਾਣੀ ਦੀ
ਨਿਕਾਸੀ, ਚੰਗਾ ਬੱਸ ਅੱਡਾ, ਰੁਜਗਾਰ ਦੇ ਸਾਧਨ ਅਤੇ ਹੋਰ ਕਈ ਸਮਸਿੱਆਵਾਂ ਦਾ ਪਹਿਲ ਦੇ
ਆਧਾਰ "ਤੇ ਹੱਲ ਕੀਤਾ ਜਾਵੇਗਾ।
ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ, ਪੀ.ਆਰ.ਟੀ.ਸੀ ਦਾ ਇਹ ਨਵਾਂ ਸਿਰਫ
ਬੱਸ ਅੱਡਾ ਬਨਾਉਣ ਤੱਕ ਸੀਮਿਤ ਨਹੀ ਹੋਵੇਗੀ ਸਗੋਂ ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ
ਇਸ ਅਦਾਰੇ ਨੂੰ ਪੁਰਾਣੀਆਂ ਸਰਕਾਰਾਂ ਵਾਂਗ ਘਾਟੇ ਦਾ ਅਦਾਰਾ ਲਫਜ ਹਟਾ ਕੇ ਹੋਰ ਵੀ
ਬਿਹਤਰ, ਲੋਕ ਹਿੱਤੂ ਤੇ ਕਮਾਊ ਅਦਾਰਾ ਬਣਾਵੇਗੀ। ਉਨ੍ਹਾਂ ਕਿਹਾਕਿ ਇਸ ਲਈ ਪੂਰਾ
ਅਦਾਰਾ ਤੇ ਇਸ ਦੇ ਅਧਿਕਾਰੀ ਤੇ ਕਰਮਚਾਰੀ ਤਤਪਰਤਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ
ਕਿ ਪੀ. ਆਰ. ਟੀ. ਸੀ. ਦੇ ਬੇੜੇ ਵਿੱਚ 225 ਨਵੀਆਂ ਬੱਸਾਂ ਜਲਦ ਸ਼ਾਮਲ ਹੋਣਗੀਆਂ ਜਿਸ
"ਤੇ ਮੁੱਖ ਮੰਤਰੀ ਨੇ ਖੁਸ਼ੀ ਪ੍ਰਗਟਾਈ ਅਤੇ ਇਸ ਦੇ ਨਾਲ ਹੀ ਅਦਾਰੇ ਵਿੱਚ ਨਵੀ ਭਰਤੀ
ਨੀਤੀ ਉਤੇ ਵੀ ਵਿਚਾਰ ਵਟਾਂਦਰਾ ਕੀਤਾ।
ਚੇਅਰਮੈਨ ਹਡਾਣਾ ਨੇ ਕਿਹਾ ਕਿ ਸਨੌਰ ਇਲਾਕੇ ਵਿੱਚ ਬਹੁਤੇ ਨੌਜਵਾਨ ਬਾਹਰਲੇ ਮੁਲਕਾਂ
ਨੂੰ ਜਾਣ ਲੱਗੇ ਹੋਏ ਹੋਏ ਇਸ ਵਿੱਚ ਸਭ ਤੋਂ ਵੱਡੀ ਘਾਟ ਪਹਿਲੀ ਸਰਕਾਰ ਵੱਲੋਂ ਲੋਕ
ਮਾਰੂ ਨੀਤੀਆਂ ਹਨ ਜਿਸ ਕਾਰਨ ਨੌਜਵਾਨਾਂ ਨੂੰ ਰੁਜਗਾਰ ਨਾ ਮਿਲਣਾ, ਖੇਡਾਂ ਪ੍ਰਤੀ
ਉਤਸਾਹ ਨਾ ਹੋਣਾ, ਸਕੂਲੀ ਬੱਚਿਆਂ ਨੂੰ ਨਿਵੇਕਲੇ ਢੰਗ ਦੀ ਪੜ੍ਹਾਈ ਤੋਂ ਵਾਂਝੇ ਰੱਖਣਾ
ਆਦਿ ਹਨ। ਜਿਸ ਕਾਰਨ ਸਨੌਰ ਇਲਾਕੇ ਨੂੰ ਹੁਣ ਵੀ ਪੱਛੜੀ ਹੋਈ ਕੈਟਾਗਿਰੀ ਵਿੱਚ ਜਾਣਿਆ
ਜਾਂਦਾ ਹੈ ਪਰ ਹੁਣ ਮਾਨ ਸਰਕਾਰ ਵੱਲੋਂ ਪਿੰਡਾ ਨੂੰ ਸ਼ਹਿਰਾਂ ਨਾਲੋਂ ਵਧੀਆ ਦਿੱਖ ਅਤੇ
ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਹੈ। ਇਸ ਸਭ ਲਈ ਮੁੱਖ ਮੰਤਰੀ ਮਾਨ ਨੇ
ਵਿਸ਼ੇਸ਼ ਤੌਰ ਉਤੇ ਕਿਹਾ ਹੈ ਕਿ ਰੰਗਲੇ ਪੰਜਾਬ ਤਹਿਤ ਸਨੌਰ ਇਲਾਕੇ ਵਿੱਚ ਚੰਗੇ ਖੇਡ
ਮੈਦਾਨ ਬਨਾਉਣ ਲਈ ਜਲਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ।
ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਫ਼ਸਲਾਂ ਦੇ ਮੁਆਵਜੇ ਬਾਰੇ ਵੀ
ਚਰਚਾ ਕਰਦਿਆ ਦੱਸਿਆ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫ਼ਸਲਾ ਦੇ
ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਿਸ ਤਹਿਤ
ਪਟਿਆਲਾ ਜ਼ਿਲ੍ਹੇ ਦੇ ਕਿਸੇ ਵੀ ਕਿਸਾਨ ਨੂੰ ਦਫ਼ਤਰਾਂ ਦੇ ਗੇੜੇ ਨਹੀ ਮਾਰਨੇ ਪੈਣਗੇ।
ਇਸ ਤੋਂ ਇਲਾਵਾ ਹੋਰ ਫ਼ਸਲਾਂ ਲਈ ਵੀ ਨਵੇਂ ਫੁਰਮਾਨ ਤਹਿਤ ਨਕਲੀ ਬੀਜ ਬਨਾਉਣ ਵਾਲੀਆਂ
ਕੰਪਨੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਰਣਜੋਧ ਸਿੰਘ ਹਡਾਣਾ ਨੇ ਮੁੱਖ ਮੰਤਰੀ ਮਾਨ ਵੱਲੋਂ ਸ਼ਹਿਰੀ ਵਿਕਾਸ ਤੇ ਚਰਚਾ ਬਾਰੇ ਕਿਹਾ
ਕਿ ਸਰਕਾਰ ਵੱਲੋਂ ਰਜਿਸਟਰੀਆਂ ਕਰਵਾਉਣ ਲਈ 2.5 ਪ੍ਰਤੀਸ਼ਤ ਸਟੈਂਪ ਡਿਊਟੀ ਘਟਾਈ ਗਈ ਸੀ,
ਉਸ ਦੀ ਮਿਆਦ ਨੂੰ ਵੀ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਪਟਿਆਲਾ ਸ਼ਹਿਰ ਦੀਆਂ
ਸੜਕਾਂ, ਦਫ਼ਤਰਾਂ ਦੇ ਕੰਮਾਂ ਨੂੰ ਡਿਜੀਟਲ ਅਤੇ ਪਾਰਦਰਸ਼ੀ ਢੰਗ ਨਾਲ ਛੇਤੀ ਨੇਪਰੇ
ਚਾੜ੍ਹ ਕੇ ਲੋਕਾਂ ਦੇ ਸਮੇਂ ਦੀ ਕਦਰ ਦੀ ਪਹਿਲਕਦਮੀ, ਲੋਕਾਂ ਨੂੰ ਮਿਲਣ ਵਾਲੀਆਂ
ਸਹੂਲਤਾ ਅਤੇ ਹੋਰ ਲੋਕ ਹਿੱਤ ਪੱਖੀ ਫੈਸਲੇ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ
ਕਰਮਚਾਰੀਆਂ ਵੱਲੋਂ ਲਗਾਤਾਰ ਕੰਮ ਕਰਨ ਬਾਰੇ ਵੀ ਚਰਚਾ ਹੋਈ।