ਸਹਿਕਾਰੀ ਸਭਾ ਬਾਹੜੋਵਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਦੀਆਂ ਤਿਆਰੀ ਪੂਰੀਆਂ

ਸਹਿਕਾਰੀ ਸਭਾ ਬਾਹੜੋਵਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਦੀਆਂ ਤਿਆਰੀ ਪੂਰੀਆਂ
ਬੰਗਾ 06 ਅਪਰੈਲ ()  ਜ਼ਿਲ਼ਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਹਿਕਾਰੀ ਸਭਾਵਾਂ ਦੇ ਡੀ ਆਰ ਸ੍ਰੀ ਹਰਪ੍ਰੀਤ ਕੁਮਾਰ ਜੀ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ 11 ਅਪਰੈਲ, 12 ਅਪਰੈਲ ਤੇ 13 ਅਪਰੈਲ ਨੂੰ ਦੀ ਬਾਹੜੋਵਾਲ ਬਹੁਮੰਤਵੀ ਸਹਿਕਾਰੀ ਸਭਾ ਲਿਮ: ਪਿੰਡ ਬਾਹੜੋਵਾਲ ਦੀ ਨਵੀਂ ਪ੍ਰਬੰਧਕ ਕਮੇਟੀ ਵਾਸਤੇ ਚੋਣਾਂ ਕਰਵਾਉਣ ਲਈ ਤਿਆਰੀ ਪੂਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ  ਸਭਾ ਦੇ ਸਕੱਤਰ ਰਾਜਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ।  ਉਹਨਾਂ ਦੱਸਿਆ ਕਿ ਇਹ ਸਭਾ ਤਿੰਨ ਪਿੰਡਾਂ ਦੀ ਸਾਂਝੀ ਹੈ। ਜਿਸ ਲਈ ਪਿੰਡ ਬਾਹੜੋਵਾਲ ਤੋਂ 5 ਮੈਂਬਰ, ਪਿੰਡ ਮਜਾਰੀ ਤੋਂ 4 ਮੈਂਬਰ ਅਤੇ ਪਿੰਡ ਖਟਕੜ ਖੁਰਦ ਤੋ 2 ਮੈਂਬਰ ਚੁਣੇ ਜਾਣਗੇ।  ਸਕੱਤਰ ਰਾਜਵਿੰਦਰ ਸਿੰਘ ਨੇ ਕਿਹਾ ਕਿ ਸਭਾ ਦੀ ਪ੍ਰਬੰਧਕ ਕਮੇਟੀ ਲਈ 11 ਅਪਰੈਲ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਭਾ ਦੇ ਮੁੱਖ ਦਫਤਰ ਪਿੰਡ ਬਾਹੜੋਵਾਲ ਵਿਖੇ ਜਮ੍ਹਾਂ ਹੋਣਗੀਆਂ ਅਤੇ 12 ਅਪਰੈਲ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੀਤੀ ਜਾਵੇਗੀ।  ਪ੍ਰਬੰਧਕ ਕਮੇਟੀ ਲਈ ਵੋਟਾਂ 13 ਅਪਰੈਲ ਨੂੰ ਸਵੇਰੇ 9 ਤੋਂ 1 ਵਜੇ ਤੱਕ ਵੋਟਾਂ ਸਭਾ ਦੇ ਮੁੱਖ ਦਫਤਰ ਪਿੰਡ ਬਾਹੜੋਵਾਲ ਵਿਖੇ ਪੈਣਗੀਆਂ ਅਤੇ ਸ਼ਾਮ 3 ਵਜੇੇ ਨਤੀਜਾ ਐਲਾਨਿਆ ਜਾਵੇਗਾ। ਰਾਜਵਿੰਦਰ ਸਿੰਘ ਸਕੱਤਰ ਸਭਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਭਾ ਤਿੰਨਾਂ ਪਿੰਡਾਂ ਬਾਹੜੋਵਾਲ, ਮਜਾਰੀ ਅਤੇ ਖਟਕੜ ਖੁਰਦ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਸਭਾ ਦਾ ਵੱਧ ਤੋਂ ਲਾਭ  ਸਮੂਹ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।
ਫੋਟੋ : ਸਹਿਕਾਰੀ ਸਭਾ ਬਾਹੜੋਵਾਲ  ਦੇ  ਸਕੱਤਰ ਰਾਜਵਿੰਦਰ ਸਿੰਘ