ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ ਦਾ ਆਯੋਜਨ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ ਦਾ ਆਯੋਜਨ
ਵੱਖ ਸੂਬਿਆਂ ਤੋਂ 300 ਤੋਂ ਵੱਧ ਡੈਲੀਗੇਟਾਂ ਅਤੇ ਵਿਦਿਆਰਥੀ ਨੇ ਕੀਤੀ ਸ਼ਮੂਲੀਅਤ
ਬੰਗਾ : 9 ਅਪਰੈਲ () ਦੁਆਬੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਾਲ 2022 ਵਿਚ ਸਥਾਪਿਤ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਪਹਿਲੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2023 ਦਾ ਆਯੋਜਿਨ ਕੀਤਾ ਗਿਆ। ਇਸ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਅਤੇ ਉਹਨਾਂ ਦਾ ਸਹਿਯੋਗ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਐਸ ਐਸ ਗਿੱਲ ਡਾਇਰੈਕਟਰ ਮੈਡੀਕਲ ਐਜ਼ੂਕੇਸ਼ਨਲ ਅਤੇ ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ,  ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ, ਇੰਜੀ: ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਤੇ ਕਨਵੀਨਰ, ਸ੍ਰੀ ਰਾਜਦੀਪ ਥਿਥਵਾੜ ਪ੍ਰਮੁੱਖ ਸਲਾਹਕਾਰ ਅਧਿਆਪਕ ਅਤੇ ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਨੇ ਦਿੱਤਾ।
  ਇਸ ਉਪਰੰਤ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਭਾਰਤ ਦੇ ਵੱਖ ਸੂਬਿਆਂ ਤੋਂ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਪੁੱਜੇ 300 ਤੋਂ ਵੱਧ ਵੱਖ-ਵੱਖ ਵਿਸ਼ਾ ਮਾਹਿਰਾਂ, ਡੈਲੀਗੇਟਾਂ,  ਪੈਰਾ ਮੈਡੀਕਲ ਅਤੇ ਹੈਲਥ ਕੇਅਰ ਵਰਕਰਾਂ ਅਤੇ ਪੈਰਾ ਮੈਡੀਕਲ ਵਿਦਿਆਰਥੀ ਨੂੰ ਨਿੱਘਾ ਜੀ ਆਇਆਂ ਕਹਿੰਦੇ ਹੋਏ ਮੁੱਖ ਭਾਸ਼ਣ ਦਿੱਤਾ। ਸ. ਕਾਹਮਾ ਨੇ ਪੈਰਾ ਮੈਡੀਕਲ ਸਿੱਖਿਆ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਪੈਰਾ ਮੈਡੀਕਲ ਖੇਤਰ ਲੋਕਾਂ ਨੂੰ ਤੰਦਰੁਸਤ ਰੱਖਣ ਵਿਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਉਹਨਾਂ ਨੇ ਪੈਰਾ ਮੈਡੀਕਲ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਹੋਰ ਵੀ ਉਦਮ ਕਰਨ 'ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿਚ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਲੈਵਲ ਪੈਰਾਮੈਡਿਕ ਮੀਟਾਂ ਕਰਵਾਉਣ ਸਬੰਧੀ ਵੀ ਉਤਸ਼ਾਹਿਤ ਕੀਤਾ।
ਪੈਰਾਮੈਡਿਕ ਮੀਟ 2023 ਦੇ ਸਵੇਰ ਦੇ ਪਹਿਲੇ ਸੈਸ਼ਨ ਵਿਚ ਮੁੱਖ ਬੁਲਾਰਿਆਂ ਡਾ. ਵਿਕਾਸ ਤਿਵਾੜੀ ਪ੍ਰੋਫੈਸਰ ਅਰੋਗਿਅਮ ਮੈਡੀਕਲ ਕਾਲਜ ਰੁੜਕੀ ਯੂ.ਕੇ, ਡਾ. ਜੈਸ਼ਿਰੀ ਕਰੰਨਵਾਲ ਤਿਵਾੜੀ ਪ੍ਰੋਫੈਸਰ ਅਰੋਗਿਅਮ ਮੈਡੀਕਲ ਕਾਲਜ ਰੁੜਕੀ, ਡਾ. ਸੌਰਭ ਗੁਪਤਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਮੈਡਮ ਭਾਵਨਾ ਸੋਲੰਕੀ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਉੱਤਰ ਪ੍ਰਦੇਸ਼, ਮੈਡਮ ਪਿਊਸ਼ੀ ਯਾਦਵ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਅਤੇ ਸ੍ਰੀ ਅਬਦੁੱਲ ਵਾਜਿਦ ਭੱਟ ਜੀ ਐਨ ਏ ਯੂਨੀਵਰਸਿਟੀ ਫਗਵਾੜਾ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ 'ਤੇ ਸੰਬੋਧਨ ਕੀਤਾ ਅਤੇ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ।
ਇਸ ਮੌਕੇ ਡਾ. ਐਸ. ਐਸ. ਗਿੱਲ ਡਾਇਰੈਕਟਰ ਮੈਡੀਕਲ ਐਜ਼ੂਕੇਸ਼ਨਲ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਨੇ ਦਿਨੋ-ਦਿਨ ਆਧੁਨਿਕ ਹੋ ਰਹੀਆਂ ਪੈਰਾ ਮੈਡੀਕਲ ਸੇਵਾਵਾਂ ਕਰਕੇ ਵੱਧ ਰਹੀਆਂ ਚੁਨੌਤੀਆਂ ਅਤੇ ਹੋ ਰਹੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ।  ਇੰਜੀ: ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਨੇ ਸਿਹਤ ਸੇਵਾਵਾਂ ਦੇ ਵੱਖ-ਵੱਖ ਖੇਤਰਾਂ ਵਿਚ ਪੈਰਾ ਮੈਡੀਕਲ ਵਿਦਿਆਰਥੀ ਦੇ ਸਨਿਹਰੀ ਭਵਿੱਖ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਵਿਖੇ ਚੱਲਦੇ ਡਿਗਰੀ ਕੋਰਸਾਂ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ. ਦੀਪਕ ਦੁੱਗਲ (ਐਨੇਥੀਸੀਆ ਸਲਾਹਕਾਰ) ਨੇ ਪੈਰਾਮੈਡਿਕ ਮੀਟ 2023 ਦੀਆਂ ਵੱਖ ਵੱਖ ਪ੍ਰਤੀਯੋਗਤਾਵਾਂ ਤੇ ਜੇਤੂਆਂ, ਹੋਣਹਾਰ ਵਿਦਿਆਰਥੀ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।  ਸ੍ਰੀ ਰਾਜਦੀਪ ਥਿਥਵਾੜ ਪ੍ਰਮੁੱਖ ਸਲਾਹਕਾਰ ਅਧਿਆਪਕ ਨੇ ਗੁਰੂ ਨਾਨਕ ਪੈਰਾ ਮੈਡੀਕਲ ਢਾਹਾਂ ਕਲੇਰਾਂ ਪਹਿਲੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2023 ਵਿਚ ਸ਼ਾਮਿਲ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖਸੀਅਤਾਂ, ਵਿਸ਼ਾ ਮਾਹਿਰਾਂ, ਡੈਲੀਗੇਟਾਂ, ਹੈਲਥ ਕੇਅਰ ਵਰਕਰਾਂ ਅਤੇ ਪੈਰਾ ਮੈਡੀਕਲ ਵਿਦਿਆਰਥੀ ਦਾ ਧੰਨਵਾਦ ਕੀਤਾ।  ਇਹ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ 2023 ਦੁਬਾਰਾ ਫਿਰ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਲੇਵਲ ਪੈਰਾਮੈਡਿਕ ਮੀਟ-2024 ਆਯੋਜਿਤ ਕਰਨ ਦੇ ਐਲਾਨ ਨਾਲ ਸੰਪਨ ਹੋਈ ।   ਇਸ ਮੌਕੇ ਹੋਏ ਵੱਖ ਵੱਖ ਸੈਸ਼ਨਾਂ ਵਿਚ ਡੈਲੀਗੇਟਾਂ ਨੇ ਸਕਿੱਟਾਂ, ਪੰਜਾਬੀ ਲੋਕ ਨਾਚਾਂ ਦੇ ਨਾਲ-ਨਾਲ ਅਕਾਦਮਿਕ ਗਤੀਵਿਧੀਆਂ ਜਿਵੇਂ ਈ ਪੋਸਟਰ ਮੁਕਾਬਲਾ, ਵਰਕਿੰਗ ਮਾਡਲ ਪੇਸ਼ਕਾਰੀ ਦਾ ਆਨੰਦ ਲਿਆ। ਪਹਿਲੀ ਨੈਸ਼ਨਲ ਲੈਵਲ ਪੈਰਾਮੈਡਿਕ ਮੀਟ 2023 ਵਿਚ ਪੈਰਾ ਮੈਡੀਕਲ ਕਾਲਜ ਦੇ  ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਪੇਸ਼ਕਾਰੀਆਂ ਨੇ ਤਾਂ ਸਭ ਸਰੋਤਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ.ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ,  ਡਾ. ਬਲਵਿੰਦਰ ਸਿੰਘ ਡੀ ਐਮ ਸੀ,  ਡਾ. ਜੁਗਬਦਲ ਸਿੰਘ ਨਨੂੰਆਂ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਦੀਪਕ ਦੁੱਗਲ, ਡਾ. ਅੰਕਿਤ ਰੇਖੀ, ਡਾ. ਆਰ ਕੇ ਅਮਨਦੀਪ, ਡਾ. ਰੋਹਤ ਮਸੀਹ, ਡਾ. ਰਾਹੁਲ ਗੋਇਲ, ਡਾ. ਹਰਜੋਤਵੀਰ ਸਿੰਘ, ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਪ੍ਰਭਜੋਤ ਕੌਰ ਖਟਕੜ, ਸ੍ਰੀ ਮੁਦਾਸਿਰ ਮੋਹੀ ਉਦ ਦੀਨ, ਸ੍ਰੀ ਸੁਖਵੀਰ ਲਾਲ ਤੋਂ ਇਲਾਵਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਸਮੂਹ ਵਿਦਿਆਰਥੀਆਂ ਵੀ ਹਾਜ਼ਰ ਸਨ
ਫੋਟੋ ਕੈਪਸ਼ਨ :  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਹੋਈ ਪਹਿਲੀ ਨੈਸ਼ਨਲ ਲੇਵਲ ਪੈਰਾਮੈਡਿਕ-2023 ਦੀਆਂ ਝਲਕੀਆਂ