ਮਨੁੱਖਤਾ ਦੇ ਨਾਂਅ ਮਨਾਇਆ ਜਾਵੇਗਾ 8 ਅਪਰੈਲ ਨੂੰ ਬਾਬਾ ਸਾਹਿਬ ਅਬੰਡੇਕਰ ਦਾ ਜਨਮ ਦਿਨ

ਮਨੁੱਖਤਾ ਦੇ ਨਾਂਅ ਮਨਾਇਆ ਜਾਵੇਗਾ 8 ਅਪਰੈਲ ਨੂੰ ਬਾਬਾ ਸਾਹਿਬ ਅਬੰਡੇਕਰ ਦਾ ਜਨਮ ਦਿਨ
ਵਿਸ਼ਵ ਪ੍ਰਸਿੱਧ ਹਸਤੀਆਂ ਸਮਾਗਮ ਵਿਚ ਕਰਨਗੀਆਂ ਸ਼ਿਰਕਤ
ਬੰਗਾ 5 ਅਪਰੈਲ :-  ਸਮਾਜਿਕ ਨਿਆਂ ਅਤੇ ਸਮਾਜਿਕ ਬਰਾਬਰਤਾ ਲਈ ਗੌਰਵਮਈ ਦਲਿਤ ਇਤਿਹਾਸ ਬਾਰੇ ਮਹੀਨਾ : ਅਪਰੈਲ ਦੇ ਸਬੰਧ ਵਿਚ ਨਾਮਵਰ ਸੰਸਥਾ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਅਤੇ ਪੰਚਾਇਤ ਯੂਨੀਅਨ ਵੱਲੋਂ ਸਾਂਝੇ ਤੌਰ ਅਤੇ ਅਮਰੀਕਾ ਤੋਂ ਛਪਦੇ ਹਫਤਾਵਾਰੀ ਪੇਪਰ ਦੇਸ਼ ਦੁਆਬਾ ਅਤੇ ਅੰਬੇਡਕਰ ਟਾਈਮਜ਼ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ ਭੀਮ ਰਾਉ ਅਬੰਡੇਕਰ ਜੀ ਦੇ 132 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ  'ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ : ਮਨੁੱਖਤਾ ਦੇ ਨਾਂਅ' 08 ਅਪਰੈਲ ਦਿਨ ਸ਼ਨੀਵਾਰ ਨੂੰ ਬੀ ਡੀ ਉ ਦਫਤਰ ਬੰਗਾ ਦੇ ਸੈਮੀਨਾਰ ਹਾਲ ਵਿਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ ਸ੍ਰੀ ਸੰਤੋਖ ਸਿੰਘ ਜੱਸੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਮਹਾਂਪੁਰਸ਼ਾਂ ਦੇ ਸਜਾਏ ਸੁਪਨੇ, ਉਹਨਾਂ ਵਿਚਾਰਧਾਰਾ/ ਮਿਸ਼ਨ ਕੀ ਸੀ ਅਤੇ ਹੁਣ ਤੱਕ ਕੀ ਪ੍ਰਾਪਤੀਆਂ ਹੋਈਆਂ ਅਤੇ ਅੱਗੇ ਮਿਸ਼ਨ ਬਾਰੇ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ ਬਾਰੇ ਵਿਚਾਰ ਅਤੇ ਸੰਵਾਦ ਕੀਤਾ ਜਾਵੇਗਾ। ਇਸ ਸਮਾਗਮ ਵਿਚ ਪੰਜਾਬ, ਭਾਰਤ, ਵਿਸ਼ਵ ਪ੍ਰਸਿੱਧ ਹਸਤੀਆਂ ਪੁੱਜ ਰਹੀਆਂ ਹਨ। ਇਸ ਸਮਾਗਮ ਵਿਚ ਵੱਖ ਵੱਖ ਲੇਖਕਾਂ ਅਤੇ ਸ੍ਰੀ ਜੱਸੀ ਦੀਆਂ ਪੁਸਤਕਾਂ ਰਲੀਜ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿਚ ਹੋਣਹਾਰ ਵਿਦਿਆਰਥੀ ਅਤੇ ਸਿਖਰਾਂ ਨੂੰ ਛੂਹਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।