ਸਾਹਿਬਜਾਦਾ ਜੁਝਾਰ ਸਿੰਘ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ

ਪਟਿਆਲਾ, 2 ਅਪ੍ਰੈਲ: ਅੱਜ ਸਾਹਿਬਜਾਦਾ ਜੁਝਾਰ ਸਿੰਘ ਨਗਰ ਵੈਲਫੇਅਰ ਸੁਸਾਇਟੀ, ਪਟਿਆਲਾ
ਦੇ ਉਪਰਾਲੇ ਸਦਕਾ ਮੁਹੱਲੇ ਦੇ ਬਜੁਰਗਾਂ ਨੂੰ ਸਨਮਾਨਿਤ ਕਰਨਾ ਦਾ ਇੱਕ ਨਿਮਖ ਜਿਹਾ
ਉਪਰਾਲਾ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸਾਡੇ ਹਲਕੇ ਦੇ ਬਹੁਤ ਹੀ
ਸਤਿਕਾਰਯੋਗ ਅਤੇ ਹਰਮਨ ਪਿਆਰੇ ਨੇਤਾ ਡਾ. ਬਲਬੀਰ ਸਿੰਘ ਜੀ, ਸਿਹਤ ਮੰਤਰੀ, ਪੰਜਾਬ ਦੇ
ਸਪੁੱਤਰ ਐਡਵੋਕੇਟ ਰਾਹੁਲ ਸੈਣੀ ਜੀ ਉਚੇਚੇ ਤੌਰ ਤੇ ਬਜੁਰਗਾਂ ਨੂੰ ਸਨਮਾਨਿਤ ਕਰਨ ਲਈ
ਪਹੁੰਚੇ। ਇਸ ਸਮਾਰੋਹ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ੍ਰੀ ਅਦਿਤਿਆ ਉਪੱਲ ਜੀ
ਆਈ.ਏ.ਐਸ. ਕਮਿਸ਼ਨਰ ਨਗਰ ਨਿਗਮ, ਇੰਜੀ. ਰਮਨਦੀਪ ਸਿੰਘ ਬੈਂਸ ਕਾਰਜਕਾਰੀ ਇੰਜੀ. ,
ਇਰੀਗੇਸ਼ਨ ਅਤੇ ਡਰੇਨ ਵਿਭਾਗ, ਅਤੇ ਸ੍ਰੀ ਦਲੀਪ ਕੁਮਾਰ ਜੀ ਕਾਰਜਕਾਰੀ ਇੰਜੀਨੀਅਰ ਨਗਰ
ਨਿਗਮ ਪਟਿਆਲਾ ਵੀ ਪਹੁੰਚੇ। ਇਹਨਾਂ ਤੋਂ ਇਲਾਵਾ ਸਤਿਕਾਰਯੋਗ ਮੁਹੱਲਾ ਨਿਵਾਸੀ ਅਤੇ ਆਮ
ਆਦਮੀ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਵੀ ਪਹੁੰਚੇ। ਇਸ ਸਮਾਰੋਹ ਦੇ ਵਿੱਚ ਬਜੁਰਗਾਂ
ਨੂੰ ਸਨਮਾਨ ਚਿੰਨ੍ਹ ਅਤੇ ਇੱਕ ਗਰਮ ਲੋਈ ਜਾਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ
ਸਮਾਗਮ ਦੇ ਦੌਰਾਨ ਡਾ. ਬਲਬੀਰ ਸਿੰਘ ਜੀ ਦੇ ਸਪੁੱਤਰ ਸ੍ਰੀ ਰਾਹੁਲ ਸੈਣੀ ਜੀ ਨੇ
ਐਕਸਟੇਸ਼ਨ ਵਾਲੇ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ ਜਿਸ ਵਿੱਚ ਬਜੁਰਗਾਂ ਲਈ ਹਲਕੀਆਂ
ਫੁਲਕੀਆਂ ਮਸ਼ੀਨਾਂ ਭਾਵ ਮਲਟੀਜਿਮ ਅਤੇ ਬੱਚਿਆਂ ਲਈ ਝੂਲੇ ਲਗਾਏ ਜਾਣਗੇ। ਇਸ ਸਮਾਰੋਹ
ਨੂੰ ਨੇਪਰੇ ਚਾੜਣ ਲਈ ਸੁਸਾਇਟੀ ਦੇ ਅਹੁਦੇਦਾਰ ਸ੍ਰੀ ਪ੍ਰਿਤਪਾਲ ਸਿੰਘ ਭੰਡਾਰੀ
(ਪ੍ਰਧਾਨ) , ਸ੍ਰੀ ਧਰਮਵੀਰ ਸ਼ਰਮਾ, ਸ੍ਰੀ ਐਨ.ਕੇ ਜੌਲੀ, ਸ੍ਰੀ ਕਮਲ ਸ਼ਰਮਾ, ਸ.
ਗੁਰਮੁੱਖ ਸਿੰਘ, ਸ੍ਰੀ ਅਨੂਪ ਕੁਮਾਰ, ਸ. ਜਤਿੰਦਰਪਾਲ ਸਿੰਘ ਫੌਜੀ, ਸ੍ਰੀ ਤਰਸੇਮ
ਭਾਰਦਵਾਜ, ਰਵਿੰਦਰ ਰਵੀ, ਸੁਖਵਿੰਦਰ ਸਿੰਘ ਗਰੇਵਾਲ, ਸ. ਸੁਰਿੰਦਰ ਸਿੰਘ, ਗੁਰਮੀਤ
ਸਹੋਤਾ, ਨਿਰਮਲ ਸਿੰਘ, ਅਮਰਜੀਤ ਸਿੰਘ ਮਾਣਕ, ਕੁਲਭੁਸ਼ਨ ਕਪਿਲਾ, ਹਰਨੂਰ ਸਿੰਘ ਭੰਡਾਰੀ,
ਡਾ.ਅਮਨਦੀਪ ਸਿੰਘ ਭੰਡਾਰੀ, ਰਣਜੀਤ ਸਿੰਘ ਨੇ ਭਰਪੂਰ ਯੋਗਦਾਨ ਪਾਇਆ। ਆਸ ਕਰਦੇ ਹਾਂ ਕਿ
ਪ੍ਰਮਾਤਮਾ ਦੀ ਕ੍ਰਿਪਾ ਸਦਕਾ ਇਸ ਤਰ੍ਹਾਂ ਦੇ ਸਮਾਰੋਹ ਹਰ ਸਾਲ ਕਰਵਾਉਂਦੇ ਰਹਾਂਗੇ।