ਹੁਸ਼ਿਆਰਪੁਰ, 18 ਅਪ੍ਰੈਲ: ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਚਲਾਈ ਜਾ ਰਹੀ ਸਕੀਮ ਐਨ.ਯੂ.ਐਲ.ਐਮ ਦੇ ਅਧੀਨ ਡਿਪਟੀ ਕਮਿਸ਼ਨਰ ਹੁਸਿਆਰਪੁਰ ਕੋਮਲ ਮਿੱਤਲ ਦੀ ਪ੍ਰਧਾਨਗੀ ਵਿੱਚ ਚਲਾਏ ਜਾ ਰਹੇ ਕੋਰਸ ਡੈਮਸਿਟਕ ਆਈ.ਟੀ.ਹੈਲਪ ਡੈਸਕ, ਬਰਾਡ ਬੈਂਡ ਟੈਕਨੀਸ਼ੀਅਨ,ਐਲ.ਈ.ਡੀ. ਲਾਈਟ ਰਿਪੇਅਰ ਦਾ ਕੋਰਸ ਕਰ ਰਹੇ ਬੱਚਿਆਂ ਨੂੰ ਅੱਜ ਮੁਫਤ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ। ਇਸ ਮੋਕੇ ਡਿਪਟੀ ਕਮਿਸ਼ਨਰ ਹੁਸਿਆਰਪੁਰ ਦਫਤਰ ਵਲੋਂ ਜ਼ਿਲ੍ਹਾ ਫੀਲਡ ਮੈਨੇਜਰ ਮਹਿੰਦਰ ਸਿੰਘ ਰਾਣਾ, ਜ਼ਿਲ੍ਹਾ ਪਲੇਸਮੈਂਟ ਅਫਸਰ ਰਮਨ ਭਾਰਤੀ, ਅਤੇ ਜ਼ਿਲ੍ਹਾ ਮੋਬਲਾਇਜ਼ਰ ਅਫਸਰ ਸੁਨੀਲ ਕੁਮਾਰ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਦਾ ਮੰਤਵ ਬੇਰੁਜ਼ਗਾਰ ਨੋਜਵਾਨਾਂ ਨੂੰ ਹੁਨਰਮਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆਂ ਕਿ ਨੌਜਵਾਨਾਂ ਲਈ ਹੁਸਿਆਰਪੁਰ ਵਿਖੇ ਵੱਖ—ਵੱਖ ਸੈਟਰਾਂ ਰਾਹੀਂ ਵੱਖ—ਵੱਖ ਕੋਰਸ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆਂ ਕਿ ਇਥੇ ਵਿਦਿਆਰਥੀ ਮੁਫਤ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਹਨ।