ਪਟਿਆਲਾ, 3 ਅਪ੍ਰੈਲ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਐਸ.ਡੀ.ਐਮਜ਼ ਅਤੇ ਮਾਲ
ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਜ਼ਮੀਨੀ ਕੰਮਾਂ ਦੀ ਰਜਿਸਟਰੀ ਕਰਵਾਉਣ ਲਈ ਸਾਲ 2023-24
ਲਈ ਰਿਵਾਇਜ਼ਡ ਕੁਲੈਕਟਰ ਰੇਟਾਂ ਲਈ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ
ਕਮਿਸ਼ਨਰ ਨੇ ਕੁਲੈਕਟਰ ਰੇਟਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕੁਲੈਕਟਰ
ਰੇਟਾਂ ਨੂੰ ਮੌਜੂਦਾ ਮਾਰਕਿਟ ਰੇਟ ਮੁਤਾਬਕ ਤਰਕਸੰਗਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ
ਅਧਿਕਾਰੀ ਜ਼ਮੀਨੀ ਪੱਧਰ 'ਤੇ ਸਾਰੇ ਭਾਗੀਦਾਰਾਂ ਤੋਂ ਢੁਕਵਾਂ ਫੀਡਬੈਕ ਪ੍ਰਾਪਤ ਕਰਨਾ ਵੀ
ਯਕੀਨੀ ਬਣਾਉਣ। ਜ਼ਿਕਰਯੋਗ ਹੈ ਕਿ ਕੁਲੈਕਟਰ ਜਾਂ ਸਰਕਲ ਰੇਟ ਉਹ ਘੱਟੋ ਘੱਟ ਕੀਮਤ
ਹੈ, ਜਿਸ 'ਤੇ ਕੋਈ ਜਾਇਦਾਦ ਇਸ ਦੇ ਤਬਾਦਲੇ ਦੇ ਮਾਮਲੇ 'ਚ ਮਾਲ ਵਿਭਾਗ ਪਾਸ ਰਜਿਸਟਰਡ
ਹੁੰਦੀ ਹੈ।
ਮੀਟਿੰਗ 'ਚ ਸਹਾਇਕ ਕਮਿਸ਼ਨਰ (ਯੂ.ਟੀ.) ਅਕਸ਼ਿਤਾ ਗੁਪਤਾ, ਐਸ.ਡੀ.ਐਮ. ਚਰਨਜੀਤ ਸਿੰਘ,
ਨਵਦੀਪ ਕੁਮਾਰ, ਕ੍ਰਿਪਾਲਵੀਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਸਮੇਤ
ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰ ਤੇ ਕਾਰਜਸਾਧਕ ਅਫ਼ਸਰ ਵੀ ਮੌਜੂਦ ਸਨ।