ਕੇਂਦਰ ਦੀ ਮੋਦੀ ਸਰਕਾਰ ਗਊ ਮਾਤਾ ਦੇ ਮਹੱਤਵ ਨੂੰ ਭੁੱਲੀ-ਸਚਿਨ ਸ਼ਰਮਾ
ਪਟਿਆਲਾ, 2 ਸਤੰਬਰ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਗਊ ਮਾਤਾ ਨੂੰ ਰਾਸ਼ਟਰੀ ਜੀਵ ਐਲਾਨੇ ਜਾਣ ਦੀ ਆਪਣੀ ਚਿਰੋਕਣੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਭਾਰਤੀ ਸੰਸਕ੍ਰਿਤੀ ਦੀ ਜਿਉਂਦੀ ਜਾਗਦੀ ਤਸਵੀਰ ਗਊ ਮਾਤਾ ਨੂੰ ਰਾਸ਼ਟਰੀ ਜੀਵ ਐਲਾਨਿਆ ਜਾਣਾ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਬੇਹੱਦ ਲਾਜਮੀ ਹੋ ਗਿਆ ਹੈ। ਉਤਰ ਪ੍ਰਦੇਸ਼ ਹਾਈ ਕੋਰਟ ਵੱਲੋਂ ਗਊ ਮਾਤਾ ਬਾਰੇ ਦਿੱਤੇ ਗਏ ਸੁਝਾਓ ਲਈ ਅਦਾਲਤ ਦਾ ਧੰਨਵਾਦ ਕਰਦਿਆਂ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਜਿਸ ਪ੍ਰਕਾਰ ਅੱਜ ਕਾਨੂੰਨ ਦੇ ਤਹਿਤ ਗਊ ਮਾਤਾ ਦਾ ਮਹੱਤਵ ਅਨਮੋਲ ਹੈ, ਉਸੇ ਤਰ੍ਹਾਂ ਹੀ ਸਾਡੇ ਪਵਿੱਤਰ ਗ੍ਰੰਥਾਂ ਮੁਤਾਬਕ ਗਊ ਸਾਡੀ ਸ਼ਰਧਾ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗਊ ਯੁਗਾਂ-ਯੁਗਾਂਤਰਾਂ ਤੋਂ ਮਨੁੱਖਤਾ ਦਾ ਨਾ ਕੇਵਲ ਪੋਸ਼ਣ ਕਰਦੀ ਹੀ ਆ ਰਹੀ ਹੈ ਸਗੋਂ ਇਸ 'ਚ 33 ਕਰੋੜ ਦੇਵੀ ਦੇਵਤਿਆਂ ਦਾ ਨਿਵਾਸ ਵੀ ਮੰਨਿਆ ਗਿਆ ਹੈ ਪਰੰਤੂ ਅਫ਼ਸੋਸ ਨਾਲ ਕਹਿਣਾਂ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਗਊ ਮਾਤਾ ਦੀ ਮਹੱਤਤਾ ਨੂੰ ਭੁੱਲ ਚੁੱਕੀ ਹੈ। ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਂਜ ਤਾਂ ਪੂਰੀ ਦੁਨੀਆਂ ਘੁੰਮਦੇ ਹਨ ਪ੍ਰੰਤੂ ਉਨ੍ਹਾਂ ਦੀ ਪਾਰਟੀ, ਭਾਜਪਾ ਜੋ ਕਿ ਅਖੌਤੀ ਤੌਰ 'ਤੇ ਗਊ ਭਗਤ ਹੈ, ਦਾ ਇਕ ਵੀ ਆਗੂ ਗਊਮਾਤਾ ਦੇ ਕਲਿਆਣ ਲਈ ਕੋਈ ਸ਼ਬਦ ਨਹੀਂ ਬੋਲਦਾ। ਅੱਜ ਇੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕਰਨ ਤੋਂ ਬਾਅਦ ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਵਾਰ-ਵਾਰ ਪੱਤਰ ਲਿਖਕੇ ਗਊਮਾਤਾ ਨੂੰ ਰਾਸ਼ਟਰੀ ਜੀਵ ਐਲਾਨੇ ਜਾਣ ਦੀ ਮੰਗ ਕੀਤੀ ਸੀ, ਪ੍ਰੰਤੂ ਕੇਂਦਰ ਸਰਕਾਰ ਨੇ ਗਊ ਮਾਤਾ ਦੀ ਤਸਕਰੀ, ਗਊਆਂ 'ਤੇ ਹੁੰਦੇ ਜੁਲਮ ਰੋਕਣ ਤੇ ਗਊ ਹੱਤਿਆ ਵਿਰੁੱਧ ਕੋਈ ਠੋਸ ਕਾਨੂੰਨ ਨਹੀਂ ਬਣਾਇਆ। ਸ੍ਰੀ ਸਚਿਨ ਸ਼ਰਮਾ ਨੇ ਕਿਹਾ ਕਿ ਹੁਣ ਤਾਂ ਯੂ.ਪੀ. ਦੀ ਯੋਗੀ ਸਰਕਾਰ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਗਊ ਮਾਤਾ ਨੂੰ ਸਾਰੇ ਹਿੰਦੂ ਸਨਾਤਨੀ ਲੋਕਾਂ ਦੀ ਆਵਾਜ ਤੇ ਆਸਥਾ ਦਾ ਪ੍ਰਤੀਕ ਮੰਨਿਆਂ ਜਾਂਦੀ ਹੈ, ਇਸ ਲਈ ਉਹ ਵੀ ਗਊ ਮਾਤਾ ਨੂੰ ਸਨਮਾਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗਊ ਮਾਤਾ ਪ੍ਰਤੀ ਸਮਰਪਿਤ ਹੈ ਅਤੇ ਸ੍ਰੀ ਕ੍ਰਿਸ਼ਨ ਭਗਵਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਤੇ ਚਲਦੇ ਹੋਏ ਗਊਆਂ ਦੀ ਸੰਭਾਂਲ ਲਈ ਗਊ ਸੇਵਾ ਕਮਿਸ਼ਨ ਨੇ ਬਹੁਤ ਹੀ ਠੋਸ ਉਪਰਾਲੇ ਕੀਤੇ ਹਨ, ਜੋਕਿ ਬਾਕੀ ਮੁਲਕ 'ਚ ਵੀ ਕੀਤੇ ਜਾਣ ਦੀ ਬਹੁਤ ਲੋੜ ਹੈ।
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਜਿਸ ਧਰਤੀ 'ਤੇ ਗਊ ਮਾਤਾ ਦਾ ਨਿਰਾਦਰ ਹੋਵੇ, ਉਥੇ ਧਾਰਮਿਕ ਕਾਰਜ ਸਫ਼ਲ ਨਹੀਂ ਮੰਨੇ ਜਾ ਸਕਦੇ, ਇਸ ਲਈ ਗਊ ਮਾਤਾ ਨੂੰ ਬੇਸਹਾਰਾ ਨਾ ਮੰਨਦੇ ਹੋਏ, ਇਸ ਨੂੰ ਕਿਸੇ ਦੀ ਪਲੇਟ ਦਾ ਜਾਇਕਾ ਨਾ ਬਣਨ ਦਿੱਤਾ ਜਾਵੇ।
ਮੀਟਿੰਗ ਦੌਰਾਨ ਨਿਸ਼ਕਾਮ ਸੇਵਾ ਸੁਸਾਇਟੀ ਸ੍ਰੀ ਕਾਲੀ ਮਾਤਾ ਮੰਦਿਰ ਦੇ ਪ੍ਰਧਾਨ ਵਿਪਨ ਸ਼ਰਮਾ, ਸੀਨੀਅਰ ਉਪ ਪ੍ਰਧਾਨ ਸ਼ੇਰੇ ਪੰਜਾਬ ਐਨ.ਜੀ.ਓ. ਲਾਲੀ ਮੁਲਤਾਨੀ, ਜਨਰਲ ਸਕੱਤਰ ਲੋਕਹਿਤ ਸੇਵਾ ਸਮਿਤੀ ਪੰਜਾਬ ਜਗਦੇਵ ਸਿੰਘ, ਸੰਜੀਵ ਗੋਇਲ, ਸੁਭਾਸ਼ ਹੈਪੀ, ਸਨੀ ਨਾਗਰਾ ਤੇ ਹੋਰ ਵੀ ਮੌਜੂਦ ਸਨ।