ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ਾਲ ਰੈਲੀ ਕਰਕੇ ਮੋਦੀ ਸਰਕਾਰ ਨੂੰ ਵੰਗਾਰਿਆ, ਦਿੱਲੀ ਵਲ ਵਹੀਰਾਂ ਘੱਤਣ ਦਾ ਦਿੱਤਾ ਸੱਦਾ
-ਕਿਸਾਨਾਂ ਦੀ ਹਮਾਇਤ ਵਿੱਚ ਜਿਲਾ ਨਵਾਂਸ਼ਹਿਰ ਮੁਕੰਮਲ ਬੰਦ, ਲੰਗੜੋਆ ਬਾਈਪਾਸ ਉੱਤੇ ਲੱਗਾ ਜਿਲਾ ਪੱਧਰੀ ਜਾਮ
ਨਵਾਂਸ਼ਹਿਰ 27 ਸਤੰਬਰ : ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ ਜਿਲਾ ਪੱਧਰੀ ਜਾਮ ਲਾਇਆ ਗਿਆ ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਤੰਤਰ ਕੁਮਾਰ, ਸੁਰਿੰਦਰ ਸਿੰਘ ਬੈਂਸ, ਸਤਨਾਮ ਸਿੰਘ ਗੁਲਾਟੀ, ਮੁਕੰਦ ਲਾਲ, ਤਰਸੇਮ ਸਿੰਘ ਬੈਂਸ, ਕੁਲਦੀਪ ਸਿੰਘ ਸੁੱਜੋ ਨੇ ਕਿਹਾ ਕਿ ਅੱਜ ਦੇ ਮੁਕੰਮਲ ਬੰਦ ਨੇ ਦੱਸ ਦਿੱਤਾ ਹੈ ਕਿ ਪੂਰਾ ਦੇਸ਼ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਸਰਕਾਰ ਦੀ ਤਾਨਾਸ਼ਾਹੀ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਉੱਠ ਖਲੋਤਾ ਹੈ। ਲੋਕਾਂ ਦੀ ਇਹ ਵੰਗਾਰ ਸਰਕਾਰ ਨੂੰ ਵੰਗਾਰ ਰਹੀ ਹੈ।ਸਰਕਾਰ ਦੇ ਹਰ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ।ਹੁਣ ਇਸ ਲੋਕ-ਹੜ ਨੂੰ ਸਰਕਾਰ ਦਾ ਕਿਸੇ ਤਰ੍ਹਾਂ ਦਾ ਜਬਰ, ਮਾੜੀਆਂ ਚਾਲਾਂ ਰੋਕ ਨਹੀਂ ਸਕਣਗੀਆਂ। ਉਹਨਾਂ ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ ।ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ । ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ । ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ । ਕਿਸਾਨਾਂ ਦੇ ਸੰਘਰਸ਼ ਵਿਚ ਖੇਤ ਮਜਦੂਰ,ਸਨਅਤੀ ਮਜਦੂਰ, ਖਾਣ ਮਜਦੂਰ, ਟਰਾਂਸਪੋਰਟਰ, ਮੁਲਾਜ਼ਮ, ਵਪਾਰੀ, ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ, ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ ਅਤੇ ਵਿਦੇਸ਼ਾਂ ਵਿਚ ਵਸੇ ਭਾਰਤੀ ਵੀ , ਜਿੱਤ ਦਾ ਪਰਚਮ ਲਹਿਰਾਉਣ ਲਈ ਕੁੱਦ ਪਏ ਹਨ । ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਜੋ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ, ਇਹ ਡਰ ਯੂ ਏ ਪੀ ਏ ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਰਾਹੀਂ, ਪੁਲਸ ਜਬਰ ਰਾਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨੀ ਮੋਰਚੇ ਨੂੰ ਕੰਮਜੋਰ ਕੀਤਾ ਜਾ ਸਕੇ ਪਰ ਇਸ ਦੇਸ਼ ਵਿਆਪੀ ਘੋਲ ਨੇ ਲੋਕਾਂ ਵਿਚ ਵਿਆਪਕ ਪੱਧਰ ਉੱਤੇ ਚੇਤਨਾ ਦਾ ਪਸਾਰਾ ਕੀਤਾ ਹੈ।ਇਹਨਾਂ ਸਰਕਾਰਾਂ ਦੀਆਂ ਹਜਾਰ ਸਾਜਿਸ਼ਾਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਆਗੂ ਬਿੱਲਾ ਗੁਜਰ, ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਸਤਨਾਮ ਸਿੰਘ ਸੁੱਜੋਂ, ਬਲਜਿੰਦਰ ਸਿੰਘ ਭੰਗਲ, ਪੁਨੀਤ ਬਛੌੜੀ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਸੁਰਿੰਦਰ ਸਿੰਘ ਸੋਇਤਾ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ਚਾਹਲ,ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਅਜੀਤ ਸਿੰਘ ਸੋਇਤਾ, ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਲਾਲ, ਹਰੀ ਰਾਮ ਰਸੂਲਪੁਰੀ, ਆਸ਼ਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਕੁੰਤਲਾ ਦੇਵੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ, ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜੱਥੇ ਅਤੇ ਨਵਜੋਤ ਸਿੰਘ ਦੇ ਢਾਡੀ ਜਥੇ ਨੇ ਬੀਰ ਰਸ ਭਰਪੂਰ ਵਾਰਾਂ ਪੇਸ਼ ਕੀਤੀਆਂ। ਆਜ਼ਾਦ ਰੰਗ ਮੰਚ ਫਗਵਾੜਾ, ਜੈ ਹੋ ਕਲਾ ਮੰਚ ਮੋਗਾ ਦੇ ਕਲਾਕਾਰਾਂ ਨੇ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਸਤਨਾਮ ਸਿੰਘ ਸੂਰਮਾ, ਸੁਖਵੀਰ ਸਿੰਘ ਖੱਟਕੜ, ਹਰਦੇਵ ਚਾਹਲ, ਨਰਿੰਦਰਜੀਤ ਕੌਰ ਖੱਟਕੜ, ਰਣਜੀਤ ਕੌਰ ਮਹਿਮੂਦਪੁਰ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਪਿੰਡ ਲੰਗੜੋਆ ਵਾਸੀਆਂ, ਬਰਨਾਲਾ ਕਲਾਂ ਵਾਸੀਆਂ, ਉੜਾਪੜ ਵਾਸੀਆਂ ਵਲੋਂ ਚਾਹ ਅਤੇ ਰੋਟੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਅੱਜ ਦੇ ਇਕੱਠ ਵਿਚ ਲੋਕ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿਚ ਜਾਮ ਵਿਚ ਪਹੁੰਚੇ । ਅੱਜ ਦੀ ਸਯੁੰਕਤ ਕਿਸਾਨ ਮੋਰਚਾ ਦੀ ਭਾਰਤ ਬੰਦ ਦੀ ਕਾਲ ਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੂਰਨ ਤੇ ਮੁਕੰਮਲ ਬੰਦ ਰਿਹਾ। ਜਿਲੇ ਵਿਚ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਸ਼ਹਿਰਾਂ ਤੋਂ ਇਲਾਵਾ ਜਿਲੇ ਦੇ ਕਸਬੇ ਵੀ ਬੰਦ ਰਹੇ। ਦਾਣਾ ਮੰਡੀਆਂ, ਸਬਜੀਆਂ ਮੰਡੀਆਂ, ਵਪਾਰਕ ਅਦਾਰੇ, ਟਰਾਂਸਪੋਰਟ, ਆਈਲੈਟਸ ਸੈਂਟਰ, ਸਕੂਲ, ਕਾਲਜ ਬੰਦ ਰਹੇ।